ਪੰਜਾਬ ''ਚ ਸਹਿਮ ਦਾ ਮਾਹੌਲ! ਵਧ ਰਹੀਆਂ ਫਿਰੌਤੀ ਦੀਆਂ ਘਟਨਾਵਾਂ, ਪੈਸੇ ਨਾ ਦੇਣ ''ਤੇ ਹੋ ਰਹੇ ਕਤਲ
Friday, Dec 09, 2022 - 07:00 PM (IST)
ਜਲੰਧਰ- ਮਾਨਸਾ ਵਿਚ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕੀਤੇ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸੂਬੇ ਵਿਚ ਲਗਾਤਾਰ ਵਧ ਰਹੀ ਫਿਰੌਤੀ ਦੀਆਂ ਘਟਨਾਵਾਂ ਲਾਅ ਐਂਡ ਆਰਡਰ 'ਤੇ ਸਵਾਲ ਹੈ। 14 ਜ਼ਿਲ੍ਹਿਆਂ 'ਚ ਪਿਛਲੇ 6 ਮਹੀਨਿਆਂ 'ਚ 58 ਕੇਸ ਫਿਰੌਤੀ ਲਈ ਕਾਲ ਕਰਨ 'ਤੇ ਦਰਜ ਹੋਏ। ਇਨ੍ਹਾਂ ਵਿਚੋਂ 3 ਲੋਕਾਂ ਦਾ ਫਿਰੌਤੀ ਨਾ ਦੇਣ 'ਤੇ ਕਤਲ ਕਰ ਦਿੱਤਾ ਗਿਆ, ਜਿਨ੍ਹਾਂ ਵਿਚੋਂ ਇਕ ਗੰਨਮੈਨ ਵੀ ਮਾਰਿਆ ਗਿਆ ਜਦਕਿ ਮੋਗਾ ਅਤੇ ਤਰਨਤਾਰਨ ਵਿਚ ਫਿਰੌਤੀ ਨਾ ਦੇਣ 'ਤੇ ਘਰਾਂ 'ਤੇ ਗੋਲੀਆਂ ਚਲਵਾ ਦਿੱਤੀਆਂ ਗਈਆਂ। ਸਭ ਤੋਂ ਵਧ ਫਿਰੌਤੀ ਕਾਲਸ ਲੁਧਿਆਣਾ ਵਿਚ 34 ਲੋਕਾਂ ਨੂੰ ਕੀਤੀਆਂ ਗਈਆਂ, ਜਿਨ੍ਹਾਂ ਵਿਚੋਂ 13 ਵਿਚੋਂ ਐੱਫ਼. ਆਈ. ਆਰ. ਦਰਜ ਹੋਈਆਂ। ਇਸ ਦੇ ਇਲਾਵਾ ਸੂਬੇ ਵਿਚ ਅਜਿਹੇ ਲੋਕਾਂ ਦੀ ਗਿਣਤੀ ਕਿਤੇ ਵਧ ਹੈ, ਜੋ ਪੁਲਸ ਤੱਕ ਗਏ ਹੀ ਨਹੀਂ ਹਨ। ਕੁਝ ਐਕਸਟੋਰਸ਼ਨ ਕਾਲ ਜਾਣਕਾਰਾਂ ਅਤੇ ਸਥਾਨਕ ਦੋਸ਼ੀਆਂ ਨੇ ਕੀਤੀਆਂ ਜੋ ਟਰੇਸ ਹੋ ਗਈਆਂ। ਵਿਦੇਸ਼ ਨੰਬਰ ਟਰੇਸ ਨਹੀਂ ਹੋਏ।
ਇਹ ਵੀ ਪੜ੍ਹੋ : ਗਮਗੀਨ ਮਾਹੌਲ 'ਚ ਹੋਇਆ ਕਤਲ ਕੀਤੇ ਕੱਪੜਾ ਵਪਾਰੀ ਦਾ ਸਸਕਾਰ, ਸ਼ਹਿਰ ਵਾਸੀਆਂ ਨੇ ਬਾਜ਼ਾਰ ਰੱਖੇ ਪੂਰਨ ਤੌਰ 'ਤੇ ਬੰਦ
ਫਿਰੌਤੀ ਮੰਗਣ ਵਾਲਿਆਂ ਨੇ ਕੱਪੜਾ ਕਾਰੋਬਾਰੀਆਂ ਨੂੰ ਬਣਾਇਆ ਨਿਸ਼ਾਨਾ
ਤਿੰਨ ਮਹੀਨਿਆਂ ਵਿਚ ਕੱਪੜੇ ਦੇ ਦੋ ਕਾਰੋਬੀਆਂ ਦਾ ਫਿਰੌਤੀ ਲਈ ਕਤਲ ਕਰ ਦਿੱਤਾ ਗਿਆ। 11 ਅਕਤੂਬਰ 2022 ਨੂੰ ਤਰਨਤਾਰਨ ਦੇ ਪਿੰਡ ਰਸੂਲਪੁਰ ਦੇ ਰੇਡੀਮੇਡ ਗਾਰਮੈਂਟ ਕਾਰੋਬਾਰੀ ਗੁਰਜੰਟ ਨੂੰ ਫੋਨ ਕਰਕੇ ਗੈਂਗਸਟਰ ਲੰਡਾ ਨੇ 20 ਲੱਖ ਫਿਰੌਤੀ ਮੰਗੀ। ਫਿਰੌਤਾ ਨਾ ਦੇਣ 'ਤੇ ਉਸ ਦੀ ਦੁਕਾਨ ਵਿਚ ਗੋਲੀਆਂ ਮਾਰ ਦਿੱਤੀਆਂ। 1 ਨਵੰਬਰ ਨੂੰ ਨਕੋਦਰ ਵਿੱਚ ਕੱਪੜਾ ਕਾਰੋਬਾਰੀ ਭੂਪਿੰਦਰ ਚਾਵਲਾ ਤੋਂ 30 ਲੱਖ ਫਿਰੌਤੀ ਮੰਗੀ ਗਈ। ਫਿਰੌਤੀ ਨਾ ਦੇਣ 'ਤੇ ਉਸ ਦਾ ਵੀ 7 ਦਸੰਬਰ ਨੂੰ ਉਸ ਦੇ ਗਨਮੈਨ ਸਮੇਤ ਗੋਲੀਆਂ ਮਾਰਕਰ ਕਤਲ ਕਰ ਦਿੱਤਾ।
ਲੰਡਾ, ਸੁੱਖਾ ਦੁਨੇਕੇ ਤੇ ਗੋਲਡੀ ਬਰਾੜ ਚਲਾ ਰਹੇ ਨੇ ਐਕਸਟੋਰਸ਼ਨ ਦਾ ਨੈੱਟਵਰਕ
ਗੈਂਗਸਟਰ ਲਖਬੀਰ ਲੰਡਾ, ਅਰਸ਼ਦੀਪ ਡੱਲਾ, ਸੁਖਦੂਲ ਸੁੱਖਾ ਦੁਨੇਕੇ ਅਤੇ ਗੋਲਡੀ ਬਰਾੜ ਵਿਦੇਸ਼ ਤੋਂ ਐਕਸਟੋਰਸ਼ਨ ਦਾ ਨੈੱਟਵਰਕ ਚਲਾ ਰਹੇ ਹਨ। ਇਨ੍ਹਾਂ ਲਈ ਵਸੂਲੀ ਪੰਜਾਬ ਵਿਚ ਸਰਗਰਮ ਗੁਰਗੇ ਕਰਦੇ ਹਨ। ਫਿਰੌਤੀ ਨਾ ਦੇਣ 'ਤੇ ਇਹ ਫਾਇਰਿੰਗ ਕਰਵਾਉਂਦੇ ਤਾਂਕਿ ਦਹਿਸ਼ਤ ਬਣਾਈ ਜਾ ਸਕੇ। 6 ਮਹੀਨਿਆਂ ਵਿੱਚ ਦੋ ਦਰਜਨ ਤੋਂ ਵਧ ਮੁਲਜ਼ਮ ਪੁਲਸ ਫੜ ਚੁੱਕੀ ਹੈ।
ਇਹ ਵੀ ਪੜ੍ਹੋ : ਜਲੰਧਰ: ਨਕੋਦਰ 'ਚ ਹੋਏ ਕੱਪੜਾ ਵਪਾਰੀ ਦੇ ਕਤਲ ਕਾਂਡ ਦੀ CCTV ਆਈ ਸਾਹਮਣੇ, ਆਡੀਓ ਵੀ ਹੋਈ ਵਾਇਰਲ
ਫਿਰੌਤੀ ਦੇ ਕੇਸ
ਜਲੰਧਰ - 6 ਕੇਸ (4 ਲੋਕਾਂ ਨੇ ਪੁਲਸ ਨੂੰ ਦੱਸਿਆ ਪਰ ਕੋਈ ਸ਼ਿਕਾਇਤ ਨਹੀਂ ਦਿੱਤੀ। ਇਕ ਦੀ ਗੰਨਮੈਨ ਸਮੇਤ ਕਤਲ ਕੀਤਾ।)
ਅੰਮ੍ਰਿਤਸਰ - 7 ਕੇਸ
ਲੁਧਿਆਣਾ -13 ਕੇਸ (ਐਕਸਟੋਰਸ਼ਨ ਕਾਲ 34 ਲੋਕਾਂ ਨੂੰ ਕੀਤੀਆਂ)
ਰੋਪੜ -1 ਕੇਸ (7 ਲੋਕਾਂ ਨੂੰ ਕਾਲਸ ਆਈਆਂ, 6 ਨੇ ਸ਼ਿਕਾਇਤ ਨਹੀਂ ਕੀਤੀ)
ਮੋਗਾ - 9 ਕੇਸ (ਫਿਰੌਤੀ ਨੇ ਦੇਣ 'ਤੇ 3 ਲੋਕਾਂ ਦੇ ਘਰਾਂ 'ਤੇ ਕੀਤੀ ਫਾਇਰਿੰਗ )
ਫਿਰੋਜ਼ਪੁਰ - 5 ਕੇਸ
ਬਠਿੰਡਾ - 3 ਕੇਸ
ਤਰਨਤਾਰਨ - 3 ਕੇਸ (ਫਿਰੌਤੀ ਨਾ ਦੇਣ 'ਤੇ ਘਰ 'ਤੇ ਕੀਤੀ ਫਾਇਰਿੰਗ)
ਬਰਨਾਲਾ - 2 ਕੇਸ
ਕਪੂਰਥਲਾ - 1 ਕੇਸ
ਪਠਾਨਕੋਟ - 1 ਕੇਸ
ਮਾਨਸਾ - 1 ਕੇਸ (ਫਿਰੌਤੀ ਨਾ ਦੇਣ 'ਤੇ ਕਤਲ)
ਸੰਗਰੂਰ - 1 ਕੇਸ
ਨਵਾਂਸ਼ਹਿਰ - 2 ਕੇਸ
ਮੁਕਤਸਰ - 1 ਕੇਸ (ਬੱਚਾ ਅਗਵਾ ਮਾਂਗੀ ਫਿਰੌਤੀ)
ਫਰੀਦਕੋਟ - 1 ਕੇਸ
ਇਹ ਵੀ ਪੜ੍ਹੋ : ਐਕਸ਼ਨ 'ਚ ਜਲੰਧਰ ਦੇ ਡਿਪਟੀ ਕਮਿਸ਼ਨਰ, 12 ਮੁਲਾਜ਼ਮਾਂ ਨੂੰ ਜਾਰੀ ਕੀਤੇ ਨੋਟਿਸ, ਜਾਣੋ ਕਿਉਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ