ਹੈਰੋਇਨ ਸਣੇ 3 ਚੜ੍ਹੇ ਐੈੱਸ. ਟੀ. ਐੱਫ. ਹੱਥੇ

Wednesday, Jan 17, 2018 - 07:39 AM (IST)

ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)— ਜ਼ਿਲਾ ਪੁਲਸ ਮੁਖੀ ਮਨਦੀਪ ਸਿੰਘ ਸਿੱਧੂ ਅਤੇ ਮਨਜੀਤ ਸਿੰਘ ਬਰਾੜ ਕਪਤਾਨ ਪੁਲਸ ਸਪੈਸ਼ਲ ਟਾਸਕ ਫੋਰਸ (ਐੈੱਸ. ਟੀ. ਐੈੱਫ.) ਸੰਗਰੂਰ ਵਲੋਂ ਨਸ਼ਿਆਂ ਦਾ ਧੰਦਾ ਕਰਨ ਵਾਲਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਐੈੱਸ. ਟੀ. ਐੱਫ. ਸੰਗਰੂਰ ਟੀਮ ਨੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 20 ਗ੍ਰਾਮ ਹੈਰੋਇਨ ਅਤੇ 52 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ। 
ਜਾਣਕਾਰੀ ਦਿੰਦਿਆਂ ਮਨਜੀਤ ਸਿੰਘ ਬਰਾੜ ਕਪਤਾਨ ਪੁਲਸ ਐੈੱਸ. ਟੀ. ਐੱਫ. ਨੇ ਦੱਸਿਆ ਕਿ 15 ਜਨਵਰੀ ਨੂੰ ਐੈੱਸ. ਟੀ. ਐੱਫ. ਸੰਗਰੂਰ ਦੇ ਥਾਣੇਦਾਰ ਰਵਿੰਦਰ ਕੁਮਾਰ ਭੱਲਾ ਦੀ ਅਗਵਾਈ 'ਚ ਐੈੱਸ. ਟੀ. ਐੱਫ. ਟੀਮ ਦੇ ਹੌਲਦਾਰ ਰਣਜੀਤ ਸਿੰਘ, ਹੌਲਦਾਰ ਗੁਰਿੰਦਰ ਸਿਘ, ਹੌਲਦਾਰ ਬਲਕਾਰ ਸਿੰਘ, ਸਿਪਾਹੀ ਹਰਦੀਪ ਦਾਸ ਅਤੇ ਥਾਣਾ ਸਦਰ ਸੁਨਾਮ ਦੇ ਸਹਾਇਕ ਥਾਣੇਦਾਰ ਹਰਵਿੰਦਰ ਸਿੰਘ ਨੇ ਕਨੋਈ ਰੋਡ 'ਤੇ ਨਾਕੇਬੰਦੀ ਦੌਰਾਨ ਲਖਵਿੰਦਰ ਸਿੰਘ ਉਰਫ ਲੱਕੀ ਪੁੱਤਰ ਮੁਖਤਿਆਰ ਸਿੰਘ ਵਾਸੀ ਮੰਗਵਾਲ, ਗਗਨਦੀਪ ਸਿੰਘ ਉਰਫ ਮੋਗਲੀ ਪੁੱਤਰ ਦਰਸ਼ਨ ਸਿੰਘ ਵਾਸੀ ਅਕੋਈ ਸਾਹਿਬ ਅਤੇ ਗੁਰਜੰਟ ਸਿੰਘ ਉਰਫ ਜੰਟਾ ਪੁੱਤਰ ਸੁਖਦੇਵ ਸਿੰਘ ਵਾਸੀ ਅਕੋਈ ਸਾਹਿਬ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰ ਕੇ ਇਨ੍ਹਾਂ ਕੋਲੋਂ ਹੈਰੋਇਨ ਬਰਾਮਦ ਕੀਤੀ। ਲਖਵਿੰਦਰ ਸਿੰਘ ਕੋਲੋਂ 10 ਗ੍ਰਾਮ, ਗਗਨਦੀਪ ਸਿੰਘ ਕੋਲੋਂ 5 ਗ੍ਰਾਮ ਅਤੇ ਗੁਰਜੰਟ ਸਿੰਘ ਕੋਲੋਂ 5 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਤੋਂ ਇਲਾਵਾ ਦੋਸ਼ੀ ਲਖਵਿੰਦਰ ਸਿੰਘ ਕੋਲੋਂ ਡਰੱਗ ਮਨੀ ਦੇ 52 ਹਜ਼ਾਰ ਰੁਪਏ ਵੀ ਬਰਾਮਦ ਹੋਏ। ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਇਨ੍ਹਾਂ ਵਿਰੁੱਧ ਥਾਣਾ ਸਦਰ ਸੁਨਾਮ ਵਿਖੇ ਮੁਕੱਦਮਾ ਦਰਜ ਕੀਤਾ ਗਿਆ।  


Related News