ਭਾਰਤ ਦੀ ਪਾਕਿ ਨੂੰ ਚਿਤਾਵਨੀ, ਸਮੇਂ ਨਾਲ ਨਾ ਪਹੁੰਚੀ ਟ੍ਰੇਨ ਤਾਂ ਜ਼ੀਰੋ ਲਾਈਨ ਤੋਂ ਮੋੜਾਂਗੇ ਵਾਪਸ

Tuesday, Jan 02, 2018 - 12:12 PM (IST)

ਭਾਰਤ ਦੀ ਪਾਕਿ ਨੂੰ ਚਿਤਾਵਨੀ, ਸਮੇਂ ਨਾਲ ਨਾ ਪਹੁੰਚੀ ਟ੍ਰੇਨ ਤਾਂ ਜ਼ੀਰੋ ਲਾਈਨ ਤੋਂ ਮੋੜਾਂਗੇ ਵਾਪਸ

ਅੰਮ੍ਰਿਤਸਰ/ਪਾਕਿਸਤਾਨ (ਬਿਊਰੋ) - ਸੰਘਣੇ ਕੋਹਰੇ ਨੇ ਜਿੱਥੇ ਉੱਤਰ ਭਾਰਤ ਨੂੰ ਆਪਣੀ ਲਪੇਟ ਲਿਆ ਹੈ। ਉੱਥੇ ਹੀ ਭਾਰਤ ਪਾਕਿਸਤਾਨ 'ਚ ਸ਼ਿਮਲਾ ਸਮਝੌਤਾ ਤਹਿਤ ਦੌੜਨ ਵਾਲੀ ਸਮਝੌਤਾ ਐਕਸਪ੍ਰੈਸ ਦਾ ਟਾਇਮ ਟੇਬਲ ਵਿਗੜ ਗਿਆ ਹੈ। ਸਾਲ 2018 ਦੇ ਪਹਿਲੇ ਹੀ ਦਿਨ ਸਮਝੌਤਾ ਐਕਸਪ੍ਰੈਸ ਦੋ ਘੰਟੇ ਲੇਟ ਪਹੁੰਚੀ। ਇਸ ਦੌਰਾਨ ਭਾਰਤ ਨੇ ਪਾਕਿ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਮਝੌਤਾ ਐਕਸਪ੍ਰੈਸ ਸਮੇਂ ਨਾਲ ਭੇਜੀ ਜਾਵੇ। ਜੇਕਰ ਇਹ ਸਮੇਂ ਨਾਲ ਨਾ ਆਈ ਤਾਂ ਭਾਰਤ ਜ਼ੀਰੋ ਲਾਈਨ ਤੋਂ ਇਸ ਨੂੰ ਪਾਕਿ ਵਾਪਸ ਭੇਜ ਦਿੱਤਾ ਜਾਵੇਗਾ। 
ਅਟਾਰੀ ਰੇਲਵੇ ਸਟੇਸ਼ਨ ਨਾਲ ਜੁੜੇ ਸੀਨੀਅਰ ਰੇਲਵੇ ਅਧਿਕਾਰੀ ਨੇ ਦੱਸਿਆ ਕਿ ਸਮਝੌਤਾ ਐਕਸਪ੍ਰੈਸ ਸੋਮਵਾਰ ਦੁਪਹਿਰ 2.20 ਵਜੇਭਾਰਤ ਪਹੁੰਚੀ। ਜਦਕਿ ਸਮਾਂ ਦੁਪਹਿਰ 12.30 ਵਜੇ ਹੈ। ਉੱਥੇ ਹੀ ਚੈਕਿੰਗ ਤੋਂ ਬਾਅਦ ਪਾਕਿ ਵਾਪਸ 3.40 ਵਜੇ ਭੇਜਿਆ ਗਿਆ। ਠੰਢ 'ਚ ਕੋਹਰੇ ਕਾਰਨ ਪਾਕਿ ਤੋਂ ਆਉਣ-ਜਾਣ ਦੌਰਾਨ ਚੈਕਿੰਗ ਪ੍ਰਣਾਲੀ 'ਚ ਮੁਸ਼ਕਿਲਾਂ ਆ ਰਹੀਆਂ ਹਨ। ਜਿਸ ਦਾ ਵਿਰੋਧ ਭਾਰਤੀ ਰੇਲਵੇ ਨੇ ਪਾਕਿ ਰੇਲਵੇ ਨਾਲ ਵੀ ਕੀਤਾ ਹੈ। 


Related News