ਭਾਰਤ-ਨੇਪਾਲ ਸੰਯੁਕਤ ਫੌਜੀ ਸਿਖਲਾਈ ਅਭਿਆਸ 16 ਤੋਂ 29 ਤਕ ਹੋਵੇਗਾ ਆਯੋਜਿਤ

Friday, Dec 16, 2022 - 12:03 PM (IST)

ਭਾਰਤ-ਨੇਪਾਲ ਸੰਯੁਕਤ ਫੌਜੀ ਸਿਖਲਾਈ ਅਭਿਆਸ 16 ਤੋਂ 29 ਤਕ ਹੋਵੇਗਾ ਆਯੋਜਿਤ

ਜੈਤੋ (ਪਰਾਸ਼ਰ) : ਰੱਖਿਆ ਮੰਤਰਾਲਾ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਅਤੇ ਨੇਪਾਲ ਦੀਆਂ ਫੌਜਾਂ ਦਰਮਿਆਨ ਭਾਰਤ-ਨੇਪਾਲ ਸੰਯੁਕਤ ਫ਼ੌਜੀ ਸਿਖਲਾਈ ਅਭਿਆਸ ਦਾ 16ਵਾਂ ਸੰਸਕਰਨ ‘ਸੂਰਿਆ ਕਿਰਨ-XVI’ 16 ਤੋਂ 29 ਦਸੰਬਰ 2022 ਤੱਕ ਨੇਪਾਲ ’ਚ ਸਲਝੰਡੀ ਦੇ ਨੇਪਾਲ ਆਰਮੀ ਬੈਟਲ ਸਕੂਲ ’ਚ ਆਯੋਜਿਤ ਕੀਤਾ ਜਾਵੇਗਾ। ਸੰਯੁਕਤ ਰਾਸ਼ਟਰ ਦੇ ਸਰਕਾਰੀ ਆਦੇਸ਼ ਦੇ ਤਹਿਤ ਪਹਾੜੀ ਇਲਾਕਿਆਂ ’ਚ ਜੰਗਲ ਯੁੱਧ ਅਤੇ ਅੱਤਵਾਦ ਵਿਰੋਧੀ ਮੁਹਿੰਮਾਂ ’ਚ ਮਾਨਵਤਾਵਾਦੀ ਸਹਾਇਤਾ ਅਤੇ ਆਫ਼ਤ ਰਾਹਤ ਕਾਰਜਾਂ ’ਚ ਅੰਤਰ-ਕਾਰਜਸ਼ੀਲਤਾ ਨੂੰ ਵਧਾਉਣ ਦੇ ਉਦੇਸ਼ ਨਾਲ ਭਾਰਤ ਅਤੇ ਨੇਪਾਲ ਦਰਮਿਆਨ ਅਭਿਆਸ ‘ਸੂਰਿਆ ਕਿਰਨ’ ਹਰ ਸਾਲ ਆਯੋਜਿਤ ਕੀਤਾ ਜਾਂਦਾ ਹੈ। ਨੇਪਾਲ ਦੀ ਸੈਨਾ ਵੱਲੋਂ ਭਵਾਨੀ ਬਖਸ਼ ਬਟਾਲੀਅਨ ਦੇ ਜਵਾਨ ਅਤੇ ਭਾਰਤੀ ਸੈਨਾ ਦੇ 5 ਜੀ. ਆਰ.  ਦੇ ਜਵਾਨ ਇਸ ਅਭਿਆਸ ਸੈਸ਼ਨ ’ਚ ਹਿੱਸਾ ਲੈਣਗੇ।

ਇਹ ਵੀ ਪੜ੍ਹੋ- ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ, ਕੈਰੋਂ-ਇਆਲੀ ਸਣੇ ਕਈ ਆਗੂਆਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ

ਦੋਵੇਂ ਫੌਜਾਂ, ਅਭਿਆਸ ਅੱਤਵਾਦ ਵਿਰੋਧੀ ਮਹਿੰਮਾਂ ’ਚ ਯੂਨਿਟ ਪੱਧਰ ’ਤੇ ਰਣਨੀਤਕ ਕਾਰਵਾਈਆਂ ਦੀ ਯੋਜਨਾ ਅਤੇ ਲਾਗੂ ਕਰਨ ਲਈ ਸਾਂਝੇ ਅਭਿਆਸਾਂ ਨੂੰ ਅੱਗੇ ਵਧਾਉਣ ਅਤੇ ਆਮ ਤੌਰ ’ਤੇ ਆਫ਼ਤ ਪ੍ਰਤੀਕ੍ਰਿਆ ਪ੍ਰਣਾਲੀ ਅਤੇ ਆਫ਼ਤ ਪ੍ਰਬੰਧਨ ’ਚ ਹਥਿਆਰਬੰਦ ਬਲਾਂ ਦੀ ਭੂਮਿਕਾ ’ਤੇ ਧਿਆਨ ਕੇਂਦਰਤ ਕਰੇਗਾ। ਫੌਜੀ ਅਭਿਆਸ ਦੌਰਾਨ, ਦੋਵਾਂ ਦੇਸ਼ਾਂ ਦੇ ਸੈਨਿਕ ਅੰਤਰ-ਕਾਰਜਸ਼ੀਲਤਾ ਵਿਕਸਿਤ ਕਰਨ ਲਈ ਇਕੱਠੇ ਸਿਖਲਾਈ ਦੇਣਗੇ। ਹਿੱਸਾ ਲੈਣ ਵਾਲੇ ਪ੍ਰਤੀਭਾਗੀ ਜਵਾਬੀ ਕਾਰਵਾਈ ਅਤੇ ਅੱਤਵਾਦ ਵਿਰੋਧੀ ਮੁਹਿੰਮਾਂ ਅਤੇ ਮਾਨਵਤਾਵਾਦੀ ਰਾਹਤ ਕਾਰਜਾਂ ’ਤੇ ਵੀ ਆਪਣੇ ਤਜ਼ਰਬੇ ਸਾਂਝੇ ਕਰਨਗੇ। ਸੰਯੁਕਤ ਫੌਜੀ ਅਭਿਆਸ ਰੱਖਿਆ ਸਹਿਯੋਗ ਦੇ ਪੱਧਰ ਨੂੰ ਵਧਾਏਗਾ ਜੋ ਦੋਵਾਂ ਦੇਸ਼ਾਂ ਦਰਮਿਆਨ ਦੁਵੱਲੇ ਸਬੰਧਾਂ ਨੂੰ ਹੁਲਾਰਾ ਦੇਵੇਗਾ।

ਇਹ ਵੀ ਪੜ੍ਹੋ- ਜ਼ੀਰਾ 'ਚ 13 ਸਾਲਾ ਮਾਸੂਮ ਨੂੰ ਜੀਜੇ ਨੇ ਦਿੱਤੀ ਸੀ ਦਰਦਨਾਕ ਮੌਤ, ਵਜ੍ਹਾ ਜਾਣ ਪੈਰਾਂ ਹੇਠੋਂ ਖਿਸਕੇਗੀ ਜ਼ਮੀਨ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News