ਹੜ੍ਹਾਂ ਦੀ ਤਬਾਹੀ 'ਚ ਭਾਰਤੀ ਫ਼ੌਜ ਨੇ ਸਾਂਭਿਆ ਮੋਰਚਾ, ਰਾਹਤ ਕਾਰਜਾਂ 'ਚ ਸੇਵਾ ਕਰ ਜਿੱਤਿਆ ਲੋਕਾਂ ਦਾ ਦਿਲ

Friday, Aug 18, 2023 - 02:07 PM (IST)

ਹੜ੍ਹਾਂ ਦੀ ਤਬਾਹੀ 'ਚ ਭਾਰਤੀ ਫ਼ੌਜ ਨੇ ਸਾਂਭਿਆ ਮੋਰਚਾ, ਰਾਹਤ ਕਾਰਜਾਂ 'ਚ ਸੇਵਾ ਕਰ ਜਿੱਤਿਆ ਲੋਕਾਂ ਦਾ ਦਿਲ

ਗੁਰਦਾਸਪੁਰ (ਹਰਮਨ) : ਜ਼ਿਲ੍ਹਾ ਗੁਰਦਾਸਪੁਰ ਦੇ ਬਿਆਸ ਦਰਿਆ ਨਾਲ ਲੱਗਦੇ ਬੇਟ ਇਲਾਕੇ ’ਚ ਆਏ ਹੜ੍ਹਾਂ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਦੇ ਮੋਢੇ ਨਾਲ ਮੋਢਾ ਜੋੜ ਕੇ ਭਾਰਤੀ ਫ਼ੌਜ ਦੇ ਜਵਾਨਾਂ ਵੱਲੋਂ ਵੀ ਰਾਹਤ ਕਾਰਜਾਂ ’ਚ ਵੱਧ-ਚੜ੍ਹ ਕੇ ਹਿੱਸਾ ਲਿਆ ਜਾ ਰਿਹਾ ਹੈ। ਫ਼ੌਜੀ ਜਵਾਨ ਰਾਹਤ ਕਾਰਜਾਂ ਦੌਰਾਨ ਆਪਣੀ ਸੇਵਾ ਦੇ ਨਾਲ ਹੜ੍ਹ ਪੀੜਤਾਂ ਦੇ ਦਿਲ ਵੀ ਜਿੱਤ ਰਹੇ ਹਨ। ਭਾਰਤੀ ਫੌਜ ਦੀ ਫਲੱਡ ਰਿਲੀਫ ਟੀਮ ’ਚ 45 ਜਵਾਨ ਰਾਹਤ ਕਾਰਜਾਂ ’ਚ ਆਪਣੀਆਂ ਸੇਵਾਵਾਂ ਦੇ ਰਹੇ ਹਨ ਜਿਨ੍ਹਾਂ ਦੀ ਅਗਵਾਈ ਲੈਫਟੀਨੈਂਟ ਕਰਨਲ ਵੀ.ਕੇ. ਸਿੰਘ ਕਰ ਰਹੇ ਹਨ। ਫ਼ੌਜ ਵੱਲੋਂ ਪੁਰਾਣਾ ਸ਼ਾਲਾ ਦੇ ਰਿਲੀਫ ਕੈਂਪ ’ਚ ਆਪਣਾ ਬੇਸ ਸਥਾਪਤ ਕਰਕੇ ਪੂਰੇ ਹੜ੍ਹ ਪ੍ਰਭਾਵਤ ਇਲਾਕੇ ’ਚ ਚਾਰ ਟੀਮਾਂ ਬਣਾ ਕੇ ਰਾਹਤ ਕਾਰਜਾਂ ਨੂੰ ਚਲਾਇਆ ਜਾ ਰਿਹਾ ਹੈ।

PunjabKesari

ਕੰਟਰੋਲ ਰੂਮ ’ਚ ਲੈਫਟੀਨੈਂਟ ਕਰਨਲ ਵੀ. ਕੇ. ਸਿੰਘ ਅਤੇ ਚਾਰ ਜੇ. ਸੀ. ਓ. ਫ਼ੌਜ ਦੇ ਰਾਹਤ ਕਾਰਜਾਂ ਦੀ ਕਮਾਂਡ ਕਰ ਰਹੇ ਹਨ। ਇਸਤੋਂ ਇਲਾਵਾ ਪੁਰਾਣਾ ਸ਼ਾਲਾ ਵਿਖੇ ਫ਼ੌਜ ਵੱਲੋਂ ਮੈਡੀਕਲ ਰੂਮ ਵੀ ਸਥਾਪਤ ਕੀਤਾ ਗਿਆ ਹੈ ਜਿਥੇ ਲੋੜਵੰਦਾਂ ਦਾ ਚੈੱਕਅਪ ਕਰਕੇ ਉਨ੍ਹਾਂ ਨੂੰ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ : ਬਰਨਾਲਾ 'ਚ ਹੋਏ ਦੋਹਰੇ ਕਤਲ ਕੇਸ ਦੀ ਗੁੱਥੀ ਸੁਲਝੀ, ਘਰ ਜਵਾਈ ਹੀ ਨਿਕਲਿਆ ਕਾਤਲ

ਭਾਰਤੀ ਫੌਜ ਦੇ ਜਵਾਨਾਂ ਵੱਲੋਂ ਰਾਹਤ ਕਾਰਜਾਂ ਦੌਰਾਨ ਹੜ੍ਹ ਪ੍ਰਭਾਵਤ ਖੇਤਰ ’ਚੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਤੋਂ ਬਾਅਦ ਲੋਕਾਂ ਨੂੰ ਉਨ੍ਹਾਂ ਤੱਕ ਰਾਹਤ ਸਮੱਗਰੀ ਵੀ ਪਹੁੰਚਾਈ ਜਾ ਰਹੀ ਹੈ। ਅੱਜ ਭਾਰਤੀ ਫ਼ੌਜ ਦੇ ਜਵਾਨ ਦੀ ਇੱਕ ਰਾਹਤ ਟੀਮ ਵੱਲੋਂ ਪਿੰਡ ਦਾਊਵਾਲ, ਕਿਸ਼ਨਪੁਰ, ਭੈਣੀ ਪਸਵਾਲ ਅਤੇ ਹੋਰ ਪਿੰਡਾਂ ’ਚ ਲੋਕਾਂ ਨੂੰ ਖਾਣ-ਪੀਣ ਦੀ ਸਮੱਗਰੀ ਵੰਡੀ ਗਈ ਜਿਸ ਲਈ ਲੋਕਾਂ ਵੱਲੋਂ ਭਾਰਤੀ ਫ਼ੌਜ ਦਾ ਧੰਨਵਾਦ ਕੀਤਾ ਗਿਆ।

PunjabKesari

ਇਹ ਵੀ ਪੜ੍ਹੋ : ਦੁੱਖਦਾਇਕ ਖ਼ਬਰ : ਮੇਲੇ ’ਚ ਸੇਵਾ ਕਰ ਰਹੇ 14 ਸਾਲਾ ਬੱਚੇ ਦੀ ਕਰੰਟ ਲੱਗਣ ਨਾਲ ਮੌਤ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News