9 ਆਈ. ਏ. ਐੱਸ. ਅਤੇ 1 ਪੀ. ਸੀ. ਐੱਸ. ਅਧਿਕਾਰੀ ਬਦਲੇ

06/06/2020 8:35:32 PM

ਚੰਡੀਗੜ੍ਹ, (ਰਮਨਜੀਤ)- ਪੰਜਾਬ ਸਰਕਾਰ ਨੇ ਸ਼ਨੀਵਾਰ ਸ਼ਾਮ ਨੂੰ ਹੁਕਮ ਜਾਰੀ ਕਰਕੇ 9 ਆਈ. ਏ. ਐੱਸ. ਅਤੇ 1 ਪੀ. ਸੀ. ਐੱਸ. ਅਧਿਕਾਰੀ ਦੇ ਤਬਾਦਲੇ ਅਤੇ ਵਿਭਾਗਾਂ ’ਚ ਫੇਰਬਦਲ ਕੀਤਾ ਹੈ। ਸੀਨੀਅਰ ਆਈ. ਏ. ਐੱਸ. ਅਧਿਕਾਰੀ ਵਿਸ਼ਵਜੀਤ ਖੰਨਾ ਨੂੰ ਐਡੀਸ਼ਨਲ ਚੀਫ਼ ਸੈਕਟਰੀ ਕਮ ਫਾਈਨੈਂਸ਼ੀਅਲ ਕਮਿਸ਼ਨਰ ਰੈਵੇਨਿਊ ਅਤੇ ਪੁਨਰਵਾਸ ਦਾ ਚਾਰਜ ਦਿੱਤਾ ਗਿਆ ਹੈ।ਕ੍ਰਿਪਾ ਸ਼ੰਕਰ ਸਰੋਜ ਨੂੰ ਐਡੀਸ਼ਨਲ ਚੀਫ਼ ਸੈਕਟਰੀ ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਮਾਈਨਾਰਿਟੀ ਅਤੇ ਵਾਧੂ ਤੌਰ ’ਤੇ ਐਡੀਸ਼ਨਲ ਚੀਫ਼ ਸੈਕਟਰੀ ਐੱਨ. ਆਰ. ਆਈ. ਅਫੇਅਰਸ ਦਾ ਚਾਰਜ ਦਿੱਤਾ ਗਿਆ ਹੈ। ਅਨਿਰੁਧ ਤਿਵਾੜੀ ਨੂੰ ਐਡੀਸ਼ਨਲ ਚੀਫ਼ ਸੈਕਟਰੀ ਕਮ ਫਾਈਨਾਂਸ਼ੀਅਲ ਕਮਿਸ਼ਨਰ ਡਿਵੈਲਪਮੈਂਟ ਅਤੇ ਵਾਧੂ ਤੌਰ ’ਤੇ ਐਡੀਸ਼ਨਲ ਚੀਫ਼ ਸੈਕਟਰੀ ਫੂਡ ਪ੍ਰੋਸੈਸਿੰਗ, ਐਡੀਸ਼ਨਲ ਚੀਫ਼ ਸੈਕਟਰੀ ਹਾਰਟੀਕਲਚਰ, ਐਡੀਸ਼ਨਲ ਚੀਫ਼ ਸੈਕਟਰੀ ਪਾਵਰ, ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟਡ, ਨਿਊ ਐਂਡ ਰਿਨਿਊਏਬਲ ਇਨਰਜੀ ਸੋਰਸਸ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਏ. ਵੇਣੂ ਪ੍ਰਸਾਦ ਨੂੰ ਫਾਈਨੈਂਸ਼ੀਅਲ ਕਮਿਸ਼ਨਰ ਟੈਕਸੇਸ਼ਨ ਅਤੇ ਵਾਧੂ ਤੌਰ ’ਤੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦਾ ਜ਼ਿੰਮਾ ਦਿੱਤਾ ਗਿਆ ਹੈ।

ਸਰਬਜੀਤ ਸਿੰਘ ਨੂੰ ਪ੍ਰਿੰਸੀਪਲ ਸੈਕਟਰੀ ਹਾਉਸਿੰਗ ਐਂਡ ਅਰਬਨ ਡਿਵੈਲਪਮੈਂਟ ਅਤੇ ਵਾਧੂ ਤੌਰ ’ਤੇ ਪ੍ਰਿੰਸੀਪਲ ਸੈਕਟਰੀ ਵਾਟਰ ਰਿਸੋਰਸੇਜ, ਪ੍ਰਿੰਸੀਪਲ ਸੈਕਟਰੀ ਮਾਇੰਸ ਐਂਡ ਜਿਓਲਾਜੀ ਅਤੇ ਵਾਧੂ ਤੌਰ ’ਤੇ ਸਟੇਟ ਨੋਡਲ ਅਫ਼ਸਰ ਜਲ ਸ਼ਕਤੀ ਅਭਿਆਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਕੇ. ਏ. ਪੀ. ਸਿਨਹਾ ਨੂੰ ਪ੍ਰਿੰਸੀਪਲ ਸੈਕਟਰੀ ਫਾਈਨਾਂਸ ਦਾ ਚਾਰਜ ਦਿੱਤਾ ਗਿਆ ਹੈ। ਕੇ. ਸ਼ਿਵਾ ਪ੍ਰਸਾਦ ਨੂੰ ਪ੍ਰਿੰਸੀਪਲ ਸੈਕਟਰੀ ਫੂਡ, ਸਿਵਲ ਸਪਲਾਈਜ਼ ਐਂਡ ਕੰਜ਼ੂਮਰ ਅਫੇਅਰਜ਼, ਆਲੋਕ ਸ਼ੇਖਰ ਨੂੰ ਪ੍ਰਿੰਸੀਪਲ ਸੈਕਟਰੀ ਆਮ ਰਾਜ ਪ੍ਰਬੰਧ, ਵਾਧੂ ਤੌਰ ’ਤੇ ਪ੍ਰਿੰਸੀਪਲ ਸੈਕਟਰੀ ਸਾਇੰਸ ਟੈਕਨਾਲੋਜੀ ਐਂਡ ਇੰਵਾਇਰਨਮੈਂਟ, ਵਾਧੂ ਤੌਰ ’ਤੇ ਪ੍ਰਿੰਸੀਪਲ ਸੈਕਟਰੀ ਪਾਰਲੀਆਮੈਂਟਰੀ ਅਫੇਅ ਰਸ, ਅਮਨਪ੍ਰੀਤ ਕੌਰ ਸੰਧੂ ਨੂੰ ਏ. ਡੀ. ਸੀ. ਡਿਵੈਲਪਮੈਂਟ ਮਾਨਸਾ ਅਤੇ ਇਸ ਦੇ ਨਾਲ ਪੀ. ਸੀ. ਐੱਸ. ਅਧਿਕਾਰੀ ਰਾਜੇਸ਼ ਕੁਮਾਰ ਸ਼ਰਮਾ ਨੂੰ ਡਿਪਟੀ ਪ੍ਰਿੰਸੀਪਲ ਸੈਕਟਰੀ ਟੂ ਸੀ. ਐੱਮ. ਪੰਜਾਬ ਅਤੇ ਵਾਧੂ ਤੌਰ ’ਤੇ ਐਗਜ਼ੀਕਿਊਟਿਵ ਮੈਜਿਸਟ੍ਰੇਟ ਪਟਿਆਲਾ ਦਾ ਜ਼ਿੰਮਾ ਦਿੱਤਾ ਗਿਆ ਹੈ।


Bharat Thapa

Content Editor

Related News