ਸਮਾਣਾ ''ਚ ਵਿਅਕਤੀ ਨੇ ਪੁਲਸ ਸਾਹਮਣੇ ਮਾਰੀ ਆਪਣੇ ਆਪ ਨੂੰ ਗੋਲੀ
Wednesday, Jun 14, 2017 - 11:52 PM (IST)
ਸਮਾਣਾ — ਇਥੋਂ ਦੇ ਇਕ ਵਿਅਕਤੀ ਨੇ ਪੁਲਸ ਦੀ ਮੌਜੂਦਗੀ 'ਚ ਹੀ ਆਪਣੇ ਆਪ ਨੂੰ ਗੋਲੀ ਮਾਰ ਲਈ। ਸੂਤਰਾਂ ਤੋਂ ਮਿਲੀ ਜਾਣਕਾਰੀ ਵਿਅਕਤੀ ਦਾ ਨਾਂ ਬਹਾਦਰ ਖਾਨ ਦੱਸਿਆ ਜਾ ਰਿਹਾ ਹੈ। ਪੁਲਸ ਮੰਗਲਵਾਰ ਨੂੰ ਹੋਈ ਲੁੱਟ ਦੀ ਵਾਰਦਾਤ 'ਚ ਸ਼ਾਮਲ ਖਾਨ ਨੂੰ ਬੁੱਧਵਾਰ ਨੂੰ ਇਸ ਨੂੰ ਗ੍ਰਿਫਤਾਰ ਕਰਨ ਲਈ ਸਮਾਣਾ ਦੀ ਮਾਜ਼ਰੀ ਕਲੋਨੀ ਗਈ ਸੀ। ਜਿਥੇ ਉਸ ਨੇ ਪੁਲਸ ਦੀ ਨਿੱਜੀ ਗੱਡੀ 'ਚ ਦੇਸੀ ਪਿਸਤੌਲ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ-ਹੱਤਿਆ ਕਰ ਲਈ। ਜਿਸ ਤੋਂ ਬਾਅਦ ਪੁਲਸ ਸਵਾਲਾਂ ਦੇ ਘੇਰੇ 'ਚ ਹੈ।
