ਫੈੱਡਰੇਸ਼ਨ ਨੇ ਕੀਤਾ ਵਿਧਾਨ ਸਭਾ ਦੇ ਘਿਰਾਓ ਦਾ ਐਲਾਨ

Wednesday, Mar 07, 2018 - 06:23 PM (IST)

ਟਾਂਡਾ(ਮੋਮੀ, ਵਰਿੰਦਰ ਪੰਡਿਤ)— ਗਜ਼ਟਿਡ ਅਤੇ ਨਾਨ ਗਜ਼ਟਿਡ ਐੱਸ. ਸੀ. ਬੀ. ਸੀ. ਇੰਲਾਈਜ਼ ਵੈੱਲਫੇਅਰ ਫੈੱਡਰੇਸ਼ਨ ਪੰਜਾਬ ਅਤੇ ਅੰਬੇਡਕਰ ਮਿਸ਼ਨ ਕਲੱਬ ਪੰਜਾਬ ਦੀ ਸਾਂਝੀ ਅਗਵਾਈ 'ਚ ਭਾਰਤੀ ਸੰਵਿਧਾਨ ਰਾਖਵਾਂਕਰਨ ਅਤੇ ਲੋਕਤੰਤਰ ਬਚਾਉਣ ਲਈ ਵਿਧਾਨ ਸਭਾ ਦਾ ਘਿਰਾਓ 13 ਮਾਰਚ 2018 ਨੂੰ ਕਰੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਬਲਾਕ ਪ੍ਰਧਾਨ ਕੁਲਵੰਤ ਸਿੰਘ ਦਰਗਾਹੇੜੀ ਅਤੇ ਰੇਸ਼ਮ ਸਿੰਘ ਕੋਟਲੀ ਨੇ ਦੱਸਿਆ ਕਿ ਸੂਬਾ ਚੇਅਰਮੈਨ ਜਸਵੀਰ ਸਿੰਘ ਪਾਲ ਅਤੇ ਸੂਬਾ ਪ੍ਰਧਾਨ ਬਲਰਾਜ ਕੁਮਾਰ ਦੀ ਅਗਵਾਈ 'ਚ ਹੋਣ ਵਾਲੇ ਇਸ ਰੋਸ ਮਾਰਚ ਦਾ ਮੁੱਖ ਮਨੋਰਥ ਸੰਵਿਧਾਨ ਦੀ 85ਵੀਂ ਸੋਧ ਨੂੰ ਲਾਗੂ ਕਰਾਉਣਾ, 10-10-14 ਦਾ ਰਾਖਵਾਂਕਰਨ ਵਿਰੋਧੀ ਪੱਤਰ ਨੂੰ ਵਾਪਸ ਕਰਵਾਉਣਾ, ਬੇਰੋਜ਼ਗਾਰੀ ਭੱਤਾ ਲਾਗੂ ਕਰਵਾਉਣਾ, ਐੱਸ. ਸੀ. ਬੀ. ਸੀ. ਵਿਦਿਆਰਥੀਆਂ ਦੇ ਵਜ਼ੀਫੇ ਜਾਰੀ ਕਰਵਾਉਣਾ, ਸ਼ਗਨ ਸਕੀਮ ਦਾ ਪੈਸਾ ਜਾਰੀ ਕਰਵਾਉਣਾ, ਐੱਸ. ਐੱਸ. ਏ. ਆਰ. ਐੱਮ. ਐੱਸ. ਏ. 5178, 6060 ਕੰਪਿਊਟਰ ਅਧਿਆਪਕ, ਹੈਲਥ ਵਰਕਰ, ਮਿਡ-ਡੇ-ਮੀਲ ਵਰਕਰ ਅਤੇ ਆਂਗਨਵਾੜੀ ਵਰਕਰਾਂ ਨੂੰ ਰੈਗੂਲਰ ਕਰਾਉਣਾ ਹੈ। ਇਸ ਸਬੰਧੀ ਮੀਟਿੰਗ ਟਾਂਡਾ ਵਿਖੇ ਹੋਈ, ਜਿਸ 'ਚ ਕੁਲਵੰਤ ਸਿੰਘ, ਰੇਸ਼ਮ ਸਿੰਘ, ਬਲਾਕ ਪ੍ਰਧਾਨਾਂ ਤੋਂ ਇਲਾਵਾ ਰਾਮ ਲਾਲ ਭਗਤ ਜ਼ਿਲਾ ਜਨਰਲ ਸਕੱਤਰ, ਗੁਲਜ਼ਾਰ ਸਿੰਘ, ਰਿੰਕੂ ਭਾਟੀਆ, ਬਲਦੇਵ ਸਿੰਘ, ਰਜਿੰਦਰ ਕੁਮਾਰ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।


Related News