ਆਰਥਿਕ ਕੰਗਾਲੀ ’ਚੋਂ ਲੰਘ ਰਿਹੈ ਜਲੰਧਰ ਦਾ ਇੰਪਰੂਵਮੈਂਟ ਟਰੱਸਟ, ਸਾਹਮਣੇ ਆਈ 250 ਕਰੋੜ ਦੀ ਦੇਣਦਾਰੀ
Wednesday, Sep 07, 2022 - 01:10 PM (IST)
ਜਲੰਧਰ— ਜਲੰਧਰ ’ਚ ਇੰਪਰੂਵਮੈਂਟ ਟਰੱਸਟ ਦਾ ਆਰਥਿਕ ਸੰਕਟ ਟਾਲਣ ਲਈ ਬਤੌਰ ਚੇਅਰਮੈਨ ਡੀ. ਸੀ. ਜਸਪ੍ਰੀਤ ਸਿੰਘ ਨੇ ਮੰਗਲਵਾਰ ਨੂੰ ਕਾਰਜਕਾਰੀ ਅਧਿਕਾਰੀ ਰਾਜੇਸ਼ ਚਔਧਰੀ ਨਾਲ ਅਨਸੋਲਡ ਪ੍ਰਾਪਰਟੀ ਨੂੰ ਲੈ ਕੇ ਮੰਥਨ ਕੀਤਾ ਹੈ। ਇਸ ਦੇ ਪਹਿਲਾਂ ਸਾਰੀ ਪ੍ਰਾਪਰਟੀ ਦੀ ਲਿਸਟ ਤਿਆਰ ਕੀਤੀ ਗਈ ਹੈ। ਇਹ ਲਿਸਟ ਲੋਕਲ ਬਾਡੀਜ਼ ਮਹਿਕਮੇ ਨੂੰ ਵੀ ਦਿੱਤੀ ਜਾਵੇਗੀ। ਮੰਤਰੀ ਡਾ. ਇੰਦਰਵੀਰ ਸਿੰਘ ਨਿੱਝਰ ਦੇ ਦਫ਼ਤਰ ਤੋਂ ਮਨਜ਼ੂਰੀ ਲੈ ਕੇ ਨਿਲਾਮੀ ਅਤੇ ਰਾਖਵੀਆਂ ਕੀਮਤਾਂ ਤੈਅ ਹੋਣਗੀਆਂ।
ਇਸ ਵਿਚਾਲੇ ਟਰੱਸਟ ਨੇ ਵਿੱਤੀ ਸਟੇਟਸ ਦੀ ਵੀ ਜਾਂਚ ਕੀਤੀ ਹੈ। ਇਸ ਦੇ ਨਾਲ ਹੀ 250 ਕਰੋੜ ਦੀ ਦੇਣਦਾਰੀ ਸਾਹਮਣੇ ਆਈ ਹੈ। ਹੁਣ ਟਰੱਸਟ ਨੂੰ ਆਰਥਿਕ ਕੰਗਾਲੀ ’ਚੋਂ ਕੱਢਣ ਲਈ 3 ਬਿੰਦੂਆਂ ’ਤੇ ਕੰਮ ਹੋਵੇਗਾ। ਪਹਿਲਾ ਪਿਛਲੇ ਸਾਲਾਂ ’ਚ ਗਲਤ ਪਲਾਟ ਅਲਾਟਮੈਂਟ ਨਾਲ ਜੋ ਰੈਵੇਨਿਊ ਲਾਸ ਹੋਇਆ ਹੈ, ਉਸ ਨੂੰ ਰਿਕਵਰ ਕਰਨ ਨੂੰ ਵਿਜੀਲੈਂਸ ਜਾਂਚ ਜਾਰੀ ਰਹੇਗੀ। ਦੂਜਾ ਇਹ ਹੈ ਕਿ ਪੰਜਾਬ ਨੈਸ਼ਨਲ ਬੈਂਕ 100 ਕਰੋੜ ਦੀ ਦੇਣਦਾਰੀ ਦੱਸ ਰਿਹਾ ਹੈ। ਇਸ ਰਕਮ ਨੂੰ ਘੱਟ ਤੋਂ ਘੱਟ ਕਰਵਾ ਕੇ ਤੁਰੰਤ ਪੈਸਾ ਭਰ ਕੇ ਖ਼ੁਦ ਜਾਇਦਾਦਾਂ ਵੇਚਣ ਲਈ ਫਾਈਨਲ ਹੋਵੇਗੀ। ਤੀਜਾ ਇਹ ਹੈ ਕਿ ਜੋ ਪਲਾਟ ਅਜੇ ਤੱਕ ਵਿੱਕਣੇ ਬਾਕੀ ਹਨ, ਉਨ੍ਹਾਂ ਸਭ ਦੀ ਨਿਲਾਮੀ ਹੋਵੇਗੀ।
ਇਹ ਵੀ ਪੜ੍ਹੋ: ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ’ਚ VIP ਸਣੇ 6 ਪਾਰਕਿੰਗ ਸਥਾਨ ਬਣਾਏ, 65 ਟਰੈਫਿਕ ਕਰਮਚਾਰੀ ਰਹਿਣਗੇ ਤਾਇਨਾਤ
ਉਥੇ ਹੀ ਫਾਈਨੈਂਸ਼ੀਅਲ ਐਸੇਟ ’ਚ ਪਾਇਆ ਗਿਆ ਹੈ ਕਿ ਨਗਰ ਨਿਗਮ ਨੂੰ ਵਿਕਾਸ ਕੰਮਾਂ ਦੇ ਲਈ 2012 ਤੋਂ 2017 ਵਿਚਾਲੇ 58 ਕਰੋੜ ਦਿੱਤੇ ਗਏ ਸਨ ਜੋਕਿ ਨਿਗਮ ਨੇ ਵਾਪਸ ਹੀ ਨਹੀਂ ਕੀਤੇ। ਬਦਲੇ ’ਚ ਨਿਗਮ ਨੇ ਸ਼ੁਰੂਆਤ ’ਚ 6 ਕਰੋੜ ਦੇ ਕਰੀਬ ਦੀ ਜਾਇਦਾਦ ਦਿੱਤੀ ਸੀ ਪਰ ਬਾਅਦ ’ਚ ਕੋਈ ਪੈਸਾ ਨਹੀਂ ਦਿੱਤਾ ਜਦਕਿ 150 ਕਰੋੜ ਰੁਪਏ ਲੈਂਡ ਇਨਹਾਂਸਮੈਂਟ ਦੀ ਦੇਣਦਾਰੀ ਹੈ। ਟਰੱਸਟ ਦੇ ਈ. ਓ. ਰਾਜੇਸ਼ ਚੌਧਰੀ ਨੇ ਕਿਹਾ ਕਿ ਬੈਂਕ ਦਾ ਕਰਜ਼ ਉਤਾਰਣ ਅਤੇ ਜਾਇਦਾਦਾਂ ਵੇਚ ਕੇ ਰੈਵੇਨਿਊ ਕਮਾਉਣ ਦੀ ਪ੍ਰੀਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਨ੍ਹਾਂ ਦੋਵੇਂ ਕਦਮਾਂ ਨਾਲ ਆਰਥਿਕ ਤੌਰ ’ਤੇ ਟਰੱਸਟ ਮਜ਼ਬੂਤ ਹੋਵੇਗਾ ਅਤੇ ਸਾਰੀਆਂ ਪਰੇਸ਼ਾਨੀਆਂ ਦੂਰ ਹੋਣਗੀਆਂ। ਟਰੱਸਟ ਦੇ ਜਾਣਕਾਰਾਂ ਨੇ ਕਿਹਾ ਹੈ ਕਿ ਪੰਜਾਬ ਪੱਧਰ ’ਤੇ ਇੰਪਰੂਵਮੈਂਟ ਟਰੱਸਟਾਂ ਦੀ ਜੋ ਵਿਜੀਲੈਂਸ ਨੇ ਜਾਂਚ ਸ਼ੁਰੂ ਕੀਤੀ ਹੈ, ਉਸ ’ਚ ਜਲੰਧਰ ਦੇ ਐੱਲ.ਡੀ.ਪੀ. ਕੋਟੇ ਦੇ ਪਲਾਟ ਵੀ ਸ਼ਾਮਲ ਹਨ। ਇਸ ਦਾ ਮਕਸਦ ਇਹ ਹੈ ਕਿ ਭਵਿੱਖ ’ਚ ਪਲਾਟਾਂ ਦੀ ਅਲਾਟਮੈਂਟ ਦੀਆਂ ਗੜਬੜੀਆਂ ਨੂੰ ਰੋਕਿਆ ਜਾ ਸਕੇ। ਇਕ ਨਿਤੀਗਤ ਵਿਵਸਥਾ ’ਤੇ ਮੰਥਨ ਸ਼ੁਰੂ ਹੋਇਆ ਹੈ, ਇਸ ’ਚ ਪਲਾਟਾਂ ਦੀ ਵਿਕਰੀ ਅਤੇ ਅਲਾਟਮੈਂਟ ਦਾ ਸੂਬਾ ਪੱਧਰੀ ਪਲੇਟਫਾਰਮ ਬਣੇਗਾ ਤਾਂਕਿ ਖ਼ੁਦ ਦੀ ਮਨਮਰਜੀ ਨੂੰ ਅਫ਼ਸਰ ਅਤੇ ਸਿਆਸੀ ਚੇਅਰਮੈਨ ਨਾ ਚਲਾ ਸਕਣ। ਜਿਹੜੇ ਸਟਾਫ਼ ਮੈਂਬਰਸ ਅਤੇ ਅਧਿਕਾਰੀਆਂ ਨੂੰ ਜਾਂਚ ਦੇ ਘੇਰੇ ’ਚ ਲਿਆ ਗਿਆ ਹੈ, ਉਨ੍ਹਾਂ ਤੋਂ ਜਲਾਬ ਤਲਬੀ ਜਾਰੀ ਹੈ।
ਜਾਣੋ ਕਿੱਥੇ-ਕਿੱਥੇ ਹੈ ਜੇ. ਆਈ. ਟੀ. ਦੀ ਅਨਸੋਲਡ ਪ੍ਰਾਪਰਟੀ
ਸ਼੍ਰੀ ਗੁਰੂ ਅਮਰਦਾਸ ਨਗਰ ਦੇ ਕੋਲ ਪਲਾਟ ਸਾਈਟ। ਬੀਬੀ ਭਾਨੀ ਕੰਪਲੈਕਸ ਅਤੇ ਇੰਦਰਾਪੁਰਮ ਦੇ ਉਹ ਫਲੈਟ, ਜੋ ਲੋਕਾਂ ਨੇ ਉਪਭੋਗਤਾ ਫੋਰਮ ’ਚ ਕੇਸ ਜਿੱਤ ਕੇ ਵਾਪਸ ਕਰ ਦਿੱਤੇ। ਸੂਰਿਆ ਇਨਕਲੇਵ ’ਚ ਪਲਾਟ।
ਸੂਰਿਆ ਇਨਕਲੇਵ ਐਕਸਟੈਨਸ਼ਨ ’ਚ ਅਨਸੋਲਡ ਅਤੇ ਕੋਰਟ ਕੇਸ ਜਿੱਤਣ ਤੋਂ ਬਾਅਦ ਲੋਕਾਂ ਦੇ ਵਾਪਸ ਕੀਤੇ ਪਲਾਟ।
ਵੱਖ-ਵੱਖ ਕਾਲੋਨੀਆਂ ’ਚ ਉਹ ਪਾਲਟ, ਜਿਨ੍ਹਾਂ ਨੂੰ ਪੀ.ਐੱਨ.ਬੀ. ਦੇ ਗਿਰਵੀਕਰਨ ਨਾਲ ਮੁਕਤ ਕਰਵਾ ਕੇ ਵੇਚਿਆ ਜਾਣਾ ਹੈ।
ਹੁਣ ਪਰੇਸ਼ਾਨੀ ਇਹ ਹੈ ਕਿ ਟਰੱਸਟ ਦੋ ਸਾਲ ਤੋਂ ਇਕ ਵੀ ਨਵੀਂ ਜਾਇਦਾਦ ਨਹੀਂ ਵੇਚ ਸਕਿਆ ਹੈ। ਲੋਕ ਅਦਾਲਤ ’ਚ ਜਾਣ ਲੱਗੇ ਤਾਂ ਸ਼ਹਿਰ ’ਚ ਨਾਨ ਕੰਸਟਰੱਕਸ਼ਨ ਚਾਰਜ ਤੋਂ ਵੀ ਹੱਥ ਧੋਣਾ ਪਿਆ।
ਇਹ ਵੀ ਪੜ੍ਹੋ: ਟ੍ਰੈਕ ’ਤੇ ਖੜ੍ਹੀ ਹੁਸ਼ਿਆਰਪੁਰ-ਦਿੱਲੀ ਐਕਸਪ੍ਰੈਸ ਦੀ ਬੋਗੀ ਨੂੰ ਲੱਗੀ ਅੱਗ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ