ਸੰਗਰੂਰ ਜ਼ਿਮਨੀ ਚੋਣ ਦੇ ਮੱਦੇਨਜ਼ਰ ਮੁਸਤੈਦ ਹੋਈ ਪੁਲਸ, ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਕੀਤੀ ਨਾਕਾਬੰਦੀ

06/01/2022 3:27:55 PM

ਤਪਾ ਮੰਡੀ(ਸ਼ਾਮ,ਗਰਗ): ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੌਣਾਂ ਨੂੰ ਮੱਦੇਨਜ਼ਰ ਰੱਖਦਿਆਂ ਤਪਾ ਪੁਲਸ ਵੱਲੋਂ ਸ਼ਹਿਰ ਦੇ ਵੱਖ-ਵੱਖ ਥਾਵਾਂ ‘ਤੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਗਈ। ਮਹਿਲਾ ਸਬ-ਇੰਸਪੈਕਟਰ ਰੇਣੂ ਪਰੋਚਾ ਨੇ ਤਾਜੋਕੇ ਚੌਂਕ ‘ਚ ਸੁਰੱਖਿਆ ਬਲਾਂ ਦੇ ਸਹਿਯੋਗ ਨਾਲ ਲਗਾਏ ਨਾਕੇ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਸ.ਐੱਸ.ਪੀ ਬਰਨਾਲਾ ਸ੍ਰੀ ਸੰਦੀਪ ਮਲਿਕ ਦੇ ਨਿਰਦੇਸ਼ਾਂ ‘ਤੇ ਡੀ.ਐੱਸ.ਪੀ ਤਪਾ ਗੁਰਵਿੰਦਰ ਸਿੰਘ ਸੰਧੂ ਅਤੇ ਇੰਸਪੈਕਟਰ ਬਲਵੰਤ ਸਿੰਘ ਥਾਣਾ ਮੁੱਖੀ ਤਪਾ ਦੀ ਅਗਵਾਈ ‘ਚ ਲਗਾਏ ਨਾਕੇ ‘ਚ ਉਨ੍ਹਾਂ ਨੇ ਆਉਣ-ਜਾਣ ਵਾਲੇ ਵਹੀਕਲਾਂ ਦੀਆਂ ਡਿੱਗੀਆਂ ਖੁਲ੍ਹਵਾਕੇ ਦੇਖੀਆਂ ਅਤੇ ਮੋਟਰਸਾਇਕਲ ਅਤੇ ਸਕੂਟਰਾਂ 'ਤੇ ਟ੍ਰਿਪਲ ਰਾਈਡਿੰਗ ਕਰਨ ਵਾਲੇ ਸਵਾਰਾਂ ਨੂੰ ਚਿਤਾਵਨੀ ਦਿੰਦੇ ਕਿਹਾ ਜੇਕਰ ਕੋਈ ਟ੍ਰਿਪਲ ਰਾਈਡਿੰਗ ਕਰਦਾ ਫੜਿਆ ਗਿਆ ਬਖਸ਼ਿਆ ਨਹੀਂ ਜਾਵੇਗਾ। 

ਇਹ ਵੀ ਪੜ੍ਹੋ- ਸਿੱਧੂ ਮੂਸੇਵਾਲੇ ਦੇ ਕਤਲ ਦਾ ਸਾਈਡ ਇਫੈਕਟ : ਕਿਸੇ ਪਾਰਟੀ ਨੇ ਨਹੀਂ ਐਲਾਨਿਆ ਸੰਗਰੂਰ ਲੋਕ ਸਭਾ ਦੀ ਉਪ ਚੋਣ ਲਈ ਉਮੀਦਵਾਰ

ਇਸ ਮੌਕੇ ਉਨ੍ਹਾਂ ਨੇ ਮੋਟਰਸਾਈਕਲਾਂ ਨਾਲ ਸ਼ੋਰ ਕਰਨ ਵਾਲੇ ਚਾਲਕਾਂ ਵੱਲ ਖਾਸ ਧਿਆਨ ਦਿੱਤਾ ਅਤੇ ਕਿਹਾ ਕਿ ਜੇਕਰ ਉਨ੍ਹਾਂ ਦੇ ਧਿਆਨ ‘ਚ ਅਜਿਹਾ ਕੋਈ ਵਹੀਕਲ ਆਉਂਦਾ ਹੈ ਤਾਂ ਉਹ ਸਿੱਧਾ ਉਸ ਨੂੰ ਜ਼ਬਤ ਕਰ ਲੈਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ 23 ਜੂਨ ਨੂੰ ਸੰਗਰੂਰ ਵਿਖੇ ਹੋਣ ਵਾਲੀਆਂ ਉਪ ਚੋਣਾਂ ਬਿਨ੍ਹਾਂ ਕਿਸੇ ਡਰ ਅਤੇ ਭੈਅ ਤੋਂ ਪਾਈਆ ਜਾਣ। ਪੁਲਸ ਤੁਹਾਡੀ ਸੁਰੱਖਿਆ ਲਈ ਹਰ ਸਮੇਂ ਮੌਜੂਦ ਹੈ। ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਜੇਕਰ ਜਨਤਕ ਥਾਂ ‘ਤੇ ਕੋਈ ਲਾਵਾਰਿਸ ਚੀਜ਼ ਪਈ ਨਜ਼ਰ ਆਉਂਦੀ ਹੈ ਤਾਂ ਉਸ ਦੀ ਸੂਚਨਾ ਸੰਬੰਧਿਤ ਥਾਣੇ ਨੂੰ ਦਿੱਤੀ ਜਾਵੇ। ਇਸ ਮੌਕੇ ਸਹਾਇਕ ਥਾਣੇਦਾਰ ਵਿਕਰਮ ਸ਼ਰਮਾ, ਅਸ਼ੋਕ ਕੁਮਾਰ ,ਬਜਰੰਗ ਕੁਮਾਰ ਅਤੇ ਵਿਜੈ ਕੁਮਾਰ ਆਦਿ ਸੁਰੱਖਿਆ ਬਲ ਦੇ ਜਵਾਨ ਹਾਜ਼ਰ ਸਨ।

ਇਹ ਵੀ ਪੜ੍ਹੋ- ਸਰਕਾਰੀ ਬੱਸ ਦੀ ਫੇਟ ਵੱਜਣ ਕਾਰਨ ਪੈਦਲ ਜਾਂਦੇ ਨੌਜਵਾਨ ਦੀ ਦਰਦਨਾਕ ਮੌਤ

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Harnek Seechewal

Content Editor

Related News