ਭਾਰਤ ਬੰਦ ਸੱਦੇ ''ਤੇ ਤਲਵੰਡੀ ਭਾਈ ਪੂਰਨ ਤੌਰ ''ਤੇ ਬੰਦ

Tuesday, Apr 10, 2018 - 12:46 PM (IST)

ਭਾਰਤ ਬੰਦ ਸੱਦੇ ''ਤੇ ਤਲਵੰਡੀ ਭਾਈ ਪੂਰਨ ਤੌਰ ''ਤੇ ਬੰਦ

ਤਲਵੰਡੀ ਭਾਈ (ਗੁਲਾਟੀ) : ਜਨਰਲ ਅਤੇ ਓ. ਬੀ. ਸੀ. ਸੰਗਠਨਾਂ ਵੱਲੋਂ ਰਿਜ਼ਰਵੇਸ਼ਨ ਦੇ ਮੁੱਦੇ ਨੂੰ ਲੈ ਕੇ ਦਿੱਤੇ ਗਏ ਭਾਰਤ ਬੰਦ ਸੱਦੇ 'ਤੇ ਮੰਗਲਵਾਰ ਨੂੰ ਤਲਵੰਡੀ ਭਾਈ ਪੂਰਨ ਤੌਰ 'ਤੇ ਬੰਦ ਰਿਹਾ। ਇਸ ਸਬੰਧ ਵਿਚ ਅੱਜ ਸਥਾਨਕ ਸ਼ਹਿਰ ਦੀਆਂ ਵੱਖ-ਵੱਖ ਵਪਾਰਕ ਜਥੇਬੰਦੀਆਂ ਵੱਲੋਂ ਸ਼ਹਿਰ ਨੂੰ ਪੂਰਨ ਰੂਪ ਵਿਚ ਬੰਦ ਕਰਕੇ ਰਿਜ਼ਰਵੇਸ਼ਨ ਦੇ ਵਿਰੋਧ ਵਿਚ ਇਕ ਰੋਸ ਮਾਰਚ ਵੀ ਕੀਤਾ ਗਿਆ। ਇਹ ਮਾਰਚ ਸ਼ਹਿਰ ਦੇ ਸ਼ਿਵ ਚੌਕ ਤੋਂ ਸ਼ੁਰੂ ਹੋ ਕੇ ਮੇਨ ਬਾਜ਼ਾਰ, ਪੁਰਾਣਾ ਬੱਸ ਸਟੈਂਡ, ਕਰਮਿੱਤੀ ਰੋਡ, ਨਵਾਂ ਬੱਸ ਸਟੈਂਡ ਤੋਂ ਹੁੰਦਾ ਹੋਇਆ ਮੋਗਾ-ਫ਼ਿਰੋਜ਼ਪੁਰ ਚੌਕ ਵਿਖੇ ਪੁੱਜਾ।
ਇਸ ਮੌਕੇ ਸਵਰਨਕਾਰ ਸੰਘ ਦੇ ਪ੍ਰਧਾਨ ਪਰਮਿੰਦਰ ਸਿੰਘ ਚੌਹਾਨ, ਰਿਟੇਲ ਕਰਿਆਨਾ ਐਸੋਸੀਏਸ਼ਨ ਦੇ ਵਿਨੋਦ ਕੁਮਾਰ ਵਧਵਾ ਨੇ ਕਿਹਾ ਕਿ ਉਹ ਕਿਸੇ ਵਰਗ ਦੇ ਖਿਲਾਫ਼ ਨਹੀ ਹਨ, ਦਲਿਤ ਜਾਂ ਹੋਰ ਉਹੀ ਵੀ ਸਾਡੇ ਭਰਾ ਹੀ ਹਨ, ਉਨ੍ਹਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾਣ ਪਰ ਸਰਕਾਰੀ ਨੌਕਰੀ ਦੇਣ ਵੇਲੇ ਕਿਸੇ ਕੈਟਾਗਰੀ ਨੂੰ ਅੱਗੇ ਨਹੀਂ ਰੱਖਣਾ ਚਾਹੀਦਾ, ਸਿਰਫ਼ ਉਹ ਬੱਚੇ ਹੀ ਅੱਗੇ ਆਉਣ ਚਾਹੀਦੇ ਹਨ ਜੋ ਆਪਣੀ ਦਿਨ-ਰਾਤ ਦੀ ਮਿਹਨਤ ਕਰਦੇ ਹਨ, ਉਨ੍ਹਾਂ ਨੂੰ ਉਨ੍ਹਾਂ ਦਾ ਹੱਕ ਮਿਲਣਾ ਚਾਹੀਦਾ ਹੈ।
ਇਸ ਮੌਕੇ ਪਰਮਿੰਦਰ ਸਿੰਘ ਚੌਹਾਨ ਅਤੇ ਵਿਨੋਦ ਕੁਮਾਰ ਵਧਵਾ ਤੋਂ ਇਲਾਵਾਂ ਪੈਸਟੀਸਾਈਡਜ਼ ਐਸੋਸੀਏਸ਼ਨ ਦੇ ਨਰਿੰਦਰਜੀਤ ਸਿੰਘ,ਬਲਵੀਰ ਸਿੰਘ ਰਾਜਾ ਨਿਊ ਪੰਜਾਬ ਵਾਲੇ, ਸੰਦੀਪ ਕੁਮਾਰ ਵਧਵਾ, ਹੈਪੀ ਚੌਹਾਨ, ਰਾਮ ਸਿੰਘ ਕਲਸੀ, ਦੀਪਕ ਤਾਇਲ, ਗੌਤਮ ਮਿੱਤਲ, ਰਾਕੇਸ਼ ਕੁਮਾਰ ਗੁਪਤਾ ਆਗੂ ਯੋਗ ਸੰਸਥਾ,ਸੋਨੂੰ ਤਾਇਲ, ਪ੍ਰਤੀਸ਼ ਗੁਲਾਟੀ, ਨਵੀਨ ਨਰੂਲਾ,  ਹੈਪੀ ਆਹੂਜਾ, ਸੋਨੂੰ ਝੰਜੀ, ਕੰਵਲਪ੍ਰੀਤ ਸਿੰਘ ਵੋਹਰਾ ਆਦਿ ਵੱਡੀ ਗਿਣਤੀ ਵਿਚ ਦੁਕਾਨਦਾਰ ਹਾਜ਼ਰ ਸਨ।      


Related News