ਰਾਵੀ ''ਚ ਵਧਿਆ ਪਾਣੀ ਦਾ ਪੱਧਰ, ਅੱਕੇ ਲੋਕਾਂ ਨੇ ਕਿਹਾ- ''ਹੱਲ ਨਹੀਂ ਕਰ ਸਕਦੇ ਤਾਂ ਸਾਨੂੰ ਪਾਕਿਸਤਾਨ ਨਾਲ ਜੋੜ ਦਿਓ''

08/19/2022 3:49:35 AM

ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਰਾਵੀ ਦਰਿਆ 'ਚ ਆਏ ਹੱਦੋਂ ਵੱਧ ਪਾਣੀ ਕਾਰਨ ਸਰਕਾਰ ਵੱਲੋਂ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਮਕੌੜਾ ਪੱਤਣ ਦੇ ਨਾਲ ਲੱਗਦੇ 7 ਪਿੰਡਾਂ ਦੇ ਲੋਕਾਂ ਦਾ ਜਿਊਣਾ ਦੁੱਭਰ ਹੋ ਗਿਆ ਹੈ। ਇਨ੍ਹਾਂ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਹਰ ਸਾਲ ਪਾਣੀ ਆਉਣ ਕਰਕੇ ਰਾਵੀ ਦਰਿਆ 'ਤੇ ਬਣੇ ਅਸਥਾਈ ਪੁਲ ਨੂੰ ਹਟਾ ਦਿੱਤਾ ਜਾਂਦਾ ਹੈ, ਜਿਸ ਨਾਲ ਉਨ੍ਹਾਂ ਦਾ ਸੰਪਰਕ ਪੰਜਾਬ ਨਾਲੋਂ ਪੂਰੀ ਤਰ੍ਹਾਂ ਟੁੱਟ ਜਾਂਦਾ ਹੈ ਤੇ ਉਹ ਘਰਾਂ ਵਿੱਚ ਬੰਦ ਹੋ ਕੇ ਰਹਿ ਜਾਂਦੇ ਹਨ। ਅੱਕੇ ਹੋਏ ਲੋਕਾਂ ਨੇ ਕਿਹਾ ਕਿ ਜੇ ਸਾਡਾ ਹੱਲ ਨਹੀਂ ਕਰ ਸਕਦੇ ਤਾਂ ਸਾਨੂੰ ਪਾਕਿਸਤਾਨ ਨਾਲ ਜੋੜ ਦਿਓ।

ਇਹ ਵੀ ਪੜ੍ਹੋ : ਵਾਤਾਵਰਣ ਪ੍ਰੇਮੀ ਨੇ ਖਰੀਦੀ ਚਿੱਟੇ ਦੀ ਪੁੜੀ ਤੇ ਪਹੁੰਚ ਗਿਆ ਵਿਧਾਇਕ ਦੇ ਦਫ਼ਤਰ, ਕਹਿੰਦਾ ਹੁਣ ਕਰੋ ਕਾਰਵਾਈ

ਉਨ੍ਹਾਂ ਦੱਸਿਆ ਕਿ ਪਹਿਲਾਂ ਦਰਿਆਓਂ ਪਾਰ 15 ਪਿੰਡ ਹੁੰਦੇ ਸਨ ਪਰ ਹੁਣ ਸਿਰਫ 7 ਪਿੰਡ ਰਹਿ ਗਏ ਹਨ। ਸਾਡਾ ਕਾਰੋਬਾਰ, ਜ਼ਮੀਨਾਂ ਅਤੇ ਘਰ ਇਥੇ ਹੀ ਹਨ, ਜਿਸ ਕਰਕੇ ਅਸੀਂ ਆਪਣੇ ਪਿੰਡ ਨਹੀਂ ਛੱਡ ਸਕਦੇ। ਲੋਕਾਂ ਨੇ ਕਿਹਾ ਕਿ ਕਈ ਵਾਰ ਸਰਕਾਰੀ ਨੁਮਾਇੰਦੇ ਇੱਥੇ ਆਏ ਪਰ ਸਾਨੂੰ ਹਰ ਵਾਰ ਲਾਰੇ ਹੀ ਲਗਾਏ ਗਏ ਹਨ। ਲੋਕਾਂ ਨੇ ਮੰਗ ਕੀਤੀ ਕਿ ਇਥੇ ਪੱਕੇ ਪੁਲ ਦੀ ਉਸਾਰੀ ਦਾ ਕੰਮ ਜਲਦੀ ਸ਼ੁਰੂ ਕੀਤਾ ਜਾਵੇ ਤਾਂ ਜੋ ਉਨ੍ਹਾਂ ਦੀਆਂ ਮੁਸ਼ਕਿਲਾਂ ਹੱਲ ਹੋ ਸਕਣ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News