ਪੰਜਾਬ ਰਿਜ਼ਲਟ Live : ਨਿਹਾਲ ਸਿੰਘ ਵਾਲਾ 'ਚ 'ਆਪ' ਦੇ ਮਨਜੀਤ ਸਿੰਘ ਜਿੱਤੇ ਸੀਟ

Thursday, Mar 10, 2022 - 05:31 PM (IST)

ਪੰਜਾਬ ਰਿਜ਼ਲਟ Live : ਨਿਹਾਲ ਸਿੰਘ ਵਾਲਾ 'ਚ 'ਆਪ' ਦੇ ਮਨਜੀਤ ਸਿੰਘ ਜਿੱਤੇ ਸੀਟ

ਮੋਗਾ : ਇਨ੍ਹਾਂ ਵਿਧਾਨ ਸਭਾ ਚੋਣਾਂ 'ਚ ਹਲਕਾ ਨਿਹਾਲ ਸਿੰਘ ਵਾਲਾ ਤੋਂ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰਦਿਆਂ ਮਨਜੀਤ ਸਿੰਘ ਬਿਲਾਸਪੁਰ ਨੇ 64702 ਵੋਟਾਂ ਲੈ ਕੇ ਸੀਟ ਜਿੱਤ ਲਈ ਹੈ। ਉਨ੍ਹਾਂ ਦੇ ਮੁਕਾਬਲੇ ਕਾਂਗਰਸ ਦੇ ਭੁਪਿੰਦਰ ਸਿੰਘ ਸਾਹੋਕੇ ਨੂੰ 27073, ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਬਲਦੇਵ ਸਿੰਘ ਮਾਣੂੰਕੇ ਨੂੰ 26670 ਵੋਟਾਂ ਮਿਲਿਆਂ।

ਇਹ ਵੀ ਪੜ੍ਹੋ : ਪੰਜਾਬ ਰਿਜ਼ਲਟ Live : ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਦੀ ਦਿੜ੍ਹਬਾ ਤੋਂ ਜਿੱਤ

ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ 'ਚ ਕਿਸੇ ਇਕ ਪਾਰਟੀ ਦਾ ਪ੍ਰਭਾਵ ਨਹੀਂ ਰਿਹਾ। ਜੇਕਰ 1997 ਤੋਂ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ ਦੇ ਅੰਕੜਿਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਇਸ ਹਲਕੇ 'ਤੇ ਕਿਸੇ ਇਕ ਪਾਰਟੀ ਦਾ ਪ੍ਰਭਾਵ ਨਜ਼ਰ ਨਹੀਂ ਆਉਂਦਾ। ਇਸ ਹਲਕੇ 'ਤੇ ਹੁਣ ਤੱਕ ਹੋਈਆਂ 5 ਵਿਧਾਨ ਸਭਾ ਚੋਣਾਂ ਵਿਚੋਂ ਜਿਥੇ ਦੋ ਵਾਰ ਅਕਾਲੀ ਦਲ ਜੇਤੂ ਰਹਿ ਚੁੱਕਾ ਹੈ, ਉਥੇ ਹੀ ਇਕ ਵਾਰ ਸੀ. ਪੀ. ਆਈ. (ਕਮਿਊਨਿਸਟ ਪਾਰਟੀ ਆਫ ਇੰਡੀਆ) ਅਤੇ ਇਕ ਵਾਰ ਆਜ਼ਾਦ ਉਮੀਦਵਾਰ ਜੇਤੂ ਰਹਿ ਚੁੱਕਾ ਹੈ। ਇਥੇ ਖਾਸ ਗੱਲ ਇਹ ਹੈ ਕਿ ਇਸ ਹਲਕੇ 'ਤੇ ਕਾਂਗਰਸ ਇਕ ਵਾਰ ਵੀ ਜਿੱਤ ਦਰਜ ਨਹੀਂ ਕਰ ਸਕੀ।

ਇਹ ਵੀ ਪੜ੍ਹੋ : ਪੰਜਾਬ ਰਿਜ਼ਲਟ Live : ਗੁਰੂ ਹਰ ਸਹਾਏ ਤੋਂ 'ਆਪ' ਦੇ ਫੌਜਾ ਸਿੰਘ ਜੇਤੂ

ਇਸ ਵਾਰ ਹਲਕਾ ਨਿਹਾਲ ਸਿੰਘ ਵਾਲਾ ਤੋਂ ਕਾਂਗਰਸ ਵਲੋਂ ਭੁਪਿੰਦਰਾ ਸਾਹੋਕੇ, ਆਮ ਆਦਮੀ ਪਾਰਟੀ ਵਲੋਂ ਮਨਜੀਤ ਸਿੰਘ, ਅਕਾਲੀ ਦਲ ਵਲੋਂ ਬਲਦੇਵ ਸਿੰਘ ਮਾਣੂੰਕੇ, ਸੰਯੁਕਤ ਸਮਾਜ ਮੋਰਚਾ ਵਲੋਂ ਗੁਰਦਿੱਤਾ ਸਿੰਘ ਅਤੇ ਪੰਜਾਬ ਲੋਕ ਕਾਂਗਰਸ ਵਲੋਂ ਮੁਖਤਿਆਰ ਸਿੰਘ ਮੈਦਾਨ ਵਿਚ ਸਨ।


author

Harnek Seechewal

Content Editor

Related News