ਜਲੰਧਰ ਪੱਛਮੀ ਹਲਕੇ 'ਚ ਹੋਵੇਗੀ ਸਖ਼ਤ ਟੱਕਰ, ਜਾਣੋ ਸੀਟ ਦਾ ਇਤਿਹਾਸ

Friday, Feb 18, 2022 - 04:40 PM (IST)

ਜਲੰਧਰ ਪੱਛਮੀ ਹਲਕੇ 'ਚ ਹੋਵੇਗੀ ਸਖ਼ਤ ਟੱਕਰ, ਜਾਣੋ ਸੀਟ ਦਾ ਇਤਿਹਾਸ

ਜਲੰਧਰ (ਵੈੱਬ ਡੈਸਕ) : ਵਿਧਾਨ ਸਭਾ ਹਲਕਾ ਨੰਬਰ 34 ਜਲੰਧਰ ਪੱਛਮੀ ਸੀਟ ਅਨੁਸੂਚਿਤ ਜਾਤੀ ਲਈ ਰਾਖਵੀਂ ਹੈ।  ਅਕਾਲੀ-ਭਾਜਪਾ ਗਠਜੋੜ ਟੁੱਟਣ ਮਗਰੋਂ ਇਸ ਸੀਟ 'ਤੇ ਸਿਆਸੀ ਸਮੀਕਰਨ ਬਦਲ ਸਕਦੇ ਹਨ।ਭਾਜਪਾ ਨੇ ਜਿੱਥੇ ਮਹਿੰਦਰ ਪਾਲ ਭਗਤ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ਉਥੇ ਹੀ ਬਸਪਾ ਨੇ ਸ੍ਰੀ ਅਨਿਲ ਮੀਣਿਆ ਅਤੇ ਕਾਂਗਰਸ ਵੱਲੋਂ 2017 ਵਿੱਚ ਚੋਣ ਜਿੱਤ ਚੁੱਕੇ ਸੁਸ਼ੀਲ ਕੁਮਾਰ ਰਿੰਕੂ ਮੁੜ ਚੋਣ ਮੈਦਾਨ ਵਿੱਚ ਹਨ।'ਆਪ' ਵੱਲੋਂ ਸ਼ੀਤਲ ਅੰਗੂਰਾਲ ਨੂੰ ਟਿਕਟ ਦਿੱਤੇ ਜਾਣ ਦਾ 'ਆਪ' ਵਰਕਰਾਂ ਵੱਲੋਂ ਹੀ ਵੱਡਾ ਵਿਰੋਧ ਹੋਣ ਦੇ ਬਾਵਜੂਦ ਉਹ ਚੋਣ ਮੈਦਾਨ ਵਿੱਚ ਹਨ।

1997
ਕਾਂਗਰਸ ਨੇ ਇਸ ਸੀਟ ’ਤੇ ਜਿੱਤ ਦਰਜ ਕਰਵਾਈ ਸੀ ਜਦਕਿ ਅਕਾਲੀ ਦਲ ਦੇ ਉਮੀਦਵਾਰ ਅਤੇ ਆਜ਼ਾਦ ਉਮੀਦਵਾਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕਾਂਗਰਸ ਦੇ ਉਮੀਦਵਾਰ ਤੇਜ ਪ੍ਰਕਾਸ਼ ਸਿੰਘ ਨੂੰ 32426 ਵੋਟਾਂ ਮਿਲੀਆਂ ਜਦਕਿ ਅਕਾਲੀ ਦਲ ਦੇ ਸੁਰਜੀਤ ਸਿੰਘ ਮਿਨਹਾਸ ਨੂੰ 28766 ਵੋਟਾਂ ਮਿਲੀਆ ਅਤੇ ਆਜ਼ਾਦ ਤੌਰ ’ਤੇ ਲੜੇ ਉਮੀਦਵਾਰ ਪਰਮਜੀਤ ਸਿੰਘ ਨੂੰ 12781 ਵੋਟਾਂ ਪਈਆਂ।
2017 ਦੀਆਂ ਚੋਣਾਂ
2002 
ਸਾਲ 2002 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਸ ਸੀਟ 'ਤੇ ਕਾਂਗਰਸ ਦੇ ਹੱਥ ਸਫ਼ਲਤਾ ਲੱਗੀ ਸੀ। ਇਥੋਂ ਕਾਂਗਰਸ ਦੀ ਉਮੀਦਵਾਰ ਗੁਰਕੰਵਲ ਕੌਰ ਜੇਤੂ ਰਹੀ। ਗੁਰਕੰਵਲ ਕੌਰ ਨੇ ਅਕਾਲੀ ਦਲ ਦੇ ਉਮੀਦਵਾਰ ਪਰਮਜੀਤ ਸਿੰਘ ਨੂੰ 10853 ਵੋਟਾਂ ਦੇ ਫਰਕ ਨਾਲ ਹਰਾਇਆ। ਕਾਂਗਰਸ ਦੀ ਉਮੀਦਵਾਰ ਗੁਰਕੰਵਲ ਕੌਰ ਨੂੰ 29160 ਜਦਕਿ ਅਕਾਲੀ ਦਲ ਦੇ ਪਰਮਜੀਤ ਸਿੰਘ ਨੂੰ 18307 ਵੋਟਾਂ ਪਈਆਂ ਸਨ।
2007
ਸਾਲ 2007 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਇਹ ਸੀਟ ਆਪਣੇ ਨਾਂ ਕੀਤੀ ਜਦਕਿ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਚੋਣਾਂ ਦੌਰਾਨ ਅਕਾਲੀ ਦਲ ਦੇ ਜਗਬੀਰ ਸਿੰਘ ਬਰਾੜ ਨੇ ਕਾਂਗਰਸ ਦੀ ਉਮੀਦਵਾਰ ਗੁਰਕੰਵਲ ਕੌਰ ਨੂੰ 16995 ਵੋਟਾਂ ਦਾ ਫਰਕ ਨਾਲ ਹਰਾਇਆ। ਜਗਬੀਰ ਸਿੰਘ ਬਰਾੜ ਨੂੰ 50436 ਜਦਕਿ ਗੁਰਕੰਵਲ ਕੌਰ ਨੂੰ 33451 ਵੋਟਾਂ ਪਈਆਂ ਸਨ।
2012
ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਦੇ ਉਮੀਦਵਾਰ ਭਗਤ ਚੁੰਨੀ ਲਾਲ ਨੇ ਜਲੰਧਰ ਵੈਸਟ ਹਲਕਾ ’ਤੇ ਕਬਜ਼ਾ ਕੀਤਾ। ਚੁੰਨੀ ਲਾਲ ਨੇ ਕਾਂਗਰਸ ਦੀ ਉਮੀਦਵਾਰ ਅਤੇ ਮਹਿੰਦਰ ਸਿੰਘ ਕੇ. ਪੀ. ਦੇ ਪਤਨੀ ਸੁਮਨ ਕੇ. ਪੀ. ਨੂੰ 11343 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਭਗਤ ਚੁੰਨੀ ਲਾਲ ਨੂੰ 48201 ਵੋਟਾਂ ਮਿਲੀਆਂ ਜਦਕਿ ਸੁਮਨ ਕੇ.ਪੀ. ਨੂੰ 36858 ਵੋਟਾਂ ਮਿਲੀਆਂ।
2017 ’ਚ ਇਸ ਸੀਟ ਤੋਂ ਹੋਈਆਂ ਵਿਧਾਨ ਸਭਾ ਚੋਣਾਂ ਮੌਕੇ ਤ੍ਰਿਕੋਣੀ ਟੱਕਰ ਦੌਰਾਨ ਕਾਂਗਰਸ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੇ ਭਾਜਪਾ ਦੇ ਉਮੀਦਵਾਰ ਮਹਿੰਦਰ ਪਾਲ ਭਗਤ ਨੂੰ 17344 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਇਨ੍ਹਾਂ ਚੋਣਾਂ ਦੌਰਾਨ ਸੁਸ਼ੀਲ ਰਿੰਕੂ ਨੂੰ 53983 ਵੋਟਾਂ ਮਿਲੀਆਂ ਜਦਕਿ ਭਾਜਪਾ ਦੇ ਮਹਿੰਦਰ ਪਾਲ ਭਗਤ ਨੂੰ 36649 ਵੋਟਾਂ ਮਿਲੀਆਂ।ਆਪ ਦੇ ਉਮੀਦਵਾਰ ਦਰਸ਼ਨ ਲਾਲਾ ਭਗਤ ਨੂੰ 15364 ਵੋਟਾਂ ਮਿਲੀਆਂ ਸਨ।

PunjabKesari

2022 ਵਿਧਾਨ ਸਭਾ ਚੋਣਾਂ ਦਰਮਿਆਨ ਕਾਂਗਰਸ ਵੱਲੋਂ ਮੁੜ ਸੁਸ਼ੀਲ ਕੁਮਾਰ ਰਿੰਕੂ ਅਤੇ ਭਾਜਪਾ ਵੱਲੋਂ  ਮਹਿੰਦਰ ਪਾਲ ਭਗਤ ਚੋਣ ਮੈਦਾਨ ਵਿੱਚ ਹਨ।ਇਸ ਤੋਂ ਇਲਾਵਾ 'ਆਪ' ਵੱਲੋਂ ਸ਼ੀਤਲ ਅੰਗੂਰਾਲ ਅਤੇ ਬਸਪਾ ਵੱਲੋਂ ਸ੍ਰੀ ਅਨਿਲ ਮੀਣਿਆ ਇਸ ਹਲਕੇ ਤੋਂ ਚੋਣ ਲੜਨਗੇ।ਸੰਯੁਕਤ ਸਮਾਜ ਮੋਰਚਾ ਵੱਲੋਂ ਇਸ ਸੀਟ ਤੋਂ ਕੋਈ ਉਮੀਦਵਾਰ ਨਹੀਂ ਉਤਾਰਿਆ ਗਿਆ।

ਇਸ ਹਲਕੇ ਦੇ ਵੋਟਰਾਂ ਦੀ ਕੁੱਲ ਗਿਣਤੀ 171632 ਹੈ, ਜਿਨ੍ਹਾਂ 'ਚ 81956 ਪੁਰਸ਼, 89669 ਬੀਬੀਆਂ ਅਤੇ 7 ਥਰਡ ਜੈਂਡਰ ਵੋਟਰ ਹਨ।


author

Anuradha

Content Editor

Related News