ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਨੇ ਮੋਦੀ ਦਾ ਪੁਤਲਾ ਫੂਕਿਆ

Friday, Mar 09, 2018 - 07:10 AM (IST)

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਨੇ ਮੋਦੀ ਦਾ ਪੁਤਲਾ ਫੂਕਿਆ

ਤਰਨਤਾਰਨ,   (ਆਹਲੂਵਾਲੀਆ)-  ਤ੍ਰਿਪੁਰਾ 'ਚ ਵਿਸ਼ਵ ਪੱਧਰੀ ਰੂਸ ਦੇ ਮਾਰਕਸਵਾਦੀ ਨੇਤਾ ਅਤੇ ਮਜ਼ਦੂਰ ਜਮਾਤ ਦੇ ਮਹਾਨ ਵਿਦਵਾਨ ਵੀ. ਲੈਨਿਨ ਦੇ ਭਾਰਤੀ ਜਨਤਾ ਪਾਰਟੀ ਅਤੇ ਜਨਸੰਘ ਵੱਲੋਂ ਬੁੱਤ ਤੋੜਨ ਤੇ ਕਮਿਊਨਿਸਟਾਂ ਦੇ ਘਰਾਂ-ਦਫਤਰਾਂ 'ਤੇ ਸਾੜ ਫੂਕ ਕਰਨ ਦੇ ਵਿਰੋਧ 'ਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਵਰਕਰਾਂ ਨੇ ਸਥਾਨਕ ਗਾਂਧੀ ਪਾਰਕ ਵਿਖੇ ਇਕੱਠੇ ਹੋਣ ਉਪਰੰਤ ਰੋਸ ਪ੍ਰਦਰਸ਼ਨ ਕਰਦੇ ਹੋਏ ਬੋਹੜੀ ਚੌਕ ਤਰਨਤਾਰਨ ਵਿਖੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ।
 ਇਸ ਮੌਕੇ ਪਾਰਟੀ ਦੇ ਜ਼ਿਲਾ ਸਕੱਤਰ ਪ੍ਰਗਟ ਸਿੰਘ ਜਾਮਾਰਾਏ, ਜਸਪਾਲ ਸਿੰਘ ਢਿੱਲੋਂ, ਕਾਮਰੇਡ ਬਲਬੀਰ ਸੂਦ, ਮਨਜੀਤ ਸਿੰਘ ਬੱਗੂ, ਲੱਖਾ ਸਿੰਘ, ਦਾਰਾ ਸਿੰਘ, ਸੁਲੱਖਣ ਸਿੰਘ ਤੁੜ, ਬਲਦੇਵ ਸਿੰਘ ਪੰਡੋਰੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਜਨਸੰਘ ਵੱਲੋਂ ਧਰਮ ਨਿਰਪੱਖ ਦੇਸ਼ ਨੂੰ ਤੋੜਿਆ ਜਾ ਰਿਹਾ ਹੈ। ਇਸ ਸਮੇਂ ਡਾ. ਅਜੈਬ ਸਿੰਘ, ਦਲਬੀਰ ਸਿੰਘ, ਚੈਂਚਲ ਸਿੰਘ, ਨਿਰਮਲ ਸਿੰਘ, ਧਰਮ ਸਿੰਘ ਪੱਟੀ, ਰਮੇਸ਼ ਸ਼ੇਰਗਿੱਲ, ਹੀਰਾ ਸਿੰਘ, ਨਰਿੰਦਰ ਤੁੜ, ਨਾਨਕ ਸਿੰਘ ਤੇ ਬਲਜਿੰਦਰ ਸਿੰਘ ਆਦਿ ਹਾਜ਼ਰ ਸਨ।


Related News