ਖੂਨ-ਪਸੀਨੇ ਦੀ ਕਮਾਈ, ਲੁਟੇਰਿਆਂ ਨੇ ਉਡਾਈ, ਲੁੱਟ-ਖੋਹ ਦੀਆਂ ਵਾਰਦਾਤਾਂ ਨੇ ਨੰਗਲ ਨਿਵਾਸੀ ਝੰਜੋੜੇ

Friday, Jul 22, 2022 - 11:21 PM (IST)

ਨੰਗਲ (ਗੁਰਭਾਗ ਸਿੰਘ) : ਕਰੀਬ 3 ਕਿਲੋਮੀਟਰ ਦੇ ਫ਼ਾਸਲੇ ’ਤੇ ਅਤੇ ਸਾਢੇ 3 ਘੰਟਿਆਂ ’ਚ 2 ਜਗ੍ਹਾ ਹੋਈ ਲੁੱਟ-ਖੋਹ ਦੀ ਵਾਰਦਾਤ ਨੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ 3 ਦਿਨ ਪਹਿਲਾਂ ਵੀ ਨਵਾਂ ਨੰਗਲ ਵਿਖੇ ਹਿਮਾਚਲ ਦੇ ਕੈਬਨਿਟ ਮੰਤਰੀ ਦੇ ਘਰ ਹੋਈ ਚੋਰੀ ਨੂੰ ਲੈ ਕੇ ਲੋਕ ਪਹਿਲਾਂ ਹੀ ਖ਼ੌਫ਼ ’ਚ ਹਨ, ਉਪਰੋਂ ਅੱਜ ਦੀਆਂ ਵਾਰਦਾਤਾਂ ਨੇ ਤਾਂ ਪੂਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ। ਮੇਨ ਮਾਰਕੀਟ 'ਚ ਹੋਈ ਲੁੱਟ-ਖੋਹ ਦੀ ਜਾਣਕਾਰੀ ਦਿੰਦਿਆਂ ਪੀੜਤ ਮ੍ਰਿਤੰਜੈ ਪ੍ਰਸਾਦ (ਸਾਬਕਾ ਵਪਾਰ ਮੰਡਲ ਪ੍ਰਧਾਨ) ਨੇ ਕਿਹਾ ਕਿ ਜਦੋਂ ਉਹ ਸ਼ਿਮਲਾ ਸਵੀਟ ਸ਼ਾਪ 'ਤੇ ਸਵੇਰੇ ਸਾਢੇ 8 ਵਜੇ ਦੇ ਕਰੀਬ ਦੁੱਧ ਲੈਣ ਗਿਆ ਤਾਂ ਇਕ ਸਕੂਟੀ ’ਤੇ ਆਏ ਨੌਜਵਾਨ ਨੇ ਉਸ ਦੇ ਗਲ਼ 'ਚ ਪਾਈ ਸੋਨੇ ਦੀ ਚੇਨ ਝਪਟ ਲਈ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ।

ਖ਼ਬਰ ਇਹ ਵੀ : ਲਾਰੈਂਸ ਬਿਸ਼ਨੋਈ ਦੀ ਆਡੀਓ ਆਈ ਸਾਹਮਣੇ ਤਾਂ ਉਥੇ ਫਿਰੋਜ਼ਪੁਰ 'ਚ ਲਿਖੇ ਖਾਲਿਸਤਾਨ ਪੱਖੀ ਨਾਅਰੇ, ਪੜ੍ਹੋ TOP 10

ਉਨ੍ਹਾਂ ਕਿਹਾ ਕਿ ਲੁਟੇਰੇ ਦਾ ਹੌਸਲਾ ਇੰਨਾ ਬੁਲੰਦ ਸੀ ਕਿ ਉਸ ਨੇ ਮੂੰਹ ਤੱਕ ਨਹੀਂ ਲਪੇਟਿਆ ਹੋਇਆ ਸੀ ਅਤੇ ਨਿੱਕਰ ਤੇ ਨੀਲੀ ਟੀ-ਸ਼ਰਟ ਪਾ ਕੇ ਉਹ ਬਾਬਾ ਸਵੀਟ ਸ਼ਾਪ ਵੱਲ ਨੂੰ ਫ਼ਰਾਰ ਹੋ ਗਿਆ, ਜਿਸ ਦੀਆਂ ਤਸਵੀਰਾਂ ਵੀ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਕੈਦ ਹੋ ਗਈਆਂ। ਸਮਾਜ ਸੇਵੀ ਲਲਿਤ ਚੌਧਰੀ ਨੇ ਕਿਹਾ ਕਿ ਮੇਨ ਮਾਰਕੀਟ ’ਚ ਦਿਨ-ਦਿਹਾੜੇ ਪਹਿਲੀ ਵਾਰ ਅਜਿਹੀ ਘਟਨਾ ਹੋਈ ਹੈ ਪਰ ਸਾਨੂੰ ਊਮੀਦ ਹੈ ਕਿ ਨੰਗਲ ਥਾਣਾ ਮੁਖੀ ਉਕਤ ਲੁਟੇਰੇ ਨੂੰ ਜਲਦ ਕਾਬੂ ਕਰ ਲੈਣਗੇ। ਨਰਿੰਦਰ ਕਾਲਰਾ ਨੇ ਕਿਹਾ ਕਿ ਪੁਲਸ ਨੂੰ ਨਫਰੀ ਵਧਾਉਣੀ ਚਾਹੀਦੀ ਹੈ ਤਾਂ ਜੋ ਲੋਕ ਸੁਰੱਖਿਅਤ ਰਹਿ ਸਕਣ।

ਇਹ ਵੀ ਪੜ੍ਹੋ : ਹਾਈ ਕੋਰਟ ਦਾ ਪੰਜਾਬ ਸਰਕਾਰ ਨੂੰ ਸਵਾਲ: VIP's ਦੀ ਸੁਰੱਖਿਆ ਵਾਪਸ ਲੈਣ ਦੀ ਜਾਣਕਾਰੀ ਕਿਵੇਂ ਹੋਈ ਲੀਕ?

PunjabKesari

ਦੂਜੀ ਵਾਰਦਾਤ 'ਚ ਨਵਾਂ ਨੰਗਲ ਵਿਖੇ ਹੋਈ ਲੁੱਟ-ਖੋਹ ਦੀ ਵਾਰਦਾਤ ਦੀ ਜਾਣਕਾਰੀ ਦਿੰਦਿਆਂ ਪੀੜਤ ਜਾਵੇਦ ਨੇ ਕਿਹਾ ਕਿ ਉਹ ਨੰਗਲ ਦੀ ਮੇਨ ਮਾਰਕੀਟ ’ਚ ਸੈਲੂਨ 'ਤੇ ਮੈਨੇਜਰ ਹੈ ਅਤੇ ਕੁਝ ਦਿਨਾਂ ਬਾਅਦ ਉਹ ਆਪਣੇ ਪੈਸੇ ਜਮ੍ਹਾ ਕਰਾਉਣ ਨਵਾਂ ਨੰਗਲ ਐੱਚ.ਡੀ.ਐੱਫ.ਸੀ. ਬੈਂਕ ਜਾਂਦਾ ਹੈ। ਅੱਜ ਸਵੇਰੇ ਪੌਣੇ 12 ਵਜੇ ਕਰੀਬ ਜਦੋਂ ਉਹ ਐੱਨ.ਐੱਫ.ਐੱਲ. ਚੌਕ ਤੋਂ ਅੱਗੇ ਪੁੱਜਾ ਤਾਂ 2 ਨੌਜਵਾਨ ਉਸ ਦੇ ਪਿੱਛੇ ਲੱਗ ਗਏ, ਅੱਗੇ ਜਾ ਕੇ ਉਸ ਨੂੰ ਉਨ੍ਹਾਂ ਨੇ ਘੇਰ ਲਿਆ। ਇਕ ਨੇ ਮਾਸਕ ਲਗਾਇਆ ਹੋਇਆ ਸੀ ਤੇ ਦੂਜੇ ਨੇ ਪਰਨਾ ਲਪੇਟਿਆ ਹੋਇਆ ਸੀ। ਦੋਵੇਂ ਨੌਜਵਾਨ ਸਪਲੈਂਡਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ। ਉਨ੍ਹਾਂ ਨੇ ਪਹਿਲੇ ਉਸ ਦੇ ਨਾਲ ਧੱਕਾਮੁੱਕੀ ਕਰਨੀ ਸ਼ੁਰੂ ਕੀਤੀ, ਉਸ ਤੋਂ ਬਾਅਦ ਉਸ ਦੇ ਮੱਥੇ ’ਚ ਪੱਥਰ ਮਾਰਿਆ ਅਤੇ ਬਾਂਹ 'ਤੇ ਕੋਈ ਨੁਕੀਲੀ ਚੀਜ਼ ਮਾਰ ਕੇ ਮੇਰੀ ਜੇਬ ’ਚੋਂ 45 ਹਜ਼ਾਰ ਰੁਪਏ ਦੇ ਕਰੀਬ ਨਕਦੀ ਜੋ ਬੈਂਕ ਜਮ੍ਹਾ ਕਰਾਉਣੀ ਸੀ, ਕੱਢ ਕੇ ਫਰਾਰ ਹੋ ਗਏ।

ਇਹ ਵੀ ਪੜ੍ਹੋ : ਰਿਲਾਇੰਸ ਇੰਡਸਟ੍ਰੀਜ਼ ਦੇ ਨਤੀਜਿਆਂ ਦਾ ਐਲਾਨ, 46.3 ਫ਼ੀਸਦੀ ਵਧ ਕੇ 17,955 ਕਰੋੜ ਰੁਪਏ ਹੋਇਆ ਏਕੀਕ੍ਰਿਤ ਸ਼ੁੱਧ ਲਾਭ

ਪੀੜਤ ਜਾਵੇਦ ਨੇ ਕਿਹਾ ਕਿ ਉਨ੍ਹਾਂ ਦਾ ਮੋਟਰਸਾਈਕਲ ਨੰਬਰ ਪੀ ਬੀ 74 ਸੀ ਪਰ ਬਾਕੀ ਦਾ ਨੰਬਰ ਚਿੱਕੜ ਨਾਲ ਢਕਿਆ ਹੋਇਆ ਸੀ। ਦੋਵਾਂ ਪੀੜਤਾਂ ਨੇ ਨੰਗਲ ਥਾਣਾ/ਨਯਾ ਨੰਗਲ ਥਾਣੇ ’ਚ ਸ਼ਿਕਾਇਤ ਦੇ ਦਿੱਤੀ ਹੈ। ਜਦੋਂ ਦੋਵਾਂ ਮਾਮਲਿਆਂ ਨੂੰ ਲੈ ਕੇ ਡੀ.ਐੱਸ.ਪੀ. ਸਤੀਸ਼ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੇਨ ਮਾਰਕੀਟ 'ਚ ਹੋਈ ਚੇਨ ਸਨੈਚਿੰਗ ਨੂੰ ਲੈ ਕੇ ਕਥਿਤ ਲੁਟੇਰੇ ਦੀਆਂ ਤਸਵੀਰਾਂ ਸੀ.ਸੀ.ਟੀ.ਵੀ. ’ਚ ਕੈਦ ਹਨ, ਬਹੁਤ ਜਲਦ ਉਹ ਪੁਲਸ ਦੀ ਪਕੜ ਵਿੱਚ ਹੋਵੇਗਾ। ਜਾਵੇਦ ਨਾਲ ਹੋਈ ਘਟਨਾ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਸ ਦੀ ਜਾਂਚ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News