ਇੰਦਰਾ ਕਾਲੋਨੀ ''ਚ ਸ਼ਰੇਆਮ ਗੁੰਡਾਗਰਦੀ, ਮੁਹੱਲੇ ''ਚ ਦਹਿਸ਼ਤ ਦਾ ਮਾਹੌਲ
Sunday, Sep 17, 2017 - 04:47 AM (IST)
ਅੰਮ੍ਰਿਤਸਰ, (ਲਖਬੀਰ)- ਸਥਾਨਕ ਇੰਦਰਾ ਕਾਲੋਨੀ, ਮਜੀਠਾ ਰੋਡ ਦੇ ਰਾਮ ਸਿੰਘ ਪੁੱਤਰ ਹਜ਼ਾਰਾ ਸਿੰਘ ਨੇ ਦੱਸਿਆ ਕਿ ਪੁਰਾਣੀ ਕਿਸੇ ਗੱਲ ਨੂੰ ਲੈ ਕੇ ਮੁਹੱਲੇ ਦੇ ਰਾਜਨ ਪੁੱਤਰ ਕੇਵਲ ਕਿਸ਼ਨ ਨੇ ਬੀਤੀ ਦੁਪਹਿਰ ਕਰੀਬ 1 ਵਜੇ ਆਪਣੇ ਕੁਝ ਅਣਪਛਾਤੇ ਸਾਥੀਆਂ ਨੂੰ ਲੈ ਕੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਸਾਡੇ ਘਰ 'ਤੇ ਹਮਲਾ ਕੀਤਾ ।
ਗਲੀ 'ਚ ਖੜ੍ਹੇ ਹੋ ਕੇ ਇਨ੍ਹਾਂ ਸਾਡੇ ਗੇਟ ਅਤੇ ਮੇਰੇ ਰਿਸ਼ਤੇਦਾਰ ਦੇ ਘਰ 'ਤੇ ਤੇਜ਼ਧਾਰ ਹਥਿਆਰਾਂ ਦੇ ਵਾਰ ਕੀਤੇ ਤੇ ਇੱਟਾਂ ਰੋੜੇ ਚਲਾਉਂਦਿਆਂ ਸ਼ਰੇਆਮ ਗੰਡਾਗਰਦੀ ਕਰ ਕੇ ਮੁਹੱਲੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ । ਅਸੀਂ ਇਧਰ-ਉਧਰ ਹੋ ਕੇ ਮਸਾਂ ਜਾਨ ਬਚਾਈ । ਗੁਆਂਢ 'ਚ ਰਹਿੰਦੇ ਇਕ ਵਿਅਕਤੀ ਦੇ ਆਟੋ ਦੀ ਤੋੜ-ਭੰਨ ਅਤੇ ਗਾਲਾਂ ਕੱਢਦੇ ਹੋਏ ਮੌਕੇ ਤੋਂ ਫਰਾਰ ਹੋ ਗਏ।
ਰਾਮ ਸਿੰਘ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਫਿਰ ਰਾਜਨ ਤੇ ਦੀਪਕ ਸਾਡੀ ਗਲੀ 'ਚ ਆਏ ਤੇ ਮੇਰੇ ਨਾਲ ਗਾਲੀ-ਗਲੋਚ ਕਰਦਿਆਂ ਮੇਰੀ ਪੱਗ ਪੈਰਾਂ ਹੇਠ ਰੋਲ ਕੇ ਮੈਨੂੰ ਜ਼ਲੀਲ ਕੀਤਾ।ਵਾਪਰੀ ਘਟਨਾ ਸਬੰਧੀ ਚੌਕੀ ਬਾਈਪਾਸ ਨੂੰ ਸੂਚਿਤ ਕੀਤਾ ਗਿਆ । ਪੀੜਤ ਪਰਿਵਾਰ ਨੇ ਉੱਚ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਕੋਲੋਂ ਇਨਸਾਫ ਦੀ ਫਰਿਆਦ ਕੀਤੀ ਹੈ ।
ਮੌਕੇ ਦਾ ਜਾਇਜ਼ਾ ਲੈਣ ਆਏ ਥਾਣਾ ਸਦਰ ਦੇ ਮੁਖੀ ਨੇ ਪੀੜਤ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਮਾਮਲੇ ਦੀ ਤਹਿ ਤੱਕ ਜਾ ਕੇ ਘਟਨਾ 'ਚ ਸ਼ਾਮਿਲ ਵਿਅਕਤੀਆਂ ਖਿਲਾਫ ਕਾਨੂੰਨ ਤਹਿਤ ਕਾਰਵਾਈ ਕਰ ਕੇ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇਗਾ।
