ਇੰਡੀਆ ਗੋਟ ਟੇਲੈਂਟ ‘ਚ ਗਤਕੇ ‘ਚ ਜ਼ੌਹਰ ਦਿਖਾਉਣ ਵਾਲਾ ਬੀਰ ਖਾਲਸਾ ਦਲ ਵਿਦੇਸ਼ਾਂ ‘ਚ ਦਿਖਾਵੇਗਾ ਜਲਵੇ
Tuesday, Aug 09, 2022 - 02:25 PM (IST)
ਅੰਮ੍ਰਿਤਸਰ (ਅਨਜਾਣ) : ਇੰਡੀਆਂ ਗੋਟ ਟੇਲੈਂਟ ‘ਚ ਮਾਰਸ਼ਲ ਆਰਟ ਗਤਕੇ ‘ਚ ਜ਼ੌਹਰ ਦਿਖਾਉਣ ਵਾਲਾ ਬੀਰ ਖਾਲਸਾ ਦਲ ਤਰਨ-ਤਾਰਨ ਦੇਸ਼ਾਂ-ਵਿਦੇਸ਼ਾਂ ‘ਚ ਜਲਵੇ ਦਿਖਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬੀਰ ਖਾਲਸਾ ਦਲ ਨਾਲ ਲੰਦਨ ਤੋਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮਿਲਣ ਆਏ ਕੁਲਦੀਪ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਢਿੱਲੋਂ ਨੇ ਪਹਿਲਾਂ ਬੀਰ ਖਾਲਸਾ ਦਲ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਦੀਦਾਰੇ ਕੀਤੇ ਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ।
ਪੜ੍ਹੋ ਇਹ ਵੀ ਖ਼ਬਰ: ਗੁਰਜੀਤ ਕੌਰ ਨੇ ਬਚਪਨ 'ਚ ਛੱਡ ਦਿੱਤਾ ਸੀ ਘਰ, ਜਾਣੋ ਤਮਗਾ ਜੇਤੂ ਹਾਕੀ ਖਿਡਾਰਨ ਦੀ ਸੰਘਰਸ਼ਮਈ ਕਹਾਣੀ
ਉਨ੍ਹਾਂ ਕਿਹਾ ਕਿ ਸਾਡੀ ਕੰਪਨੀ ਚੰਗੇ ਸਿੰਗਰ ਤੇ ਹਰ ਪ੍ਰਤਿਭਾ ‘ਚ ਨਿਪੁੰਨ ਬੱਚਿਆਂ ਤੇ ਨੌਜਵਾਨਾਂ ਨੂੰ ਪ੍ਰਫੁੱਲਤ ਕਰਨ ਲਈ ਯੋਗਦਾਨ ਪਾ ਰਹੀ ਹੈ। ਬੀਰ ਖਾਲਸਾ ਦਲ ਇੰਡੀਆਂ ਗੋਟ ਟੇਲੈਂਟ ‘ਚ ਸਿੱਖੀ ਤੇ ਮਾਰਸ਼ਲ ਆਰਟ ਗਤਕੇ ਨੂੰ ਪ੍ਰਫੁੱਲਤ ਕਰਨ ਲਈ ਯੋਗਦਾਨ ਪਾਉਂਦੇ ਹੋਏ ਸੈਮੀਫਾਈਨਲ ‘ਚ ਆਇਆ ਹੈ। ਹੁਣ ਇਨ੍ਹਾਂ ਨੂੰ ਸਾਡੀ ਕੰਪਨੀ ਕੋਲੀਗ ਮੈਨਯੂ ਪ੍ਰੋਡਕਸ਼ਨ ਜਿਸ ਦੇ ਹੈਡ ਵਿਨੈ ਸ਼ਾਹ ਜੀ ਹਨ ਵੱਲੋਂ ਯੂ.ਐੱਸ.ਏ., ਆਸਟ੍ਰੇਲੀਆ, ਕੈਨੇਡਾ ਤੇ ਹੋਰ ਵੱਖ-ਵੱਖ ਸ਼ਹਿਰਾਂ ‘ਚ ਲਿਜਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਸਿੱਖੀ ਦਾ ਧੁਰਾ ਹੈ ਅਤੇ ਇਨ੍ਹਾਂ ਨੌਜਵਾਨਾਂ ਵੱਲੋਂ ਸਿੱਖੀ ਨੂੰ ਪ੍ਰਫੁੱਲਤ ਕਰਨ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਨੇ, ਜੋ ਸ਼ਲਾਘਾਯੋਗ ਹਨ।
ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ’ਚ ਸ਼ਰਮਸਾਰ ਹੋਈ ਮਾਂ ਦੀ ਮਮਤਾ, ਕੂੜੇ ਦੇ ਢੇਰ ’ਚੋਂ ਮਿਲੀ ਨਵ-ਜਨਮੀ ਬੱਚੀ ਦੀ ਲਾਸ਼
ਉਨ੍ਹਾਂ ਕਿਹਾ ਕਿ ਹੁਣ ਤੱਕ ਬਹੁਤ ਸਾਰੇ ਲੋਕਾਂ ਨੇ ਇਨ੍ਹਾਂ ਦਾ ਹੱਕ ਮਾਰਿਆ ਪਰ ਵਿਦੇਸ਼ਾਂ ‘ਚ ਬਹੁਤ ਸਾਰੇ ਬਿਜਨੈਸਮੈਨ ਤੇ ਕੰਪਨੀਆਂ ਅਜਿਹੀਆ ਨੇ, ਜੋ ਇਨ੍ਹਾਂ ਦੀ ਫਾਈਨੈਂਸ਼ੀਅਲੀ ਤੇ ਮੋਰਰਲੀ ਸਪੋਰਟ ਕਰ ਰਹੀਆਂ ਹਨ। ਇਸ ਤਰ੍ਹਾਂ ਇਹ ਟੇਲੈਂਟ ਦੇ ਨਾਲ-ਨਾਲ ਹਰ ਤਰ੍ਹਾਂ ਨਾਲ ਮਜ਼ਬੂਤ ਹੋਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਨਾਲ ਆਸਟ੍ਰੇਲੀਆ ਦਾ 5 ਸਾਲ ਦਾ ਕੰਟਰੈਕਟ ਹੈ ਤੇ ਇਸ ਤੋਂ ਬਾਅਦ ਦੂਸਰੇ ਮੁਲਕਾਂ ‘ਚ ਵੀ ਗਤਕੇ ਦੇ ਜ਼ੌਹਰ ਦਿਖਾਏ ਜਾਣਗੇ। ਉਨ੍ਹਾਂ ਕਿਹਾ ਕਿ ਵਿਦੇਸ਼ੀ ਗੋਰੇ ਇਨ੍ਹਾਂ ਦੇ ਸਿੱਖੀ ਸਰੂਪ ਅਤੇ ਗਤਕੇ ਦੇ ਜ਼ੌਹਰ ਵੇਖਣ ਦੇ ਬਹੁਤ ਸ਼ੌਕਿਨ ਹਨ, ਜਿਸ ਕਰਕੇ ਇਨ੍ਹਾਂ ਨਾਲ ਤਸਵੀਰਾਂ ਖਿਚਵਾਉਣ ਵਾਲਿਆਂ ਦੀਆਂ ਲਾਈਨਾਂ ਲੱਗ ਜਾਂਦੀਆਂ ਹਨ। ਉਨ੍ਹਾਂ ਆਪਣੇ ਨਾਲ ਸਹਿਯੋਗ ਕਰ ਰਹੇ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੇ ਪ੍ਰਧਾਨ ਭਾਈ ਅਮਰਬੀਰ ਸਿੰਘ ਢੋਟ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ।
ਪੜ੍ਹੋ ਇਹ ਵੀ ਖ਼ਬਰ: ਸੈਂਟਰਲ ਜੇਲ੍ਹ ਲੁਧਿਆਣਾ ’ਚ ਸਿੱਖਿਅਤ ਵਿਦੇਸ਼ੀ ਨਸਲ ਦੇ 3 ਕੁੱਤੇ ਤਾਇਨਾਤ, ਸੁੰਘ ਕੇ ਦੱਸਣਗੇ ਕਿਸ ਕੋਲ ਹੈ ਮੋਬਾਇਲ
5 ਗੋਲਡ ਮੈਡਲ ਨਾਲ ਗਿੰਨੀਜ਼ ਵਰਲਡ ‘ਚ ਬਣਾਇਆ ਰਿਕਾਰਡ
ਬੀਰ ਖਾਲਸਾ ਦਲ ਦੇ ਮੁਖੀ ਨੇ ਕਿਹਾ ਕਿ ਅਸੀਂ ਇੰਡੀਆ ਗੋਟ ਟੇਲੈਂਟ ਦੇ 13 ਸ਼ੋਅ ਕਰਕੇ ਸੈਮੀਫਾਈਨਲ ‘ਚ ਆਏ ਹਾਂ ਤੇ ਹੁਣ ਤੱਕ 5 ਗੋਲਡ ਮੈਡਲ ਤੇ ਗਿੰਨੀਜ਼ ਵਰਲਡਗ ਰਿਕਾਰਡ ਬਨਾਉਣ ਦੇ ਨਾਲ ਹੋਰ ਅਨੇਕਾਂ ਇਨਾਮ ਹਾਸਿਲ ਕਰ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਜਿੱਥੇ ਸਾਨੂੰ ਸਨਮਾਨਿਤ ਕੀਤਾ ਗਿਆ ਹੈ, ਉਥੇ ਦੇਸ਼ਾਂ-ਵਿਦੇਸ਼ਾਂ ‘ਚ ਸਿੱਖੀ ਸਰੂਪ ਤੇ ਗਤਕੇ ਨੂੰ ਹੋਰ ਵੀ ਪ੍ਰਫੁੱਲਤ ਕਰਨ ਲਈ ਥਾਪੜਾ ਦਿੱਤਾ ਗਿਆ ਹੈ।