ਲਾਟਰੀ ਸਟਾਲ ''ਤੇ ਛਾਪੇਮਾਰੀ, 2 ਕਾਬੂ

Monday, Jun 19, 2017 - 01:19 AM (IST)

ਲਾਟਰੀ ਸਟਾਲ ''ਤੇ ਛਾਪੇਮਾਰੀ, 2 ਕਾਬੂ

ਬਟਾਲਾ,   (ਬੇਰੀ)-  ਅੱਜ ਸਿਟੀ ਪੁਲਸ ਵੱਲੋਂ ਸਿਟੀ ਰੋਡ 'ਤੇ ਸਥਿਤ ਮਲਹੋਤਰਾ ਮਾਰਕੀਟ ਵਿਖੇ ਛਾਪੇਮਾਰੀ ਦੌਰਾਨ ਸਰਕਾਰੀ ਲਾਟਰੀ ਦੀ ਆੜ ਵਿਚ ਦੜਾ-ਸੱਟਾ ਲਾਉਣ ਵਾਲੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਸਿਟੀ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਅੱਜ ਮੁਖਬਰ ਦੀ ਇਤਲਾਹ 'ਤੇ ਸਿਟੀ ਰੋਡ 'ਤੇ ਸਥਿਤ ਮਲਹੋਤਰਾ ਮਾਰਕੀਟ ਵਿਖੇ ਕੁਝ ਨੌਜਵਾਨ ਸਰਕਾਰੀ ਲਾਟਰੀ ਦੀ ਆੜ ਵਿਚ ਦੜਾ-ਸੱਟਾ ਲਾ ਰਹੇ ਸਨ, ਜਿਨ੍ਹਾਂ ਨੂੰ ਮੌਕੇ 'ਤੇ ਗ੍ਰਿਫਤਾਰ ਕਰ ਲਿਆ ਹੈ। ਫੜੇ ਗਏ ਵਿਅਕਤੀਆਂ ਦੀ ਪਛਾਣ ਰਕੇਸ਼ ਕੁਮਾਰ ਪੁੱਤਰ ਬਨਾਰਸੀ ਦਾਸ ਅਤੇ ਕਮਲ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀਆਨ ਟਿੱਬਾ ਬਾਜ਼ਾਰ ਬਟਾਲਾ ਵਜੋਂ ਹੋਈ ਹੈ ਅਤੇ ਇਨ੍ਹਾਂ ਕੋਲੋਂ ਕਰੀਬ 3400 ਰੁਪਏ ਨਕਦੀ, ਇਕ ਪੈਡ ਅਤੇ ਕਾਪੀ ਬਰਾਮਦ ਕੀਤੀ ਗਈ ਹੈ। ਖ਼ਬਰ ਲਿਖੇ ਜਾਣ ਤੱਕ ਪੁਲਸ ਆਪਣੀ ਕਾਰਵਾਈ ਕਰ ਰਹੀ ਸੀ।


Related News