ਕੈਪਟਨ ਦੀ ਮੰਗ, ਇਕੱਲੇ ਸਿੱਖਾਂ ਲਈ ਨਹੀਂ ਸਾਰੇ ਭਾਰਤੀਆਂ ਨੂੰ ਮਿਲੇ ਲਾਂਘੇ ''ਚ ਛੋਟ
Friday, Nov 01, 2019 - 06:34 PM (IST)

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਯਾਤਰੀਆਂ ਲਈ ਪਾਸਪੋਰਟ ਅਤੇ ਐਡਵਾਂਸ 'ਚ ਰਜਿਸਟ੍ਰੇਸ਼ਨ ਕਰਾਉਣ ਦੀਆਂ ਸ਼ਰਤਾਂ ਨੂੰ ਮੁਆਫ਼ ਕਰਨ ਦੇ ਫ਼ੈਸਲੇ ਦਾ ਸਵਾਗਤ ਕੀਤਾ। ਇਮਰਾਨ ਖਾਨ ਦੇ ਇਸ ਫੈਸਲੇ 'ਤੇ ਖੁਸ਼ੀ ਪ੍ਰਗਟਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਪਾਕਿਸਤਾਨ ਨੂੰ ਅਪੀਲ ਕਰਨਗੇ ਕਿ ਇਸ ਨੂੰ ਸਿਰਫ਼ ਸਿੱਖਾਂ 'ਤੇ ਹੀ ਨਹੀਂ ਸਗੋਂ ਬਲਕਿ ਧਰਮ ਨਿਰਪੱਖ ਸਾਰੇ ਭਾਰਤ ਦੇ ਨਾਗਰਿਕਾਂ 'ਤੇ ਲਾਗੂ ਕੀਤਾ ਜਾਵੇ।
ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਹ ਵੀ ਅਪੀਲ ਕੀਤੀ ਕਿ ਉਹ 20 ਡਾਲਰ ਦੀ ਫ਼ੀਸ ਦੋ ਦਿਨਾਂ ਲਈ ਮੁਆਫ਼ ਕਰਨ ਦੀ ਬਜਾਏ ਸਾਰੇ ਦਿਨਾਂ ਲਈ ਮੁਆਫ ਕਰਨ।