ਰੇਲਵੇ ਦੇ ਯਾਤਰੀਆਂ ਲਈ ਅਹਿਮ ਖ਼ਬਰ ; ਹੁਣ ਲੁਧਿਆਣਾ ਨਹੀਂ ਰੁਕਣਗੀਆਂ ਇਹ ਟਰੇਨਾਂ
Monday, Nov 11, 2024 - 05:50 AM (IST)
ਫਿਰੋਜ਼ਪੁਰ (ਮਲਹੋਤਰਾ)– ਉੱਤਰ ਪ੍ਰਦੇਸ਼ ਤੇ ਬਿਹਾਰ ਤੋਂ ਛੱਠ ਪੂਜਾ ਦਾ ਤਿਉਹਾਰ ਮਨਾ ਕੇ ਵਾਪਸ ਆਉਣ ਵਾਲੇ ਲੋਕਾਂ ਦੀ ਭੀੜ ਨੂੰ ਕੰਟਰੋਲ ਕਰਨ ਦੇ ਲਈ ਰੇਲ ਵਿਭਾਗ ਨੇ ਕੁਝ ਦਿਨ ਦੇ ਲਈ 13 ਰੇਲਗੱਡੀਆਂ ਨੂੰ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਸਟਾਪੇਜ ਦੇਣ ਦੀ ਬਜਾਏ ਢੰਡਾਰੀ ਕਲਾਂ ਸਟੇਸ਼ਨ ’ਤੇ ਰੋਕਣ ਦਾ ਫੈਸਲਾ ਲਿਆ ਹੈ।
ਇਹ ਵੀ ਪੜ੍ਹੋ- ਰੰਗ 'ਚ ਪੈ ਗਿਆ ਭੰਗ ; ਵਿਆਹ 'ਚ ਵਿਦਾਈ ਸਮੇਂ ਹੋ ਗਏ ਫਾ.ਇਰ, ਲਾੜੀ ਦੇ ਮੱਥੇ 'ਚ ਜਾ ਵੱਜੀ ਗੋ.ਲ਼ੀ
ਵਿਭਾਗ ਵੱਲੋਂ ਜਾਰੀ ਸੂਚਨਾ ਦੇ ਅਨੁਸਾਰ 10 ਨਵੰਬਰ ਤੋਂ 20 ਨਵੰਬਰ ਤੱਕ ਉਤਰ ਪ੍ਰਦੇਸ਼, ਬਿਹਾਰ ਤੋਂ ਪੰਜਾਬ ਆਉਣ ਵਾਲੀਆਂ ਗੱਡੀਆਂ ਬਰੌਨੀ-ਜੰਮੂਤਵੀ ਸਪੈਸ਼ਲ, ਧਨਬਾਦ-ਅੰਮ੍ਰਿਤਸਰ ਸਪੈਸ਼ਲ, ਅੰਮ੍ਰਿਤਸਰ-ਕਟਿਹਾਰ ਸਪੈਸ਼ਲ, ਅੰਮ੍ਰਿਤਸਰ-ਡਾ. ਅੰਬੇਦਕਰ ਨਗਰ ਸਪੈਸ਼ਲ, ਸਿਆਲਦਾਹ ਐਕਸਪ੍ਰੈੱਸ, ਹਿਮਗਿਰੀ ਐਕਸਪ੍ਰੈੱਸ, ਕਾਮਾਖਿਆ ਐਕਸਪ੍ਰੈਸ, ਲੋਹਿਤ ਐਕਸਪ੍ਰੈੱਸ, ਅਮਰਨਾਥ ਐਕਸਪ੍ਰੈੱਸ, ਅਕਾਲ ਤਖਤ ਐਕਸਪ੍ਰੈੱਸ, ਦੁਰਗਿਆਣਾ ਐਕਸਪ੍ਰੈੱਸ, ਜਨਸਾਧਾਰਨ ਐਕਸਪ੍ਰੈੱਸ ਨੂੰ ਲੁਧਿਆਣਾ ਦੀ ਬਜਾਏ ਢੰਡਾਰੀ ਕਲਾਂ ਸਟੇਸ਼ਨ ’ਤੇ ਸਟਾਪੇਜ ਦਿੱਤਾ ਜਾਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e