ਗੈਰ-ਕਾਨੂੰਨੀ ਮਾਈਨਿੰਗ ਦੇ ਸਬੰਧ ''ਚ ਪਰਚਾ ਦਰਜ
Friday, Mar 30, 2018 - 12:01 AM (IST)

ਰੂਪਨਗਰ, (ਵਿਜੇ)- ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ 'ਚ ਥਾਣਾ ਸਿੰਘ ਭਗਵੰਤਪੁਰ ਪੁਲਸ ਨੇ ਵਾਹਨ ਚਾਲਕ 'ਤੇ ਪਰਚਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਕਤ ਮਾਮਲਾ ਮਾਈਨਿੰਗ ਗਾਰਡ ਬਲਦੇਵ ਸਿੰਘ ਦੇ ਬਿਆਨਾਂ 'ਤੇ ਦਰਜ ਕੀਤਾ ਗਿਆ। ਜਾਣਕਾਰੀ ਅਨੁਸਾਰ ਮਾਈਨਿੰਗ ਗਾਰਡ ਬਲਦੇਵ ਸਿੰਘ ਨੂੰ ਮੋਹਾਲੀ ਕਾਰਜਕਾਰੀ ਪ੍ਰਬੰਧਕ ਤੋਂ ਗੈਰ-ਕਾਨੂੰਨੀ ਮਾਈਨਿੰਗ ਕੀਤੇ ਜਾਣ ਦੀ ਸੂਚਨਾ ਮਿਲੀ ਅਤੇ ਇਸ ਤੋਂ ਬਾਅਦ ਉਹ ਪਿੰਡ ਸ਼ਾਲਾਪੁਰ ਪਹੁੰਚਿਆ ਤਾਂ ਇਕ ਟਰੈਕਟਰ ਟਰਾਲੀ 'ਤੇ ਗੈਰ-ਕਾਨੂੰਨੀ ਰੇਤਾ ਭਰਿਆ ਪਾਇਆ ਗਿਆ, ਜਿਸ ਦਾ ਚਾਲਕ ਮੌਕੇ ਤੋਂ ਫਰਾਰ ਹੋਣ 'ਚ ਕਾਮਯਾਬ ਹੋ ਗਿਆ। ਪੁਲਸ ਨੇ ਵਾਹਨ ਨੂੰ ਕਬਜ਼ੇ 'ਚ ਲੈ ਕੇ ਵਾਹਨ ਮਾਲਕ 'ਤੇ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ।