MP ਵਿਕਰਮਜੀਤ ਸਾਹਨੀ ਦੇ ਯਤਨਾਂ ਨਾਲ ਲੀਬੀਆ ਦੀ ਜੇਲ੍ਹ ''ਚੋਂ ਰਿਹਾਅ ਹੋਏ 17 ਭਾਰਤੀ ਲੜਕੇ

Monday, Jul 31, 2023 - 02:56 AM (IST)

MP ਵਿਕਰਮਜੀਤ ਸਾਹਨੀ ਦੇ ਯਤਨਾਂ ਨਾਲ ਲੀਬੀਆ ਦੀ ਜੇਲ੍ਹ ''ਚੋਂ ਰਿਹਾਅ ਹੋਏ 17 ਭਾਰਤੀ ਲੜਕੇ

ਚੰਡੀਗੜ੍ਹ (ਬਿਊਰੋ) : ਪਿਛਲੇ 6 ਮਹੀਨੇ ਤੋਂ ਲੀਬੀਆ 'ਚ ਫਸੇ 17 ਭਾਰਤੀ ਲੜਕੇ ਸ਼ਨੀਵਾਰ ਤ੍ਰਿਪੋਲੀ ਦੀ ਜੇਲ੍ਹ 'ਚੋਂ ਰਿਹਾਅ ਹੋ ਗਏ। ਪੰਜਾਬ ਵਲੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ, ਜੋ ਕਈ ਮਹੀਨੀਆਂ ਤੋਂ ਇਨ੍ਹਾਂ ਨੌਜਵਾਨਾਂ ਦੀ ਰਿਹਾਈ ਅਤੇ ਵਤਨ ਵਾਪਸੀ ਲਈ ਯਤਨ ਕਰ ਰਹੇ ਸਨ, ਨੇ ਦੱਸਿਆ ਕਿ ਪੰਜਾਬ ਅਤੇ ਦਿੱਲੀ ਦੇ ਕੁਝ ਬੇਈਮਾਨ ਟ੍ਰੈਵਲ ਏਜੰਟਾਂ ਨੇ ਇਨ੍ਹਾਂ ਨੌਜਵਾਨਾਂ, ਜਿਨ੍ਹਾਂ 'ਚੋਂ ਜ਼ਿਆਦਾਤਰ ਪੰਜਾਬ ਅਤੇ ਹਰਿਆਣਾ ਦੇ ਹਨ, ਨੂੰ ਇਟਲੀ ਭੇਜ ਕੇ ਉਥੇ ਆਕਰਸ਼ਕ ਨੌਕਰੀ ਦਾ ਵਾਅਦਾ ਕਰਦਿਆਂ ਲਗਭਗ 11-11 ਲੱਖ ਰੁਪਏ ਵਸੂਲੇ ਸਨ ਪਰ ਇਟਲੀ ਦੀ ਬਜਾਏ ਇਨ੍ਹਾਂ ਨੂੰ ਲੀਬੀਆ ਪਹੁੰਚਾ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਗਾਹਕ ਬਣ ਕੇ ਆਈ ਲੜਕੀ ਨੇ ਔਰਤ ਦੇ ਮਾਰਿਆ ਚਾਕੂ, ਫਿਰ ਜੋ ਹੋਇਆ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ

ਸਾਹਨੀ ਨੇ ਦੱਸਿਆ ਕਿ ਇਹ ਸਾਰੇ ਨੌਜਵਾਨ ਫਰਵਰੀ 2023 'ਚ ਭਾਰਤ ਤੋਂ ਦੁਬਈ ਅਤੇ ਫਿਰ ਮਿਸਰ ਹੁੰਦੇ ਹੋਏ ਇਟਲੀ ਲਈ ਰਵਾਨਾ ਹੋਏ ਅਤੇ ਕੁਝ ਦਿਨਾਂ ਬਾਅਦ ਇਨ੍ਹਾਂ ਨੂੰ ਲੀਬੀਆ ਉਤਾਰ ਦਿੱਤਾ ਗਿਆ ਤੇ ਜੁਵਾਰਾ ਸ਼ਹਿਰ ਵਿੱਚ ਸਥਾਨਕ ਮਾਫੀਆ ਦੇ ਹਵਾਲੇ ਕਰ ਦਿੱਤਾ ਗਿਆ, ਜਿੱਥੇ ਇਨ੍ਹਾਂ ਨੂੰ ਭੋਜਨ ਅਤੇ ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝਾ ਰੱਖਿਆ ਜਾ ਰਿਹਾ ਸੀ ਤੇ ਸਰੀਰਕ ਤਸ਼ੱਦਦ ਕੀਤਾ ਜਾ ਰਿਹਾ ਸੀ। ਸਾਹਨੀ ਨੇ ਦੱਸਿਆ ਕਿ ਜਦੋਂ ਇਨ੍ਹਾਂ ਨੂੰ ਇਸ ਸਾਲ ਮਈ 'ਚ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਟਿਊਨੀਸ਼ੀਆ 'ਚ ਭਾਰਤੀ ਦੂਤਾਘਰ ਨਾਲ ਸੰਪਰਕ ਕੀਤਾ ਅਤੇ ਇਨ੍ਹਾਂ ਸਾਰੇ ਮੁੰਡਿਆਂ ਨੂੰ ਬਚਾਉਣ ਲਈ ਕਾਨੂੰਨੀ ਪ੍ਰਕਿਰਿਆ ਸ਼ੁਰੂ ਕੀਤੀ।

ਇਹ ਵੀ ਪੜ੍ਹੋ : ਹੱਸਦੇ-ਵਸਦੇ ਪਰਿਵਾਰ 'ਚ ਪਏ ਵੈਣ, ਮਾਪਿਆਂ ਦੇ ਇਕਲੌਤੇ ਪੁੱਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਸਾਹਨੀ ਨੇ ਕਿਹਾ ਕਿ ਬੀਤੇ ਕੱਲ੍ਹ ਇਨ੍ਹਾਂ ਨੌਜਵਾਨਾਂ ਦੀ ਰਿਹਾਈ ਦੀ ਪ੍ਰਕਿਰਿਆ ਪੂਰੀ ਹੋ ਗਈ ਅਤੇ ਲੀਬੀਆ ਦੇ ਅਧਿਕਾਰੀਆਂ ਨੇ ਇਨ੍ਹਾਂ ਨੂੰ ਰਿਹਾਅ ਕਰ ਦਿੱਤਾ। ਯਾਤਰਾ ਦਸਤਾਵੇਜ਼ਾਂ ਦੀ ਵਿਵਸਥਾ ਹੋਣ ਤੱਕ ਅਜੇ ਇਨ੍ਹਾਂ ਨੌਜਵਾਨਾਂ ਨੂੰ ਤ੍ਰਿਪੋਲੀ 'ਚ ਗ਼ੈਰਕਾਨੂੰਨੀ ਪ੍ਰਵਾਸੀਆਂ ਦੀ ਬੰਦਰਗਾਹ ਦੇ ਕੈਂਪ ਦਫ਼ਤਰ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਦੀ ਸੁਚਾਰੂ, ਸੁਰੱਖਿਅਤ ਅਤੇ ਭਾਰਤ ਵਾਪਸੀ ਯਕੀਨੀ ਕਰਨ ਲਈ ਐਮਰਜੈਂਸੀ ਪ੍ਰਮਾਣ ਪੱਤਰ ਭਾਰਤੀ ਦੂਤਘਰ ਵਲੋਂ ਬਣਾਏ ਜਾ ਰਹੇ ਹਨ। ਸਾਹਨੀ ਨੇ ਕਿਹਾ ਕਿ ਉਹ ਆਪਣੇ ਘਰ ਵਾਪਸ ਆਉਣ ਵਾਲੇ ਇਨ੍ਹਾਂ ਨੌਜਵਾਨਾਂ ਦੇ ਸਾਰੇ ਕਾਨੂੰਨੀ ਖਰਚਿਆਂ ਅਤੇ ਜਹਾਜ਼ ਟਿਕਟਾਂ ਨੂੰ ਸਪਾਂਸਰ ਕਰਨਗੇ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਹੁਨਰ ਕੇਂਦਰਾਂ 'ਚ ਹੁਨਰ ਵਿਕਾਸ ਦੀ ਫ੍ਰੀ ਸਿੱਖਿਆ ਮੁਹੱਈਆ ਕਰਨਗੇ ਤਾਂ ਕਿ ਉਨ੍ਹਾਂ ਨੂੰ ਇੱਥੇ ਭਾਰਤ ਵਿੱਚ ਨੌਕਰੀ ਦੇ ਮੌਕੇ ਮਿਲ ਹੋ ਸਕਣ ਤੇ ਨੌਕਰੀ ਦੀ ਭਾਲ 'ਚ ਵਿਦੇਸ਼ ਨਾ ਜਾਣਾ ਪਵੇ ਅਤੇ ਇਸ ਤਰ੍ਹਾਂ ਫਸਣਾ ਨਾ ਪਵੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News