''ਆਜ਼ਾਦੀ ਦਿਹਾੜੇ'' ''ਤੇ ਸ਼ਹਿਰ ਦੀਆਂ 21 ਹਸਤੀਆਂ ਨੂੰ ਮਿਲੇਗਾ ਸਨਮਾਨ
Wednesday, Aug 14, 2019 - 11:26 AM (IST)

ਚੰਡੀਗੜ੍ਹ (ਸਾਜਨ) : 'ਆਜ਼ਾਦੀ ਦਿਹਾੜੇ' ਮੌਕੇ ਪ੍ਰਸ਼ਾਸਨ ਨੇ ਬਿਹਤਰੀਨ ਸੇਵਾ ਲਈ ਸ਼ਹਿਰ ਦੇ ਕਈ ਲੋਕਾਂ ਨੂੰ ਕਮੈਂਡੇਸ਼ਨ ਸਰਟੀਫਿਕੇਟ ਜਾਰੀ ਕੀਤੇ ਹਨ। ਇਨ੍ਹਾਂ ਨੇ ਆਪਣੇ-ਆਪਣੇ ਖੇਤਰ 'ਚ ਵਿਸ਼ੇਸ਼ ਸੇਵਾਵਾਂ ਦਿੱਤੀਆਂ ਹਨ। ਇਨ੍ਹਾਂ 'ਚ ਪੋਸਟ ਗ੍ਰੇਜੂਏਟ ਕਾਲਜ ਫਾਰ ਗਰਲਜ਼, ਸੈਕਟਰ-11 ਦੀ ਪ੍ਰਿੰਸੀਪਲ ਡਾ. ਅਨੀਲਾ ਕੌਸ਼ਲ ਅਤੇ ਗੌਰਮਿੰਟ ਕਾਲਜ ਆਫ ਯੋਗਾ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ. ਮਹਿੰਦਰ ਸਿੰਘ ਨੂੰ ਹਾਇਰ ਐਜੂਕੇਸ਼ਨ, ਗੌਰਮਿੰਟ ਕਾਲਜ ਆਫ ਆਰਟਸ ਦੀ ਐਸੋਸੀਏਟ ਪ੍ਰੋ. ਅਲਕਾ ਜੈਨ ਅਤੇ ਜੂਨੀਅਰ ਅਸਿਸਟੈਂਟ ਧਰਮਵੀਰ ਨੂੰ ਡਾਇਰੈਕਟਰ ਟੈਕਨੀਕਲ ਐਜੂਕੇਸ਼ਨ 'ਚ ਵਿਸ਼ੇਸ਼ ਸੇਵਾ ਲਈ, ਸੁਪਰਡੈਂਟ ਗਰੇਡ ਟੂ, ਸੁਸ਼ੀਲ ਕੁਮਾਰ ਸ਼ਰਮਾ ਨੂੰ ਯੂ. ਟੀ. ਸੈਕਟਰੀਏਟ 'ਚ ਵਿਸ਼ੇਸ਼ ਸੇਵਾ ਲਈ, ਅਸਿਸਟੈਂਟ ਡਾਇਰੈਕਟਰ ਮਲੇਰੀਆ ਡਾ. ਉਪਿੰਦਰਜੀਤ ਸਿੰਘ ਗਿੱਲ ਨੂੰ ਡਾਇਰੈਕਟਰ ਹੈਲਥ ਸਰਵਿਸ 'ਚ ਬਿਹਤਰੀਨ ਸੇਵਾਵਾਂ ਲਈ, ਫਾਰੈਸਟਰ ਰੋਹਿਤ ਕੁਮਾਰ ਸੈਣੀ ਨੂੰ ਫਾਰੈਸਟ ਐਂਡ ਵਾਈਲਡ ਲਾਈਫ ਆਫਿਸ 'ਚ ਬਿਹਤਰੀਨ ਸੇਵਾ ਲਈ ਅਤੇ ਬਾਕੀਆਂ ਨੂੰ ਐਵਾਰਡ ਦੇ ਕੇ ਸਨਮਾਨਿਤ ਕੀਤਾ