ਖੇਤੀ ਆਰਡੀਨੈਂਸ ਲਾਗੂ ਹੋਣ ਕਾਰਨ ਕੀ ਹੋਣਗੇ ਕਿਸਾਨਾਂ ਦੇ ਹਾਲਾਤ, ਅੰਬਰਦੀਪ ਸਿੰਘ ਨੇ ਦੱਸੀ ਸੱਚਾਈ
Monday, Sep 21, 2020 - 02:02 PM (IST)
ਜਲੰਧਰ (ਬਿਊਰੋ) - ਇਨ੍ਹੀਂ ਦਿਨੀਂ ਪੰਜਾਬ 'ਚ ਖੇਤੀ ਆਰਡੀਨੈਂਸ ਦਾ ਮੁੱਦਾ ਬੇਹੱਦ ਭੱਖਿਆ ਹੋਇਆ ਹੈ। ਕਿਸਾਨ ਲਗਾਤਾਰ ਇਸ ਬਿੱਲ ਦਾ ਵਿਰੋਧ ਕਰ ਰਹੇ ਹਨ। ਇਸ ਦੇ ਬਾਵਜੂਦ ਇਹ ਬਿੱਲ ਪਹਿਲਾਂ ਲੋਕ ਸਭਾ ਅਤੇ ਬੀਤੇ ਦਿਨੀਂ ਰਾਜ ਸਭਾ 'ਚ ਪਾਸ ਕਰ ਦਿੱਤਾ ਗਿਆ। ਜੇਕਰ ਇਨ੍ਹਾਂ ਬਿੱਲਾਂ ਨੂੰ ਰਾਸ਼ਟਰਪਤੀ ਦੀ ਪ੍ਰਵਾਨਗੀ ਮਿਲਦੀ ਹੈ ਤਾਂ ਇਹ ਬਿੱਲ ਲਾਗੂ ਹੋਣ ਤੋਂ ਬਾਅਦ ਕਿਸਾਨਾਂ 'ਤੇ ਕੀ ਬੀਤਦੀ ਹੈ ਤੇ ਇਸ ਬਿੱਲ ਨਾਲ ਕਿਸਾਨਾਂ ਨੂੰ ਕੀ ਨੁਕਸਾਨ ਹੋ ਸਕਦਾ ਹੈ, ਇਸ ਗੱਲ ਜਾਣਕਾਰੀ ਫ਼ਿਲਮ ਲੇਖਕ ਤੇ ਅਦਾਕਾਰ ਅੰਬਰਦੀਪ ਸਿੰਘ ਨੇ ਇਕ ਪੋਸਟ ਨੂੰ ਸਾਂਝੀ ਕਰਦਿਆਂ ਦਿੱਤੀ ਹੈ।
ਅੰਬਰਦੀਪ ਸਿੰਘ ਨੇ ਇਸ ਪੋਸਟ ਨੂੰ ਇੰਸਟਾ 'ਤੇ ਸਾਂਝੀ ਕਰਦਿਆਂ ਲਿਖਿਆ ਹੈ, ''ਜਿਹੜੇ ਲਾਗੂ ਹੋ ਰਹੇ 3 ਨਵੇਂ ਆਰਡੀਨੈਂਸ ਨੂੰ ਸਮਝਦੇ ਹਨ, ਉਨ੍ਹਾਂ ਨੂੰ ਪਤਾ ਇਨਡਾਇਰੈਕਟਲੀ ਹੋਰ ਅਦਾਰੇ ਵਾਂਗ ਕਿਸਾਨ ਦੀ ਜ਼ਮੀਨ ਵੀ ਪ੍ਰਾਈਵੇਟ ਅਦਾਰਿਆਂ ਨੂੰ ਵੇਚ ਦਿੱਤੀ ਹੈ। ਇਹ ਰਿਜ਼ਲਟ ਹੋਰ ਕੁਝ ਸਾਲਾਂ ਤੱਕ ਸਾਹਮਣੇ ਆਵੇਗਾ ਮਿਨੀਮਮ ਸੁਪੋਰਟ ਪ੍ਰਾਈਜ਼ ਭੰਗ ਕਰਨਾ ਇਹ ਕਹਿ ਕੇ ਕਿਸਾਨ ਦੀ ਮਰਜ਼ੀ ਆ ਜਿੰਨੇ ਦੀ ਮਰਜ਼ੀ ਫ਼ਸਲ ਵੇਚੇ, ਕੀ ਇਹ ਪੋਸੀਬਲ ਹੈ ? ਕੂਰਕੁਰੇ ਤੋਂ ਵੀ ਪ੍ਰਾਈਜ਼ ਦਾ ਟੈਗ ਹਟਾਓ ਫ਼ਿਰ, ਦੁਕਾਨਦਾਰ ਦੀ ਮਰਜ਼ੀ ਜਿੰਨੇ ਦਾ ਮਰਜ਼ੀ ਵੇਚੇ, ਉਸ ਦਾ ਵੀ ਫਾਇਦਾ ਕਰਵਾਓ। ਮਾਰਕੀਟ (ਬਾਜ਼ਾਰ) 'ਚ ਹਰ ਵਿਕਣ ਵਾਲੀ ਚੀਜ਼ ਤੋਂ ਪ੍ਰਾਈਜ਼ ਟੈਗ ਹਟਾਓ। 4000 ਵਾਲੀ ਪੈਂਟ 200 'ਚ ਵੀ ਨਹੀਂ ਲੈਣੀ ਕਿਸੇ ਨੇ ਕਿਉਂਕਿ ਮਾਰਕੀਟ 'ਚ ਵੇਚਣ ਵਾਲਾ ਰੱਬ ਨਹੀਂ ਹੁੰਦਾ ਸਗੋਂ ਖਰੀਦਣ ਵਾਲਾ ਰੱਬ ਹੁੰਦਾ। ਖਰੀਦਣ ਵਾਲੇ ਦੀ ਮਰਜ਼ੀ ਹੁੰਦੀ ਹੈ ਉਹ ਨੇ ਚੀਜ਼ ਖਰੀਦਣੀ ਹੈ ਜਾਂ ਨਹੀਂ। ਫ਼ਸਲ ਖਰੀਦਣ ਵਾਲੇ ਤੈਅ ਕਰਨਗੇ ਫ਼ਸਲ ਦੇ ਮੁੱਲ ਕਿਸਾਨ ਨਹੀਂ, ਅੱਕਿਆ-ਥੱਕਿਆ ਕਿਸਾਨ ਲਾਗਤ ਨਾਲੋਂ ਘੱਟ ਮੁੱਲ 'ਤੇ ਵੇਚਣ ਲਈ ਵੀ ਮਜ਼ਬੂਰ ਹੋ ਜਾਵੇਗਾ ਕਿਉਂਕਿ ਨਾ ਉਹ ਦੇ ਕੋਲ ਫ਼ਸਲ ਘਰ ਸਟੋਰ ਕਰਨ ਦੀ ਤਾਕਤ ਹੋਣੀ ਨਾ ਸੁੱਟਣ ਦੀ ਅਤੇ ਇਕ ਦਿਨ ਜਾਂ ਤਾਂ ਉਹ ਜ਼ਮੀਨ ਠੇਕੇ 'ਤੇ ਦੇ ਦਵੇਗਾ ਕਿਸੇ ਕਾਰਪੋਰੈਟ ਨੂੰ ਜਾਂ ਵੇਚ ਦਵੇਗਾ। ਉਹ ਕਾਟਪੋਰੈਟ ਅੰਬਾਨੀ ਅਡਾਨੀ ਤੋਂ ਬਿਨਾਂ ਕੋਈ ਹੋਰ ਨਹੀਂ ਹੋਣਾ। ਬਾਕੀ ਇਕ ਸਟੇਟ ਦਾ ਕਿਸਾਨ ਦੂਜੀ ਸਟੇਟ 'ਚ ਫ਼ਸਲ ਵੇਚ ਸਕਦਾ ਹੈ, ਇਸ ਦੇ ਕੀ ਨਤੀਜੇ ਉਹ ਵੀ ਤੁਹਾਨੂੰ ਪਤਾ। ਇਕ ਦਿਨ ਆਪਣੇ ਖੇਤਾਂ 'ਚ ਦਿਹਾੜੀਆਂ ਬੰਨ੍ਹੇ ਲਾਓ ਕਿਸਾਨ, ਕੰਮ ਕਰਨ ਵੇਲੇ ਡ੍ਰੈਸ ਕੋਡ ਕੀ ਹੋਵੇਗਾ ਇਹ ਕ੍ਰਾਪੋਰੈਟ ਵਰਲਡ ਡਿਸਾਈਡ ਕਰੂੰਗਾ।''
ਦੱਸਣਯੋਗ ਹੈ ਕਿ ਅੰਬਰਦੀਪ ਸਿੰਘ ਦੀ ਇਸ ਪੋਸਟ ਨੂੰ ਐਮੀ ਵਿਰਕ, ਸਰਗੁਣ ਮਹਿਤਾ ਵਰਗੇ ਕਈ ਪੰਜਾਬੀ ਸਿਤਾਰੇ ਆਪਣੇ-ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝਾ ਕਰ ਰਹੇ ਹਨ।
@amberdeepsingh ne saukhi tarah samjhya ki hunda peya hai. 🙏
A post shared by Sargun Mehta (@sargunmehta) on Sep 19, 2020 at 5:11am PDT