ਆਜ਼ਾਦੀ ਦੀ ਲੜਾਈ ''ਚ ਪੰਜਾਬ ਦੀ ਧਰਤੀ ਦਾ ਰਿਹਾ ਅਹਿਮ ਰੋਲ: ਰਜ਼ੀਆ ਸੁਲਤਾਨਾ

Thursday, Aug 15, 2019 - 04:50 PM (IST)

ਆਜ਼ਾਦੀ ਦੀ ਲੜਾਈ ''ਚ ਪੰਜਾਬ ਦੀ ਧਰਤੀ ਦਾ ਰਿਹਾ ਅਹਿਮ ਰੋਲ: ਰਜ਼ੀਆ ਸੁਲਤਾਨਾ

ਰੂਪਨਗਰ (ਸੱਜਣ ਸੈਣੀ)— ਰੂਪਨਗਰ 'ਚ ਮਨਾਏ ਗਏ 73ਵੇਂ ਜ਼ਿਲਾ ਪੱਧਰੀ ਆਜ਼ਾਦੀ ਦਿਹਾੜੇ ਮੌਕੇ ਜਲ ਸਪਲਾਈ ਅਤੇ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਉਨ੍ਹਾਂ ਵੱਲੋਂ ਪਰੇਡ ਤੋਂ ਸਲਾਮੀ ਲਈ ਗਈ। ਸਮੁਚੀ ਪਰੇਡ ਦੀ ਅਗਵਾਈ ਡੀ. ਐੱਸ. ਪੀ. ਗੁਰਵਿੰਦਰ ਸਿੰਘ ਨੇ ਕੀਤੀ। 

PunjabKesari
ਸਮਾਗਮ ਨੂੰ ਸਬੰਧਨ ਕਰਦੇ ਹੋਏ ਰਜ਼ੀਆ ਸੁਲਤਾਨਾ ਨੇ ਆਜ਼ਾਦੀ ਦਿਹਾੜੇ ਦੀਆਂ ਦੇਸ਼ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਆਜ਼ਾਦੀ ਦੀ ਲੜਾਈ 'ਚ ਪੰਜਾਬ ਦੀ ਧਰਤੀ ਦਾ ਬਹੁਤ ਅਹਿਮ ਰੋਲ ਰਿਹਾ ਹੈ। ਇਸ ਮੌਕੇ ਸਕੂਲੀ ਬੱਚਿਆ ਵੱਲੋਂ ਤਿਆਰ ਕੀਤੇ ਸੱਭਿਆਚਾਰਕ ਅਤੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤੇ ਗਏ। ਸਮਾਗਮ ਤੋਂ ਬਾਅਦ ਉਨ੍ਹਾਂ ਨੇ ਕਸ਼ਮੀਰੀ ਵਿਦਿਆਰਥੀਆਂ ਨਾਲ ਵੀ ਵਿਸ਼ੇਸ਼ ਮੁਲਾਕਾਤ ਕਰਕੇ ਗੱਲਬਾਤ ਕੀਤੀ।

PunjabKesari


author

shivani attri

Content Editor

Related News