ਇੰਪਰੂਵਮੈਂਟ ਟਰੱਸਟ ਘਪਲੇ ''ਚ ਕੈਪਟਨ ਨੂੰ ਮਿਲੀ ਰਾਹਤ ''ਤੇ ਖਹਿਰਾ ਨੇ ਚੁੱਕੇ ਸਵਾਲ
Saturday, Jul 28, 2018 - 12:38 PM (IST)

ਚੰਡੀਗੜ੍ਹ : ਮੋਹਾਲੀ ਅਦਾਲਤ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਘਪਲੇ ਮਾਮਲੇ 'ਚੋਂ ਬਰੀ ਕੀਤੇ ਜਾਣ 'ਤੇ ਸੁਖਪਾਲ ਖਹਿਰਾ ਨੇ ਸਵਾਲ ਚੁੱਕੇ ਹਨ। ਟਵੀਟ ਕਰਕੇ ਖਹਿਰਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੀ ਤਾਕਤ ਦਾ ਗਲਤ ਇਸਤੇਮਾਲ ਕੀਤਾ ਗਿਆ ਹੈ। ਖਹਿਰਾ ਨੇ ਕਿਹਾ ਕਿ ਇਸ ਮਾਮਲੇ ਵਿਚ ਕੈਪਟਨ ਖੁਦ ਹੀ ਦੋਸ਼ੀ ਅਤੇ ਖੁਦ ਹੀ ਜੱਜ ਸਨ, ਜਿਸ ਦੇ ਚੱਲਦੇ ਇਹ ਫੈਸਲਾ ਆਇਆ ਹੈ।