ਪੰਜਾਬ ਦੇ ਇਸ ਜ਼ਿਲੇ 'ਚ ਪਹਿਲੀ ਵਾਰ ਏਅਰ ਸ਼ੋਅ ਕਰੇਗੀ 'ਭਾਰਤੀ ਹਵਾਈ ਸੈਨਾ'

Thursday, Oct 10, 2019 - 10:50 AM (IST)

ਪੰਜਾਬ ਦੇ ਇਸ ਜ਼ਿਲੇ 'ਚ ਪਹਿਲੀ ਵਾਰ ਏਅਰ ਸ਼ੋਅ ਕਰੇਗੀ 'ਭਾਰਤੀ ਹਵਾਈ ਸੈਨਾ'

ਕਪੂਰਥਲਾ - ਭਾਰਤੀ ਹਵਾਈ ਸੈਨਾ ਦੇ ਜਾਬਾਜ਼ ਪਾਇਲਟਾਂ ਵਲੋਂ ਕੀਤੇ ਜਾਣ ਵਾਲੇ ਏਅਰ ਸ਼ੋਅ ਨੂੰ ਤੁਸੀਂ ਟੀ.ਵੀ. 'ਤੇ ਤਾਂ ਕਈ ਵਾਰ ਦੇਖਿਆ ਹੀ ਹੋਣਾ ਪਰ ਹੁਣ ਇਹ ਸ਼ੋਅ ਤੁਸੀਂ ਪੰਜਾਬ ਦੇ ਜ਼ਿਲੇ 'ਚ ਵੀ ਦੇਖ ਸਕਦੇ ਹੋ। ਭਾਰਤੀ ਹਵਾਈ ਸੈਨਾ ਦਾ ਏਅਰ ਸ਼ੋਅ ਪੰਜਾਬ ਦੇ ਕਪੂਰਥਲਾ ਜ਼ਿਲੇ 'ਚ ਪਹਿਲੀ ਵਾਰ ਲਾਇਵ ਦਿਖਾਇਆ ਜਾ ਰਿਹਾ ਹੈ, ਜਿੱਥੇ ਇਸ ਸ਼ੋਅ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਜਾਣਕਾਰੀ ਅਨੁਸਾਰ ਪਹਿਲੀ ਵਾਰ ਭਾਰਤੀ ਹਵਾਈ ਸੈਨਾ ਦੀ 'ਸੁਰਜੀ ਕਿਰਨ' ਟੀਮ ਹਵਾ 'ਚ ਹੈਰਾਨੀਜਨਕ ਕਰਤਵ ਦਿਖਾਉਣ ਜਾ ਰਹੀ ਹੈ। ਪਾਇਲਟਾਂ ਵਲੋਂ ਕੀਤੇ ਜਾਣ ਵਾਲੇ ਕਰਤਵਾਂ ਨੂੰ ਦਿਖਾਉਣ ਲਈ ਸਕੂਲੀ ਬੱਚਿਆਂ ਨੂੰ ਵੀ ਵਿਸ਼ੇਸ਼ ਤੌਰ 'ਤੇ ਬੁਲਾਇਆ ਗਿਆ ਹੈ।

ਦੱਸ ਦੇਈਏ ਕਿ ਕਪੂਰਥਲਾ 'ਚ ਹੋਣ ਜਾ ਰਹੇ ਏਅਰ ਸ਼ੋਅ ਨੂੰ ਦੇਖਣ ਆਉਣ ਵਾਲੇ ਬੱਚਿਆਂ ਅਤੇ ਹੋਰ ਲੋਕਾਂ ਨੂੰ ਏਅਰ ਫੋਰਸ 'ਚ ਭਰਤੀ ਹੋਣ ਲਈ ਪ੍ਰੇਰਿਤ ਕੀਤਾ ਜਾਵੇਗਾ। ਏਅਰ ਫੋਰਸ ਵਲੋਂ ਸਹੋਦਯ ਸਕੂਲ ਕੰਪਲੈਕਸ ਦੇ ਅਧਿਨ ਆਉਂਦੇ ਸਕੂਲਾਂ ਦੇ ਅਧਿਆਪਕਾਂ ਨੂੰ ਬੱਚਿਆਂ ਨੂੰ ਆਪਣੇ ਨਾਲ ਲੈ ਕੇ ਆਉਣ ਦਾ ਸੱਦਾ ਦਿੱਤਾ ਗਿਆ ਹੈ, ਜਿਨ੍ਹਾਂ ਦੇ ਬੈਠਣ ਲਈ ਕੁਰਸੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਸਹੋਦਯ ਸਕੂਲ ਕੰਪਲੈਕਸ ਦੇ ਮੈਂਬਰਾਂ ਮੁਤਾਬਕ ਭਾਰਤੀ ਹਵਾਈ ਸੈਨਾ ਵਲੋਂ ਇਹ ਏਅਰ ਸ਼ੋਅ ਕਰਵਾਇਆ ਜਾ ਰਿਹਾ ਹੈ, ਜਿਸ 'ਚ ਹਵਾਈ ਸੈਨਾ ਦੇ ਜਵਾਨਾਂ ਵਲੋਂ ਹਵਾ 'ਚ ਹੈਲੀਕਾਪਟਨ ਚਲਾ ਕੇ ਜ਼ੌਹਰ ਦਿਖਾਈ ਜਾਣਗੇ।


author

rajwinder kaur

Content Editor

Related News