ਭਾਰਤੀ ਸਰਹੱਦ ’ਤੇ ਮੁੜ ਆਇਆ ਡਰੋਨ, BSF ਮਹਿਲਾ ਕਾਂਸਟੇਬਲਾਂ ਨੇ ਫਾਇਰਿੰਗ ਕਰ ਭਜਾਇਆ
Wednesday, Oct 06, 2021 - 10:52 AM (IST)
ਗੁਰਦਾਸਪੁਰ (ਜ. ਬ., ਸਰਬਜੀਤ) - ਬੀਤੀ ਸ਼ਾਮ ਢਲਦੇ ਹੀ ਜ਼ਿਲ੍ਹਾ ਗੁਰਦਾਸਪੁਰ ਦੀ ਪਾਕਿਸਤਾਨ ਦੇ ਨਾਲ ਲੱਗਦੀ ਬੋਹੜ ਬਡਾਲਾ ਬੀ. ਓ. ਪੀ. ਕੋਲ ਸਰਹੱਦੀ ਸੁਰੱਖਿਆ ਦੀਆਂ ਮਹਿਲਾ ਕਾਂਸਟੇਬਲਾਂ ਨੇ ਬਹਾਦਰੀ ਦਾ ਪ੍ਰਮਾਣ ਦਿੰਦੇ ਹੋਏ ਪਾਕਿਸਤਾਨ ਤੋਂ ਆਏ ਡਰੋਨ ਨੂੰ ਫਾਇਰਿੰਗ ਕਰ ਕੇ ਵਾਪਸ ਭੱਜਣ ਲਈ ਮਜਬੂਰ ਕਰ ਦਿੱਤਾ। ਜਾਣਕਾਰੀ ਅਨੁਸਾਰ ਦੇਰ ਰਾਤ ਨੂੰ ਜਿਵੇਂ ਹੀ ਸਰਹੱਦੀ ਸੁਰੱਖਿਆ ਬਲ ਦੀ 89 ਬਟਾਲੀਅਨ ਦੀ ਮਹਿਲਾ ਕਾਂਸਟੇਬਲ ਪ੍ਰਿਅੰਕਾ ਨੇ ਪਾਕਿਸਤਾਨ ਤੋਂ ਭਾਰਤੀ ਸਰਹੱਦ ’ਚ ਡਰੋਨ ਦੇ ਆਉਣ ਦੀ ਆਵਾਜ਼ ਸੁਣੀ। ਉਸ ਨੇ ਆਪਣੀ ਇਕ ਹੋਰ ਮਹਿਲਾ ਸਾਥੀ ਕਾਂਸਟੇਬਲ ਦੇ ਨਾਲ ਮਿਲ ਕੇ 18 ਰਾਊਂਡ ਫਾਇਰ ਕੀਤੇ। ਫਾਇਰਿੰਗ ਕਾਰਨ ਡਰੋਨ ਵਾਪਸ ਪਾਕਿਸਤਾਨ ਵੱਲ ਚਲਾ ਗਿਆ।
ਪੜ੍ਹੋ ਇਹ ਵੀ ਖ਼ਬਰ - ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ,ਅੰਮ੍ਰਿਤਸਰ ਤੋਂ ਜੰਮੂ ਲਈ 10 ਅਕਤੂਬਰ ਤੋਂ ਸ਼ੁਰੂ ਹੋਵੇਗੀ ਫਲਾਈਟ
ਸਰਹੱਦ ਵੱਲ ਆਏ ਡਰੋਨ ਦੇ ਸਬੰਧ ’ਚ ਸਾਰੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਵੀ ਦਿੱਤੀ ਗਈ ਹੈ। ਸਰਹੱਦੀ ਸੁਰੱਖਿਆ ਬਲ ਗੁਰਦਾਸਪੁਰ ਦੇ ਡੀ. ਆਈ. ਜੀ. ਪ੍ਰਭਾਕਰ ਜੋਸ਼ੀ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਰਹੱਦ ਉੱਤੇ ਸਾਡੇ ਜਵਾਨ ਪੂਰੀ ਤਰ੍ਹਾਂ ਸਾਵਧਾਨ ਹਨ। ਉਹ ਪਾਕਿਸਤਾਨ ਦੀ ਕਿਸੇ ਵੀ ਸਾਜ਼ਿਸ਼ ਨੂੰ ਸਫਲ ਨਹੀਂ ਹੋਣ ਦੇਣਗੇ। ਡਰੋਨ ਦੇ ਆਉਣ ਤੋਂ ਬਾਅਦ ਜਵਾਨਾਂ ਵੱਲੋਂ ਸਰਹੱਦ ’ਤੇ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਤੋਂ ਵੱਡੀ ਖ਼ਬਰ: 2 ਪੁੱਤਰਾਂ ਸਣੇ ਗੁਰਸਿੱਖ ਵਿਅਕਤੀ ਨੇ ਨਹਿਰ ’ਚ ਮਾਰੀ ਛਾਲ, ਲਾਸ਼ਾਂ ਬਰਾਮਦ (ਵੀਡੀਓ)