ਨਾਬਾਲਗ ਬੱਚੀ ਨਾਲ ਰੇਪ ਦੀ ਕੋਸ਼ਿਸ਼ ਦੇ ਮਾਮਲੇ ’ਚ ASI ਬਰਖ਼ਾਸਤ

Tuesday, Dec 31, 2019 - 12:18 AM (IST)

ਨਾਬਾਲਗ ਬੱਚੀ ਨਾਲ ਰੇਪ ਦੀ ਕੋਸ਼ਿਸ਼ ਦੇ ਮਾਮਲੇ ’ਚ ASI ਬਰਖ਼ਾਸਤ

ਚੰਡੀਗਡ਼੍ਹ,(ਸ਼ਰਮਾ)- ਪੰਜਾਬ ਪੁਲਸ ਨੇ ਸ਼ਨੀਵਾਰ ਬਾਅਦ ਦੁਪਹਿਰ ਬਟਾਲਾ ਦੇ ਮਹਾਵੀਰ ਨਗਰ ਵਿਚ 10 ਸਾਲਾ ਨਾਬਾਲਗ ਬੱਚੀ ਨਾਲ ਰੇਪ ਕਰਨ ਦੀ ਕੋਸ਼ਿਸ਼ ਕਰਨ ਵਾਲੇ ਏ. ਐੱਸ.ਆਈ. ਸੁਰਿੰਦਰ ਕੁਮਾਰ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ। ਜਾਣਕਾਰੀ ਦਿੰਦਿਆਂ ਪੰਜਾਬ ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੀਡ਼ਤ ਲਡ਼ਕੀ ਦੀ ਦਾਦੀ ਵੱਲੋਂ ਪੁਲਸ ਥਾਣਾ ਸਿਵਲ ਲਾਈਨਜ਼, ਬਟਾਲਾ ਵਿਖੇ ਐੱਫ. ਆਈ. ਆਰ. ਦਰਜ ਕਰਵਾਉਣ ਤੋਂ ਬਾਅਦ ਦੋਸ਼ੀ ਏ. ਐੱਸ.ਆਈ. ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਬਾਅਦ ਡੀ. ਜੀ. ਪੀ. ਦਿਨਕਰ ਗੁਪਤਾ ਵੱਲੋਂ ਬਰਖਾਸਤਗੀ ਦੇ ਹੁਕਮ ਜਾਰੀ ਕੀਤੇ ਗਏ। ਡੀ. ਜੀ. ਪੀ. ਵੱਲੋਂ ਏ. ਐੱਸ. ਆਈ. ਵਿਰੁੱਧ ਜਲਦੀ ਤੋਂ ਜਲਦੀ ਚਾਰਜਸ਼ੀਟ ਦਾਖ਼ਲ ਕਰਨ ਲਈ ਬਟਾਲਾ ਪੁਲਸ ਨੂੰ ਜਾਂਚ ’ਚ ਤੇਜ਼ੀ ਕਰਨ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ।


author

Bharat Thapa

Content Editor

Related News