ਪੰਜਾਬ ਚੋਣਾਂ 'ਚ ਦਾਗੀ ਤੇ ਕਰੋੜਪਤੀ ਉਮੀਦਵਾਰਾਂ ਦਾ ਲੇਖਾ-ਜੋਖਾ, ਪੜ੍ਹੋ 2017 ਦੇ ਅੰਕੜੇ

Thursday, Jan 13, 2022 - 02:50 PM (IST)

ਪੰਜਾਬ ਚੋਣਾਂ 'ਚ ਦਾਗੀ ਤੇ ਕਰੋੜਪਤੀ ਉਮੀਦਵਾਰਾਂ ਦਾ ਲੇਖਾ-ਜੋਖਾ, ਪੜ੍ਹੋ 2017 ਦੇ ਅੰਕੜੇ

ਜਲੰਧਰ : ਸਿਆਸਤ 'ਚ ਪਾਰਟੀਆਂ ਦੀਆਂ ਨੀਤੀਆਂ ਤੇ ਚਿਹਰਿਆਂ ਦੀ ਅਹਿਮ ਭੂਮਿਕਾ ਮੰਨੀ ਜਾਂਦੀ ਹੈ। ਇਨ੍ਹਾਂ ਨੀਤੀਆਂ ਅਤੇ ਚਿਹਰਿਆਂ ਨੂੰ ਆਧਾਰ ਬਣਾ ਕੇ ਹੀ ਪਾਰਟੀਆਂ ਵੋਟਾਂ ਮੰਗਣ ਲਈ ਵੋਟਰਾਂ ਦੀਆਂ ਬਰੂਹਾਂ 'ਤੇ ਜਾਂਦੀਆਂ ਹਨ।ਅਜਿਹੇ ਵਿੱਚ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ  ਪੰਜਾਬ ਵਿਧਾਨ ਸਭਾ ਚੋਣਾਂ 2017 ਦੌਰਾਨ ਚੋਣ ਮੈਦਾਨ 'ਚ 100 ਤੋਂ ਵਧੇਰੇ ਉਮੀਦਵਾਰ ਅਪਰਾਧਿਕ ਪਿਛੋਕੜ ਵਾਲੇ ਸਨ। ਵੱਡੀ ਗੱਲ ਤਾਂ ਇਹ ਹੈ ਕਿ ਇਨ੍ਹਾਂ 'ਚੋਂ 15 ਉਮੀਦਵਾਰ ਤਾਂ ਵਿਧਾਇਕ ਬਣਨ ਵਿੱਚ ਵੀ ਸਫ਼ਲ ਰਹੇ।

ਇਹ ਵੀ ਪੜ੍ਹੋ : ਟਿਕਟਾਂ ਵੇਚਣ ਦੇ ਇਲਜ਼ਾਮ 'ਤੇ ਬੋਲੇ ਕੇਜਰੀਵਾਲ, ਮੇਰੇ ਘਰੇ ਆ ਕੇ ਬਲਬੀਰ ਰਾਜੇਵਾਲ ਨੇ ਸਾਂਝੇ ਕੀਤੇ ਸਨ ਇਹ ਸਬੂਤ

 ਏ. ਡੀ. ਆਰ. ਦੀ ਰਿਪੋਰਟ ਮੁਤਾਬਕ ਯੂ. ਪੀ.,ਬਿਹਾਰ ਵਾਂਗ ਪੰਜਾਬ ਚੋਣਾਂ ਵਿੱਚ ਵੀ ਪੈਸਾ ਅਤੇ ਜ਼ੋਰ ਵੋਟਾਂ ਨੂੰ ਕਾਫ਼ੀ ਹੱਦ ਤੱਕ ਪ੍ਰਭਾਵਿਤ ਕਰਦਾ ਹੈ। ਧਨ ਰਾਸ਼ੀ ਪੱਖੋਂ ਕੁੱਲ 400 ਤੋਂ ਵਧੇਰੇ ਕਰੋੜਪਤੀ ਉਮੀਦਵਾਰ ਚੋਣ ਮੈਦਾਨ 'ਚ ਨਿੱਤਰੇ ਸਨ, ਜਿਨ੍ਹਾਂ 'ਚੋਂ 90 ਤੋਂ ਵਧੇਰੇ ਨੇ ਜਿੱਤ ਪ੍ਰਾਪਤ ਕੀਤੀ। ਬੀਤੀਆਂ 3 ਵਿਧਾਨ ਸਭਾ ਚੋਣਾਂ 'ਚ ਅਜਿਹੀ ਹੀ ਸਥਿਤੀ ਰਹੀ, ਜਿਨ੍ਹਾਂ 'ਚ ਪੈਸੇ ਵਾਲਿਆਂ ਦਾ ਹੀ ਬੋਲਬਾਲਾ ਰਿਹਾ ਤੇ ਕਈ ਬਾਹੂਬਲੀ ਜਿੱਤਣ 'ਚ ਕਾਮਯਾਬ ਰਹੇ।

ਇਹ ਵੀ ਪੜ੍ਹੋ :ਟਕਸਾਲੀ ਅਕਾਲੀਆਂ 'ਚ ਭਾਜਪਾ ਦੀ ਸੰਨ੍ਹ, 3 ਵੱਡੇ ਪਰਿਵਾਰਾਂ ਮਗਰੋਂ ਹੁਣ ਇਸ ਪਰਿਵਾਰ 'ਤੇ ਨਜ਼ਰ

ਜੇ ਗੱਲ ਕਰੀਏ 2004 ਤੋਂ 2019 ਤੱਕ ਪੰਜਾਬ 'ਚ ਹੋਈਆਂ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਦੀ ਤਾਂ ਕਾਂਗਰਸ ਨੇ 400 ਤੋਂ ਵਧੇਰੇ ਕਰੋੜਪਤੀ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ, ਜਿਨ੍ਹਾਂ 'ਚੋਂ 200 ਦੇ ਕਰੀਬ ਉਮੀਦਵਾਰ ਜਿੱਤੇ। ਸ਼੍ਰੋਮਣੀ ਅਕਾਲੀ ਦਲ ਦੇ 320 ਤੋਂ ਵਧੇਰੇ ਉਮੀਦਵਾਰਾਂ 'ਚੋਂ 142, ਭਾਜਪਾ ਦੇ 80 ਤੋਂ ਵਧੇਰੇ ਉਮੀਦਵਾਰਾਂ  'ਚੋਂ 42 ਤੇ 'ਆਪ' ਦੇ 142 'ਚੋਂ 24 ਅਜਿਹੇ ਉਮੀਦਵਾਰ ਸਨ, ਜੋ ਕਰੋੜਾਂ ਦੀ ਸੰਪਤੀ ਦੇ ਮਾਲਕ ਹਨ। ਇਸੇ ਤਰ੍ਹਾਂ ਦਾਗੀ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਕਾਂਗਰਸ ਨੇ 50 ਤੋਂ ਵਧੇਰੇ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ, ਜਿਨ੍ਹਾਂ 'ਚੋਂ 29 ਜਿੱਤੇ, ਸ਼੍ਰੋਮਣੀ ਅਕਾਲੀ ਦਲ ਦੇ 71 'ਚੋਂ 29, ਭਾਜਪਾ ਦੇ 8 'ਚੋਂ 4 ਤੇ 'ਆਪ' ਦੇ 15 'ਚੋਂ 3 ਉਮੀਦਵਾਰ ਅਪਰਾਧਿਕ ਪਿਛੋਕੜ ਵਾਲੇ ਸਨ।

ਇਹ ਵੀ ਪੜ੍ਹੋ :ਸਕੂਲ ਵੱਲੋਂ ਬੱਚਿਆਂ ਪਾਸੋਂ ਸਾਹਿਬਜ਼ਾਦਿਆਂ ਦਾ ਰੋਲ ਕਰਵਾਉਣ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਸਖ਼ਤ ਨੋਟਿਸ

ਨੋਟ :ਪੰਜਾਬ ਚੋਣਾਂ ਵਿੱਚ ਦਾਗੀ ਤੇ ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰਾਂ ਦੇ ਬੋਲਬਾਲੇ 'ਤੇ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News