ਮੂਸੇਵਾਲਾ ਕਤਲਕਾਂਡ 'ਚ ਪੰਜਾਬ ਪੁਲਸ ਦਾ ਵੱਡਾ ਖ਼ੁਲਾਸਾ, ਪਿਛਲੇ ਸਾਲ ਅਗਸਤ ਤੋਂ ਰਚੀ ਜਾ ਰਹੀ ਸੀ ਸ਼ਾਜ਼ਿਸ਼

06/23/2022 5:51:46 PM

ਚੰਡੀਗੜ੍ਹ (ਬਿਊਰੋ) : ਮਰਹੁੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਨੂੰ ਲੈ ਕੇ ਪੰਜਾਬ ਪੁਲਸ ਦੇ ਏ. ਡੀ. ਜੀ. ਪੀ. (AGTF) ਪ੍ਰਮੋਦ ਬਾਨ ਨੇ ਅਹਿਮ ਖ਼ੁਲਾਸੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤਕ ਇਸ ਮਾਮਲੇ ’ਚ ਕਿਸ ਤਰ੍ਹਾਂ ਗ੍ਰਿਫ਼ਤਾਰੀਆਂ ਹੋਈਆਂ ਤੇ ਕਿਸ ਤਰ੍ਹਾਂ ਪੰਜਾਬ, ਹਰਿਆਣਾ, ਰਾਜਸਥਾਨ, ਮਹਾਰਾਸ਼ਟਰ ਦੇ ਪੁਲਸ ਵਿਭਾਗ ਕਤਲ ਕਾਂਡ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਤਕ ਪਹੁੰਚੇ। ਏ. ਡੀ. ਜੀ. ਪੀ. (AGTF) ਪ੍ਰਮੋਦ ਬਾਨ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਪਿਛਲੇ ਸਾਲ ਅਗਸਤ ਤੋਂ ਸ਼ਾਜ਼ਿਸ਼ ਰਚੀ ਜਾ ਰਹੀ ਸੀ। ਇਸ ਮਾਮਲੇ ’ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਭੂਮਿਕਾ ਨੂੰ ਲੈ ਕੇ ਵੀ ਉਨ੍ਹਾਂ ਖੁਲਾਸੇ ਕੀਤੇ। ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਕਤਲ ਕਾਂਡ ਦਾ ਮਾਸਟਰ ਮਾਈਂਡ ਹੈ। ਇਸ ਤੋਂ ਪਹਿਲਾਂ ਵੀ ਮੂਸੇਵਾਲਾ ਦੀ ਰੇਕੀ ਕੀਤੀ ਗਈ ਸੀ।

ਇਹ ਵੀ ਪੜ੍ਹੋ : ਸੰਗਰੂਰ ਜ਼ਿਮਨੀ ਚੋਣ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣ ਕਮਿਸ਼ਨ ਤੋਂ ਕੀਤੀ ਇਹ ਮੰਗ

ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਲਾਰੈਂਸ ਬਿਸ਼ਨੋਈ ਨੇ ਗੋਲਡੀ ਬਰਾੜ ਨਾਲ ਮਿਲ ਕੇ ਰਚੀ। ਇਸ ਦੌਰਾਨ ਲਾਰੈਂਸ ਬਿਸ਼ਨੋਈ ਨੇ ਆਪਣੇ ਭਰਾ ਸਚਿਨ ਬਿਸ਼ਨੋਈ ਨੂੰ ਭੇਜ ਦਿੱਤਾ ਸੀ। ਉਨ੍ਹਾਂ ਦੱਸਿਆ ਕਿ 29 ਤਾਰੀਖ਼ ਦੀ ਸ਼ਾਮ ਨੂੰ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਤੇ ਇਸ ਕੇਸ ’ਚ 30 ਮਈ ਨੂੰ ਮਨਪ੍ਰੀਤ ਭਾਊ ਦੀ ਪਹਿਲੀ ਗ੍ਰਿਫ਼ਤਾਰੀ ਕਰ ਲਈ ਸੀ। ਹੁਣ ਤੱਕ ਇਸ ਕੇਸ ’ਚ 13 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਏ. ਡੀ. ਜੀ. ਪੀ. ਪ੍ਰਮੋਦ ਬਾਨ ਨੇ ਦੱਸਿਆ ਕਿ ਵਿੱਕੀ ਮਿੱਢੂ ਖੇੜਾ ਦੇ ਕਤਲ ਤੋਂ ਬਾਅਦ ਹੀ ਮੂਸੇਵਾਲਾ ਖ਼ਿਲਾਫ਼ ਸਾਜ਼ਿਸ਼ ਰਚੀ ਜਾਣ ਲੱਗੀ ਸੀ। ਮੂਸੇਵਾਲਾ ਕਤਲਕਾਂਡ ’ਚ ਵਰਤੀ ਗਈ ਬਲੈਰੋ ਗੱਡੀ 25 ਤਾਰੀਖ਼ ਦੇ ਨੇੜੇ-ਤੇੜੇ ਮਾਨਸਾ ਤੇ ਮੂਸੇਵਾਲਾ ਪਿੰਡ ਦੇ ਨਜ਼ਦੀਕ ਪਹੁੰਚ ਗਈ ਸੀ। ਇਸ ਤੋਂ ਬਾਅਦ ਇਹ ਹਮਲਾਵਰ ਅਗਲੇ 4-5 ਦਿਨ ਕਤਲਕਾਂਡ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦੇ ਰਹੇ। ਇਨ੍ਹਾਂ ਹਮਲਾਵਰਾਂ ਨੂੰ 29 ਤਾਰੀਖ਼ ਨੂੰ ਜਦੋਂ ਮੌਕਾ ਮਿਲਿਆ ਤੇ ਉਦੋਂ ਇਨ੍ਹਾਂ ਇਸ ਕਤਲਕਾਂਡ ਨੂੰ ਅੰਜਾਮ ਦਿੱਤਾ। ਇਸ ਤੋਂ ਬਾਅਦ ਪੁਲਸ ਵੱਲੋਂ 6 ਟੀਮਾਂ ਬਣਾ ਕੇ ਗਰਾਊਂਡ ਵਰਕ ਕੀਤਾ ਗਿਆ ਤੇ ਗ੍ਰਿਫ਼ਤਾਰੀਆਂ ਹੁੰਦੀਆਂ ਗਈਆਂ।

 
ਪੰਜਾਬ ਪੁਲਸ ਦੇ ਮੂੰਹੋ ਸੁਣੋ ਲਾਰੈਂਸ ਬਿਸ਼ਨੋਈ ਦਾ 'ਕਬੂਲਨਾਮਾ', ਮੂਸੇਵਾਲਾ ਕਤਲਕਾਂਡ 'ਤੇ ਪ੍ਰੈਸ ਕਾਨਫਰੰਸ LIVE

ਪੰਜਾਬ ਪੁਲਸ ਦੇ ਮੂੰਹੋ ਸੁਣੋ ਲਾਰੈਂਸ ਬਿਸ਼ਨੋਈ ਦਾ 'ਕਬੂਲਨਾਮਾ', ਮੂਸੇਵਾਲਾ ਕਤਲਕਾਂਡ 'ਤੇ ਪ੍ਰੈਸ ਕਾਨਫਰੰਸ LIVE

Posted by JagBani on Thursday, June 23, 2022

 


Manoj

Content Editor

Related News