ਪੀ.ਐੱਮ. ਮੋਦੀ ਜਲੰਧਰ 'ਚ ਵਿਗਿਆਨ ਸਭਾ ਦਾ ਕਰਨਗੇ ਉਦਘਾਟਨ

Monday, Dec 31, 2018 - 10:21 AM (IST)

ਪੀ.ਐੱਮ. ਮੋਦੀ ਜਲੰਧਰ 'ਚ ਵਿਗਿਆਨ ਸਭਾ ਦਾ ਕਰਨਗੇ ਉਦਘਾਟਨ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਜਨਵਰੀ ਨੂੰ ਪੰਜਾਬ ਦੇ ਜਲੰਧਰ 'ਚ 10ਵੇਂ ਇੰਡੀਅਨ ਸਾਇੰਸ ਕਾਂਗਰਸ(ਆਈ.ਐੱਸ.ਸੀ.) 2019 ਦਾ ਉਦਘਾਟਨ ਕਰਨਗੇ। ਵਿਗਿਆਨ ਅਤੇ ਤਕਨਾਲੋਜੀ ਮੰਤਰਾਲਾ ਵਲੋਂ ਐਤਵਾਰ ਨੂੰ ਜਾਰੀ ਬਿਆਨ ਦੇ ਵਿਸ਼ਵ ਦੀ ਸਭ ਤੋਂ ਵੱਡੀ ਵਿਗਿਆਨ ਸਭਾ, ''ਇੰਡੀਅਨ ਸਾਇੰਸ ਕਾਂਗਰਸ-2019' ਆਗਾਮੀ ਤਿੰਨ ਜਨਵਰੀ ਤੋਂ ਸੱਤ ਜਨਵਰੀ ਤਕ ਜਲੰਧਰ 'ਚ ਹੋਵੇਗੀ।

ਮੋਦੀ ਆਈ.ਐੱਸ. ਸੀ-2019 ਦੇ 106ਵੇਂ ਸੰਸਕਰਣ ਦਾ ਉਦਘਾਟਨ ਕਰਨਗੇ। ਜੋ ਫਿਊਚਰ ਇੰਡੀਆ : ਸਾਇੰਸ ਐਂਡ ਤਕਨਾਲੋਜੀ' ਵਿਸ਼ੇ 'ਤੇ ਆਧਾਰਿਤ ਹੈ। ਇਸ ਮੌਕੇ 'ਤੇ ਉਹ ਦੇਸ਼ ਅਤੇ ਵਿਦੇਸ਼ ਦੇ ਕਈ ਨੋਬੇਲ ਪੁਰਸਕਾਰ ਵਿਜੇਤਾਵਾਂ, ਕੇਂਦਰੀ ਮੰਤਰੀਆਂ ਵਿਗਿਆਨ ਨੀਤੀ, ਨਿਰਮਾਤਾਵਾਂ, ਪ੍ਰਸਿੱਧ ਵਿਗਿਆਨੀਆਂ, ਨੌਜਵਾਨਾਂ ਸ਼ੋਧਕਰਤਾਵਾਂ ਅਤੇ ਸਕੂਲੀ ਬੱਚਿਆਂ ਨੂੰ ਸੰਬੋਧਿਤ ਕਰਨਗੇ।

ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਹਰਸ਼ਵਰਧਨ ਅਤੇ ਕੱਪੜਾ ਮੰਤਰੀ ਸਮਰਿਤੀ ਇਰਾਨੀ ਵੀ ਸਮੇਲਨ 'ਚ ਸ਼ਾਮਲ ਹੋਣਗੇ। ਪੰਜ ਦਿਨੀਂ ਲੰਬੇ ਇਸ ਮਹਾ ਸਮੇਲਨ ਦੌਰਾਨ 100 ਤੋਂ ਜ਼ਿਆਦਾ ਅਤੇ ਵਿਗਿਆਨਿਕ ਅਤੇ ਤਕਨਾਲੋਜੀ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾਣਗੇ। ਮਹਾ ਸਮੇਲਨ 'ਚ ਡੀ.ਆਰ.ਡੀ.ਓ. ਇਸਰੋ, ਡੀ.ਐੱਸ.ਟੀ. ਏਮਜ਼, ਯੂ.ਜੀ.ਸੀ. ਏ.ਆਈ.ਸੀ.ਟੀ. ਵਲੋਂ ਅਮਰੀਕਾ, ਬ੍ਰਿਟੇਨ, ਭਾਰਤ ਅਤੇ ਹੋਰਾਂ ਦੇਸ਼ਾਂ ਦੀਆਂ ਕਈ ਹਸਤੀਆਂ ਹਿੱਸਾ ਲੈਣਗੀਆਂ।


author

Neha Meniya

Content Editor

Related News