ਪੰਜਾਬੀਓ ਕੱਢ ਲਓ ਕੰਬਲ-ਰਜਾਈਆਂ, ਵਿਭਾਗ ਨੇ ਮੌਸਮ ਨੂੰ ਲੈ ਕੇ ਜਾਰੀ ਕੀਤੀ ਨਵੀਂ ਅਪਡੇਟ

10/10/2023 11:38:35 AM

ਜਲੰਧਰ (ਪੁਨੀਤ) : ਪੰਜਾਬ ’ਚ ਸੋਮਵਾਰ ਰਾਤ ਪਏ ਭਾਰੀ ਮੀਂਹ ਨੇ ਮੌਸਮ ਦਾ ਮਿਜਾਜ਼ ਇਕਦਮ ਬਦਲ ਦਿੱਤਾ ਹੈ, ਜਿਸ ਨੇ ਸਰਦੀਆਂ ਦੀ ਦਸਤਕ ਦਾ ਅਹਿਸਾਸ ਕਰਾ ਦਿੱਤਾ। ਰਾਤ 11.30 ਵਜੇ ਤੋਂ ਬਾਅਦ ਲਗਭਗ ਅੱਧਾ ਘੰਟਾ ਮੀਂਹ ਪੈਣ ਕਾਰਨ ਤਾਪਮਾਨ ’ਚ 4 ਡਿਗਰੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ। ਉੱਥੇ ਹੀ ਇਸ ਦੌਰਾਨ 25 ਕਿ. ਮੀ. ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਨਾਲ ਕਈ ਇਲਾਕਿਆਂ ’ਚ ਦਰੱਖਤ ਆਦਿ ਡਿੱਗਣ ਦੀਆਂ ਖ਼ਬਰਾਂ ਹਨ।

ਇਹ ਵੀ ਪੜ੍ਹੋ : ਦੋਸਤ ਦੀ ਨਵੀਂ i20 ਕਾਰ ਸੋਹਣੇ-ਸੁਨੱਖੇ ਮੁੰਡੇ ਲਈ ਬਣੀ ਕਾਲ, ਰੂਹ ਕੰਬਾ ਦੇਣ ਵਾਲਾ ਸੀ ਭਿਆਨਕ ਹਾਦਸਾ

ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਦਰੱਖਤ ਡਿੱਗਣ ਕਾਰਨ ਵਾਹਨਾਂ ਆਦਿ ਦਾ ਨੁਕਸਾਨ ਹੋਣ ਦੀਆਂ ਖ਼ਬਰਾਂ ਹਨ। ਮੌਸਮ ’ਚ ਆਏ ਬਦਲਾਅ ਕਾਰਨ ਸਰਦੀ ਦੇ ਮੌਸਮ ਦੀ ਸ਼ੁਰੂਆਤ ਹੋ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਅਗਲੇ ਕੁੱਝ ਦਿਨਾਂ ’ਚ ਤਾਪਮਾਨ ’ਚ ਗਿਰਾਵਟ ਕਾਰਨ ਸਰਦੀ ਸ਼ੁਰੂ ਹੋ ਜਾਵੇਗੀ।

ਇਹ ਵੀ ਪੜ੍ਹੋ : ਚੰਡੀਗੜ੍ਹ PGI 'ਚ ਲੱਗੀ ਭਿਆਨਕ ਅੱਗ, ਮਰੀਜ਼ਾਂ ਨੂੰ ਕੱਢਿਆ ਗਿਆ ਬਾਹਰ, ਵੀਡੀਓ 'ਚ ਦੇਖੋ ਮੌਕੇ ਦੇ ਹਾਲਾਤ

ਇਸ ਦੌਰਾਨ ਦੁਪਹਿਰ ਵੇਲੇ ਭਾਵੇਂ ਗਰਮੀ ਰਹੇ ਪਰ ਰਾਤ ਨੂੰ ਮੌਸਮ ਬਦਲਿਆ ਹੋਇਆ ਮਹਿਸੂਸ ਹੋਵੇਗਾ। ਇਸ ਕਾਰਨ ਏ. ਸੀ. ਦੀ ਵਰਤੋਂ ’ਚ ਕਮੀ ਆਵੇਗੀ, ਜਿਸ ਕਾਰਨ ਬਿਜਲੀ ਦੀ ਖ਼ਪਤ ਵੀ ਘਟੇਗੀ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Babita

Content Editor

Related News