ਚੋਣਾਂ ’ਚ ਆਜ਼ਾਦ ਉਮੀਦਵਾਰ ਦੀ ਹਾਰ ਨਾ ਸਹਾਰਦਿਆਂ ਸਮਰਥਕ ਨੇ ਲਿਆ ਫਾਹਾ

2/19/2021 12:23:45 AM

ਖੰਨਾ, (ਕਮਲ)- ਚੋਣ ਨਤੀਜਿਆਂ ’ਚ ਜਿੱਤ ਹਾਰ ਤਾਂ ਹੁੰਦੀ ਰਹਿੰਦੀ ਹੈ ਪਰ ਇਸ ਨੂੰ ਲੈ ਕੇ ਆਪਣੀ ਜਾਨ ਹੀ ਗੁਆ ਲੈਣ ਦੀ ਦਰਦਨਾਕ ਘਟਨਾ ਅੱਜ ਖੰਨਾ ਵਿਖੇ ਵਾਪਰੀ। ਮਿਲੀ ਜਾਣਕਾਰੀ ਅਨੁਸਾਰ ਵਾਰਡ ਨੰਬਰ 4 ਵਿਖੇ ਆਜ਼ਾਦ ਉਮੀਦਵਾਰ ਦੀ ਹਾਰ ਹੋਣ ’ਤੇ ਉਸ ਦੇ ਬੇਹੱਦ ਨਜ਼ਦੀਕੀ ਸਮਰਥਕ ਗੁਰਿੰਦਰ ਸਿੰਘ ਸੋਮਲ ਨੇ ਅਚਾਨਕ ਫਾਹਾ ਲੈ ਕੇ ਆਸਮ-ਹੱਤਿਆ ਕਰ ਲਈ। ਗੁਰਿੰਦਰ ਸਿੰਘ (30) ਆਜ਼ਾਦ ਨਗਰ ਵਾਸੀ ਖੰਨਾ ਲਗਾਤਾਰ ਕਿਸਾਨ ਅੰਦੋਲਨ ਦਿੱਲੀ ਮੋਰਚੇ ਵਿਚ ਵੀ ਹਾਜ਼ਰੀ ਲਗਵਾਉਂਦਾ ਰਿਹਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਖੰਨਾ ਦੀ ਪੁਲਸ ਮੌਕੇ ’ਤੇ ਪੁੱਜੀ, ਜਿਨ੍ਹਾਂ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਭੇਜਿਆ। ਥਾਣਾ ਸਦਰ ਦੇ ਐੱਸ. ਐੱਚ. ਓ. ਹੇਮੰਤ ਮਲਹੋਤਰਾ ਨੇ ਦੱਸਿਆ ਕਿ ਮ੍ਰਿਤਕ ਗੁਰਿੰਦਰ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਸੀ, ਚੋਣਾਂ ’ਚ ਨਜਦੀਕੀ ਦੀ ਹਾਰ ਨਾ ਸਹਾਰਦੇ ਹੋਏ ਅੱਜ ਦੁਪਹਿਰ 2.30 ਵਜੇ ਉਸ ਨੇ ਆਪਣੇ ਘਰ ਵਿਚ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ। ਉਨ੍ਹਾਂ ਦੱਸਿਆ ਕਿ ਧਾਰਾ 174 ਦੀ ਕਾਰਵਾਈ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


Bharat Thapa

Content Editor Bharat Thapa