ਪੰਜਾਬ ’ਚ ਜੀਓ ਫਾਈਬਰ ਨੇ 4 ਸਾਲਾਂ ’ਚ ਪਾਰ ਕੀਤਾ 1.52 ਲੱਖ ਕਨੈਕਸ਼ਨਸ ਦਾ ਅੰਕੜਾ
Sunday, Apr 03, 2022 - 05:02 PM (IST)
ਚੰਡੀਗੜ੍ਹ (ਬਿਜ਼ਨੈੱਸ ਡੈਸਕ) – ਰਿਲਾਇੰਸ ਜੀਓ ਦੀ ਹਾਈ ਸਪੀਡ ਵਰਲਡ ਕਲਾਸ ਜੀਓ ਫਾਈਬਰ ਸੇਵਾਵਾਂ ਪੰਜਾਬ ’ਚ ਸਭ ਤੋਂ ਤੇਜ਼ੀ ਨਾਲ 1.5 ਲੱਖ ਦਾ ਗਾਹਕ ਆਧਾਰ ਅੰਕੜਾ ਪਾਰ ਕਰਨ ਅਤੇ 4 ਸਾਲਾਂ ਦੇ ਅੰਦਰ ਇਹ ਅੰਕੜਾ ਪਾਰ ਕਰਨ ਵਾਲੀ ਪਹਿਲੀ ਕੰਪਨੀ ਬਣ ਗਈ ਹੈ। ਟ੍ਰਾਈ ਦੀ ਤਾਜ਼ਾ ਰਿਪੋਰਟ ਮੁਤਾਬਕ ਜੀਓ ਫਾਈਬਰ ਨੇ ਪੰਜਾਬ ’ਚ ਜਨਵਰੀ 2022 ’ਚ ਕਰੀਬ 7000 ਨਵੇਂ ਗਾਹਕ ਜੋੜੇ ਅਤੇ ਉਸ ਦਾ ਅੰਕੜਾ 1.52 ਲੱਖ ਪਹੁੰਚ ਗਿਆ ਹੈ।
ਰਿਲਾਇੰਸ ਜੀਓ ਦੀਆਂ ਜੀਓ ਫਾਈਬਰ ਸੇਵਾਵਾਂ ਚੰਡੀਗੜ੍ਹ ਟ੍ਰਾਈਸਿਟੀ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ, ਬਠਿੰਡਾ, ਡੇਰਾਬੱਸੀ, ਜੀਰਕਪੁਰ, ਹੁਸ਼ਿਆਰਪੁਰ, ਫਿਰੋਜ਼ਪੁਰ, ਫਗਵਾੜਾ, ਖੰਨਾ, ਸੰਗਰੂਰ, ਕਪੂਰਥਲਾ ਆਦਿ ਸਮੇਤ ਪੰਜਾਬ ਦੇ ਸਾਰੇ ਪ੍ਰਮੁੱਖ ਸ਼ਹਿਰਾਂ ’ਚ ਮੁਹੱਈਆ ਹਨ ਅਤੇ ਇਸ ਦਾ ਸੇਬੀ ਦੇ ਹੋਰ ਹਿੱਸਿਆਂ ’ਚ ਤੇਜ਼ੀ ਨਾਲ ਵਿਸਤਾਰ ਹੋ ਰਿਹਾ ਹੈ। ਪੰਜਾਬ ’ਚ ਜੀਓ ਫਾਈਬਰ ਦੇ ਤੇਜ਼ੀ ਨਾਲ ਵਿਕਾਸ ਅਤੇ ਮੰਗ ਦੇ ਪ੍ਰਮੁੱਖ ਕਾਰਨ ਇਹ ਹਨ ਕਿ ਜੀਓ ਫਾਈਬਰ ’ਤੇ ਟੌਪ ਸਪੀਡ, ਫਿਕਸਡ ਲਾਈਨ ਫੋਨ ਅਤੇ ਓਵਰ ਦਿ ਟੌਪ ਐਪਲੀਕੇਸ਼ਨਸ ਯਾਨੀ ਓ. ਟੀ. ਟੀ. ਐਪਸ ਵਰਗੀਆਂ ਟ੍ਰਿਪਲ-ਪਲੇ-ਕਾਂਬੀਨੇਸ਼ਨ ਸਰਵਿਸ ਮਿਲਦੀਆਂ ਹਨ। ਵੱਖ-ਵੱਖ ਕੋਮਬੋ ਪਲਾਨ ’ਚ ਮੁਫਤ ਸੈੱਟ ਟੌਪ ਬਾਕਸ (ਐੱਸ. ਟੀ. ਬੀ.) ਅਤੇ ਵੁਆਇਸ ਸਮਰੱਥ ਰਿਪੋਰਟ ਨਾਲ ਯੂਜ਼ਰਸ ਹੁਣ 350 ਤੋਂ ਵੱਧ ਟੀ. ਵੀ. ਚੈਨਲ ਬਿਨਾਂ ਕਿਸੇ ਰੁਕਾਵਟ ਤੋਂ ਦੇਖ ਸਕਦੇ ਹਨ ਅਤੇ ਬਿਨਾਂ ਕਿਸੇ ਵਾਧੂ ਲਾਗਤ ਦੇ ਆਪਣੇ ਆਮ ਟੀ. ਵੀ. ਸੈੱਟ ਨੂੰ ਸਮਾਰਟ ਟੀ. ਵੀ. ’ਚ ਬਦਲ ਸਕਦੇ ਹਨ।
ਜੀਓ ਫਾਈਬਰ ਨਿੱਜੀ ਘਰਾਂ, ਛੋਟੇ ਅਤੇ ਵੱਡੇ ਉੱਦਮਾਂ, ਕਮਰਸ਼ੀਅਲ ਅਦਾਰਿਆਂ, ਸਰਕਾਰ ਦੀਆਂ ਜ਼ਰੂਰੀ ਸਹਾਇਤਾ ਸੇਵਾਵਾਂ ਅਤੇ ਵੱਖ-ਵੱਖ ਖੇਤਰਾਂ ’ਚ ਪ੍ਰੋਫੈਸ਼ਨਲਸ ਸਮੇਤ ਲੱਖਾਂ ਲੋਕ ਨਵੇਂ ਕਨੈਕਸ਼ਨ ਜਾਂ ਸ਼ਿਕਾਇਤਾਂ ਲਈ ਜੀਓ ਦੇ ਕਸਟਮਰ ਕੇਅਰ ਨੰਬਰ ਜਾਂ ਵਟਸਐਪ ’ਤੇ ਸੰਪਰਕ ਕਰ ਸਕਦੇ ਹਨ।