''ਆਜ਼ਾਦੀ ਦਿਹਾੜੇ'' ਦੇ ਰੰਗ ਨੂੰ ਫਿੱਕਾ ਨਹੀਂ ਕਰ ਸਕੇਗਾ ''ਕੋਰੋਨਾ''

07/25/2020 12:43:55 PM

ਚੰਡੀਗੜ੍ਹ (ਰਾਜਿੰਦਰ) : ਪੂਰੀ ਦੁਨੀਆ 'ਚ ਫੈਲੀ ਕੋਰੋਨਾ ਮਹਾਮਾਰੀ ਆਜ਼ਾਦੀ ਦਿਹਾੜੇ ਦੇ ਰੰਗ ਨੂੰ ਫਿੱਕਾ ਨਹੀਂ ਕਰ ਸਕੇਗੀ। ਇਸ ਬਾਰੇ ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰਿਦਾ ਨੇ ਤਿਆਰੀਆਂ ਨੂੰ ਲੈ ਕੇ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ 'ਚ ਤੈਅ ਕੀਤਾ ਗਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਜ਼ਾਦੀ ਦਿਹਾੜਾ ਧੂਮ-ਧਾਮ ਨਾਲ ਮਨਾਇਆ ਜਾਵੇਗਾ।

ਇਹ ਵੀ ਪੜ੍ਹੋ : ਕੈਨੇਡਾ ਦੀ ਕੁੜੀ ਨਾਲ ਵਿਆਹ ਕਰਵਾ ਕੇ ਵੀ ਸੁਫ਼ਨਾ ਨਾ ਹੋਇਆ ਪੂਰਾ ਤਾਂ...
ਸਮਾਰੋਹ ਦੌਰਾਨ ਕੇਂਦਰ ਵੱਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਨੂੰ ਸਖ਼ਤੀ ਨਾਲ ਪਾਲਣ ਕਰਨ ਦੀ ਸਲਾਹਕਾਰ ਨੇ ਹਦਾਇਤ ਦਿੱਤੀ। ਸਲਾਹਕਾਰ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਅਤੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਸਮਾਰੋਹ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਨ੍ਹਾਂ ਨੂੰ ਸਖ਼ਤੀ ਨਾਲ ਲਾਗੂ ਕਰਨਾ ਜ਼ਰੂਰੀ ਹੈ।

ਇਹ ਵੀ ਪੜ੍ਹੋ : ਤੈਰਾਕੀ ਦੇ ਸ਼ੌਕੀਨਾਂ ਤੇ ਨੌਜਵਾਨਾਂ ਲਈ ਖ਼ੁਸ਼ਖ਼ਬਰੀ, ਪੂਰੀ ਹੋਣ ਨੇੜੇ ਖੁਆਇਸ਼

ਮੀਟਿੰਗ 'ਚ ਤੈਅ ਕੀਤਾ ਗਿਆ ਕਿ ਸਵੇਰੇ 9 ਵਜੇ ਮੁੱਖ ਮਹਿਮਾਨ ਵੱਲੋਂ ਝੰਡਾ ਲਹਿਰਾਇਆ ਜਾਵੇਗਾ। ਰਾਸ਼ਟਰੀ ਗੀਤ, ਪੈਰਾ ਮਿਲਟਰੀ ਫੋਰਸ ਸਮੇਤ ਪੁਲਸ ਵੱਲੋਂ ਗਾਰਡ ਆਫ ਆਨਰ ਦੀ ਪੇਸ਼ਕਾਰੀ ਵੀ ਦਿੱਤੀ ਜਾਵੇਗੀ। ਸਮਾਰੋਹ 'ਚ ਕੋਰੋਨਾ ਯੋਧੇ ਡਾਕਟਰਾਂ ਅਤੇ ਸਵੱਛਤਾ ਕਾਰਜ ਕਰਤਾਵਾਂ ਆਦਿ ਨੂੰ ਸੱਦਾ ਦੇਣ ਦਾ ਬੈਠਕ 'ਚ ਸੁਝਾਅ ਦਿੱਤਾ ਗਿਆ।
ਇਹ ਵੀ ਪੜ੍ਹੋ : ਸ਼ਰਮਨਾਕ : ਨਹੀਂ ਚਾਹੀਦੀ ਸੀ ਦੂਜੀ ਧੀ, ਜਬਰੀ ਗਰਭਪਾਤ ਕਰਵਾ ਮਾਰੀ ਪਤਨੀ


 


Babita

Content Editor

Related News