ਨੇਪਾਲ ਤੇ ਭਾਰਤ ਵਿਚਕਾਰ ਸਰਹੱਦੀ ਵਿਵਾਦ, ਜਾਣੋ ਕੀ ਹੈ ਪੂਰਾ ਮਾਮਲਾ (ਵੀਡੀਓ)
Saturday, May 23, 2020 - 11:05 AM (IST)
ਜਲੰਧਰ (ਬਿਊਰੋ) - ਨੇਪਾਲ ਦੀ ਸਰਕਾਰ ਨੇ ਬੀਤੇ ਸੋਮਵਾਰ ਆਪਣੇ ਦੇਸ਼ ਦਾ ਇਕ ਨਵਾਂ ਨਕਸ਼ਾਂ ਜਾਰੀ ਕਰਨ ਦਾ ਇਕ ਫੈਸਲਾ ਕੀਤਾ ਹੈ, ਜਿਸ ਵਿੱਚ ਲਿਪੁਲੇਖ ਅਤੇ ਕਾਲਾਪਾਣੀ ਵਰਗੇ ਖੇਤਰ ਸ਼ਾਮਲ ਕਰਨ ਦੀ ਗੱਲ ਆਖੀ ਗਈ ਹੈ। ਦਰਅਸਲ ਨੇਪਾਲ ਦਾ ਇਨ੍ਹਾਂ ਦੋਵਾਂ ਖੇਤਰਾਂ ਨਾਲ ਭਾਰਤ ਨਾਲ ਵਿਵਾਦ ਚੱਲ ਰਿਹਾ ਹੈ। ਪ੍ਰਧਾਨ ਮੰਤਰੀ ਕੇ.ਪੀ ਸ਼ਰਮਾ ਓਲੀ ਦੀ ਅਗਵਾਈ ਵਿਚ ਮੰਤਰੀ ਪਰਿਸ਼ਦ ਦੀ ਬੈਠਕ ਹੋਈ, ਜਿਥੇ ਨਕਸ਼ੇ ਉਤੇ ਲਿਪੁਆਧੁਰਾ, ਲਿਪੁਲੇਖ ਅਤੇ ਕਾਲਾਪਾਣੀ ਨੂੰ ਵਿਖਾਉਣ ਦਾ ਫੈਸਲਾ ਲਿਆ ਗਿਆ।
ਪੜ੍ਹੋ ਇਹ ਵੀ - ਪਹਿਲੇ ਢਾਈ ਘੰਟਿਆਂ ’ਚ 4 ਲੱਖ ਤੋਂ ਵਧੇਰੇ ਯਾਤਰੀਆਂ ਨੇ ਬੁੱਕ ਕਰਵਾਈਆਂ ਰੇਲ ਦੀਆਂ ਟਿਕਟਾਂ (ਵੀਡੀਓ)
ਪੜ੍ਹੋ ਇਹ ਵੀ - "Apple" ਨੂੰ ਭਾਰਤ 'ਚ ਨਿਵੇਸ਼ ਕਰਨ ’ਤੇ ਰਾਸ਼ਟਰਪਤੀ ਟਰੰਪ ਨੇ ਲਗਾਈ ਰੋਕ (ਵੀਡੀਓ)
ਨੇਪਾਲ ਦੇ ਨਵੇਂ ਨਕਸ਼ੇ 'ਚ ਕਾਲਾਪਾਣੀ ਤੇ ਲਿਪੁਲੇਖ ਨੂੰ ਸ਼ਾਮਲ ਕੀਤੇ ਜਾਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਸਰਹੱਦੀ ਵਿਵਾਦ 'ਤੇ ਗੱਲਬਾਤ ਬਾਰੇ ਸੰਕਟ ਪੈਦਾ ਹੋ ਗਿਆ ਹੈ। ਨੇਪਾਲ ਦੇ ਨਵੇਂ ਨਕਸ਼ੇ ਨੂੰ ਰੱਦ ਕਰਨ ਦੇ ਨਾਲ-ਨਾਲ ਭਾਰਤ ਨੇ ਗੱਲਬਾਤ ਲਈ ਢੁੱਕਵਾਂ ਮਾਹੌਲ ਬਣਾਉਣ ਦਾ ਕੰਮ ਵੀ ਨੇਪਾਲ ਹਵਾਲੇ ਕਰ ਦਿੱਤਾ ਹੈ। ਇਹ ਸਪੱਸ਼ਟ ਸੰਕੇਤ ਹੈ ਕਿ ਨੇਪਾਲ ਦੀ ਪ੍ਰਤੀਕਿਰਿਆ ਤੇ ਤਾਜ਼ਾ ਘਟਨਾਕ੍ਰਮ ਤੋਂ ਭਾਰਤ ਖੁਸ਼ ਨਹੀਂ ਹੈ। ਇਸ ਲਈ ਦੋਵਾਂ ਦੇਸ਼ਾਂ ਵਿਚਕਾਰ ਵਿਦੇਸ਼ ਸਕੱਤਰ ਪੱਧਰ ਦੀ ਗੱਲਬਾਤ 'ਚ ਹੁਣ ਨੇਪਾਲ ਦੇ ਰੁਖ ਬਾਰੇ ਫ਼ੈਸਲਾ ਤੈਅ ਹੋਵੇਗਾ।
ਪੜ੍ਹੋ ਇਹ ਵੀ - ਜੌਹਨਸਨ ਐਂਡ ਜੌਹਨਸਨ ਨੇ ਅਮਰੀਕਾ ਤੇ ਕੈਨੇਡਾ ’ਚ ਆਪਣੇ ਉਤਪਾਦ ਦੀ ਵਿਕਰੀ ’ਤੇ ਲਾਈ ਰੋਕ (ਵੀਡੀਓ)
ਪੜ੍ਹੋ ਇਹ ਵੀ - ਦੁਨੀਆਂ ਦੇ ਪਹਿਲੇ ਸੌ ਪ੍ਰਭਾਵੀ ਸਿੱਖਾਂ ''ਚ ਸ਼ਾਮਲ ਪਾਕਿ ਦੀ ਪਹਿਲੀ ‘ਸਿੱਖ ਪੱਤਰਕਾਰ ਕੁੜੀ’
ਭਾਰਤ ਨੇ ਕਿਹਾ ਸੀ ਕਿ ਕੋਰੋਨਾ ਸੰਕਟ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਵਿਦੇਸ਼ ਸਕੱਤਰ ਪੱਧਰ ਦੀ ਗੱਲਬਾਤ ਹੋ ਸਕਦੀ ਹੈ। ਭਾਰਤ ਨੇ ਨੇਪਾਲ ਨੂੰ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਨੇ ਗੱਲਬਾਤ ਜ਼ਰੀਏ ਖਦਸ਼ਿਆਂ ਨੂੰ ਦੂਰ ਕਰਨ ਦੇ ਮਕਸਦ ਨਾਲ ਕਾਲਾਪਾਣੀ, ਲਿਪੁਲੇਖ ਇਲਾਕੇ 'ਚ ਕੁਝ ਵੀ ਨਵਾਂ ਨਹੀਂ ਕੀਤਾ ਹੈ। ਸੂਤਰਾਂ ਮੁਤਾਬਕ ਨੇਪਾਲ ਲੰਬੇ ਸਮੇਂ ਤੋਂ ਚੀਨ ਦੀ ਮਦਦ ਨਾਲ ਭਾਰਤ ਉੱਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਨੇਪਾਲ ਦੀ ਕਮਿਊਨਿਸਟ ਸਰਕਾਰ ਚੀਨ ਨਾਲ ਲਗਾਤਾਰ ਸੰਪਰਕ ਵਿਚ ਰਹੀ ਹੈ। ਤਾਜ਼ਾ ਮੁਹਿੰਮ ਵਿਚ ਚੀਨ ਦੀ ਭੂਮਿਕਾ ਵੀ ਵੇਖੀ ਜਾ ਸਕਦੀ ਹੈ। ਇਸ ਮਾਮਲੇ ਦੇ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ...
ਪੜ੍ਹੋ ਇਹ ਵੀ - ਕਰਫ਼ਿਊ ਦੌਰਾਨ ਵੀ ਪੰਜਾਬ ''ਚ ਚੱਲਦੀ ਰਹੀ ਸ਼ਰਾਬ ਦੀ ਤਸਕਰੀ (ਵੀਡੀਓ)
ਪੜ੍ਹੋ ਇਹ ਵੀ - ਗਲੇ ਦੀ ਖਰਾਸ਼ ਅਤੇ ਭਾਰ ਨੂੰ ਘਟਾਉਣ ਦਾ ਕੰਮ ਕਰਦੀ ਹੈ ‘ਤੁਲਸੀ ਦੀ ਚਾਹ’, ਜਾਣੋ ਹੋਰ ਵੀ ਕਈ ਫਾਇਦੇ