ਸੁਜਾਨਪੁਰ ਹਲਕੇ ’ਚ ਨਰੇਸ਼ ਪੁਰੀ ਛਾਏ, ਵੱਡੀ ਲੀਡ ਨਾਲ ਕੀਤੀ ਜਿੱਤ ਹਾਸਲ

Thursday, Mar 10, 2022 - 03:58 PM (IST)

ਸੁਜਾਨਪੁਰ ਹਲਕੇ ’ਚ ਨਰੇਸ਼ ਪੁਰੀ ਛਾਏ, ਵੱਡੀ ਲੀਡ ਨਾਲ ਕੀਤੀ ਜਿੱਤ ਹਾਸਲ

ਸੁਜਾਨਪੁਰ (ਵੈੱਬ ਡੈਸਕ) : ਸੁਜਾਨਪੁਰ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਰ ਨਰੇਸ਼ ਪੁਰੀ ਨੇ ਵੱਡੀ ਲੀਡ ਨਾਲ ਜਿੱਤ ਹਾਸਲ ਕੀਤੀ ਹੈ। ਨਰੇਸ਼ ਪੁਰੀ ਨੂੰ 3760 ਵੋਟਾਂ ਨਾਲ ਜਿੱਤ ਪ੍ਰਾਪਤ ਹੋਈ ਹੈ। ਉੱਥੇ ਹੀ ਭਾਜਪਾ ਦੇ ਉਮੀਦਵਾਰ ਦਿਨੇਸ਼ ਸਿੰਘ (ਬੱਬੂ) ਨੂੰ 2013, ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਿਤ ਸਿੰਘ ਨੂੰ 1859 ਅਤੇ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਕੁਮਾਰ ਗੁਪਤਾ (ਬਿੱਟੂ) ਨੂੰ 873 ਵੋਟਾਂ ਨਾਲ ਹਾਰ ਦਾ ਮੂੰਹ ਦੇਖਣਾ ਪਿਆ।

ਭਾਜਪਾ ਦਾ ਗੜ੍ਹ ਕਹੀ ਜਾਂਦੀ ਸੁਜਾਨਪੁਰ ਦੀ ਸੀਟ 'ਤੇ ਪਿਛਲੀਆਂ 5 ਚੋਣਾਂ 'ਚੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ 'ਤੇ ਭਾਜਪਾ ਨੇ 4 ਵਾਰ ਚੋਣਾਂ ਜਿੱਤੀਆਂ ਹਨ। 2007, 2012 ਅਤੇ 2017 ਵਿੱਚ ਭਾਜਪਾ ਦੇ ਉਮੀਦਵਾਰ ਦਿਨੇਸ਼ ਸਿੰਘ ਨੇ ਜਿੱਤ ਦੀ ਹੈਟ੍ਰਿਕ ਲਗਾਈ, ਜਦਕਿ 2002 ਵਿੱਚ ਕਾਂਗਰਸੀ ਉਮੀਦਵਾਰ ਰਘੂਨਾਥ ਸਹਾਏ ਪੁਰੀ ਨੇ ਚੋਣ ਜਿੱਤੀ।

ਪੰਜਾਬ ਵਿਧਾਨ ਸਭਾ ਚੋਣ ਨਤੀਜੇ : Live update

PunjabKesari


author

Anuradha

Content Editor

Related News