ਮੁੱਖ ਮੰਤਰੀ ਦੀ ਮਾਤਾ ਵੱਲੋਂ ਸਤੌਜ ਵਿਖੇ ''ਆਮ ਆਮ ਆਦਮੀ ਕਲੀਨਿਕ'' ਦਾ ਉਦਘਾਟਨ

Tuesday, Mar 05, 2024 - 05:14 PM (IST)

ਮੁੱਖ ਮੰਤਰੀ ਦੀ ਮਾਤਾ ਵੱਲੋਂ ਸਤੌਜ ਵਿਖੇ ''ਆਮ ਆਮ ਆਦਮੀ ਕਲੀਨਿਕ'' ਦਾ ਉਦਘਾਟਨ

ਧਰਮਗੜ੍ਹ (ਬੇਦੀ) : ਪਿੰਡ ਸਤੌਜ ਵਿਖੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਦੀ ਮਾਤਾ ਹਰਪਾਲ ਕੌਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰੱਕਤ ਕੀਤੀ ਅਤੇ ਮੁਹੱਲਾ ਕਲੀਨਿਕ ਖੁੱਲ੍ਹਣ ’ਤੇ ਪਿੰਡ ਨੂੰ ਵਧਾਈ ਦਿੱਤੀ। ਇਸ ਮੌਕੇ ਹਰਵਿੰਦਰ ਰਿਸੀ ਸਤੌਜ ਨੇ ਆਏ ਹੋਏ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਤਪਿੰਦਰ ਸਿੰਘ ਸੋਹੀ ਓ. ਐੱਸ. ਡੀ. ਖਜ਼ਾਨਾ ਮੰਤਰੀ ਹਰਪਾਲ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰੱਕਤ ਕੀਤੀ।
ਇਸ ਮੌਕੇ ਡਾ. ਕਿਰਪਾਲ ਸਿੰਘ ਸਿਵਲ ਸਰਜਨ ਸੰਗਰੂਰ ਡਾਕਟਰ ਅਦਿੱਤੀ ਬਾਂਸਲ, ਮੈਡੀਕਲ ਅਫਸਰ ਕਰਨੈਲ ਸਿੰਘ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੰਗਰੂਰ ਸਰਦਾਰਾਂ ਸਿੰਘ, ਹੈਲਥ ਸੁਪਰਵਾਈਜ਼ਰ ਦਲਜੀਤ ਸਿੰਘ, ਐੱਮ. ਪੀ. ਐੱਚ. ਡਬਲਯੂ. ਹੈਲਥ ਵਰਕਰ ਖੁਸ਼ਪਾਲ ਸਿੰਘ ਪਟਵਾਰੀ ਮਹਿਕਮੇ ਵੱਲੋਂ ਹਾਜ਼ਰ ਰਹੇ।

ਇਸ ਮੌਕੇ ਹਰਵਿੰਦਰ ਰਿਸ਼ੀ ਸਤੌਜ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਨ੍ਹਾਂ ਆਮ ਆਦਮੀ ਕਲੀਨਿਕਾਂ ਨਾਲ ਹਰ ਵਰਗ ਨੂੰ ਬਹੁਤ ਫ਼ਾਇਦਾ ਹੋ ਰਿਹਾ ਹੈ। ਪੰਜਾਬ ’ਚ ਅੱਜ 165 ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕੀਤਾ ਗਿਆ। ਇਸ ਮੁਹੱਲਾ ਕਲੀਨਿਕ ਵਿੱਚ 80 ਤਰ੍ਹਾਂ ਦੀਆਂ ਦਵਾਈਆਂ ਅਤੇ 38 ਪ੍ਰਕਾਰ ਦੇ ਟੈਸਟ ਬਿਲਕੁਲ ਮੁਫ਼ਤ ਕੀਤੇ ਜਾਣਗੇ। ਇਸ ਮੌਕੇ ਉਦਘਾਟਨ ਸਮਾਰੋਹ ਵਿਚ ਸਮੂਹ ਨਗਰ ਨਿਵਾਸੀ ਅਤੇ ਨਗਰ ਪੰਚਾਇਤ ਹਾਜ਼ਰ ਰਹੀ। 


author

Babita

Content Editor

Related News