ਬਿਕਰਮ ਮਜੀਠੀਆ ਤੇ ਸਿੱਧੂ ਦਰਮਿਆਨ ਮੁਕਾਬਲੇ ’ਤੇ ਸੁੱਚਾ ਸਿੰਘ ਛੋਟੇਪੁਰ ਦਾ ਅਹਿਮ ਬਿਆਨ

01/30/2022 4:11:37 PM

ਗੁਰਦਾਸਪੁਰ (ਚਾਵਲਾ)-ਸ਼੍ਰੋਮਣੀ ਅਕਾਲੀ ਦੇ ਸੀਨੀਅਰ ਵਾਈਸ ਪ੍ਰਧਾਨ ਤੇ ਵਿਧਾਨ ਸਭਾ ਹਲਕਾ ਬਟਾਲਾ ਤੋਂ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਨੇ ਅੰਮ੍ਰਿਤਸਰ ਪੂਰਬੀ ਸੀਟ ’ਤੇ ਬਿਕਰਮ ਮਜੀਠੀਆ ਤੇ ਨਵਜੋਤ ਸਿੱਧੂ ਦਰਮਿਆਨ ਮੁਕਾਬਲੇ ’ਤੇ ਅਹਿਮ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਤੋਂ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਬਿਕਰਮਜੀਤ ਸਿੰਘ ਮਜੀਠੀਆ ਚੋਣ ਮੈਦਾਨ ’ਚ ਉਤਰੇ ਹਨ ਅਤੇ ਇਹ ਇਕ ਰੌਚਕ ਮੁਕਾਬਲਾ ਹੋਵੇਗਾ। ਉਨ੍ਹਾਂ ਕਿਹਾ ਕਿ ਬਿਕਰਮ ਮਜੀਠੀਆ ’ਤੇ ਜੋ ਝੂਠਾ ਕੇਸ ਦਰਜ ਕੀਤਾ ਗਿਆ ਹੈ, ਉਸਦੇ ਚਲਦਿਆਂ ਲੋਕ ਵਧ-ਚੜ੍ਹ ਕੇ ਬਿਕਰਮ ਮਜੀਠੀਆ ਦਾ ਸਾਥ ਸਿੱਧੂ ਦੇ ਖ਼ਿਲਾਫ ਦੇਣਗੇ।

ਇਹ ਵੀ ਪੜ੍ਹੋ : ਕੇਜਰੀਵਾਲ ਨੇ 8 ਲੱਖ ਨੌਕਰੀਆਂ ਦਾ ਵਾਅਦਾ ਕਰ ਕੇ ਸਿਰਫ਼ 217 ਦਿੱਤੀਆਂ : ਅਕਾਲੀ ਦਲ

ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਨੂੰ ਬਿਕਰਮ ਮਜੀਠੀਆ ਨੇ ਇਕ ਥਾਂ ’ਤੇ ਬੰਨ੍ਹ ਕੇ ਬਿਠਾ ਦਿੱਤਾ ਹੈ। ਨਵਜੋਤ ਸਿੱਧੂ ਦਾ ਮੁੱਖ ਮੰਤਰੀ ਬਣਨ ਦਾ ਸੁਫ਼ਨਾ ਵੀ ਖ਼ਤਮ ਹੋ ਜਾਵੇਗਾ | ਉਥੇ ਹੀ ਨਵਜੋਤ ਸਿੱਧੂ ਦੀ ਭੈਣ ਵਲੋਂ ਲਗਾਏ ਗਏ ਦੋਸ਼ਾਂ ’ਤੇ ਛੋਟੇਪੁਰ ਨੇ ਕਿਹਾ ਕਿ ਜੋ ਆਪਣੀ ਮਾਂ ਤੇ ਪਰਿਵਾਰ ਦਾ ਨਹੀਂ, ਉਹ ਪੰਜਾਬ ਲਈ ਕੀ ਚੰਗਾ ਕਰੇਗਾ। 


Manoj

Content Editor

Related News