ਪੰਜਾਬ 'ਚ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਅੱਜ ਘਰੋਂ ਸੋਚ-ਸਮਝ ਕੇ ਹੀ ਨਿਕਲੋ
Friday, Feb 16, 2024 - 09:47 AM (IST)

ਜਲੰਧਰ (ਪੁਨੀਤ) : ਬੱਸਾਂ ਜ਼ਰੀਏ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਅੱਜ ਮਤਲਬ ਕਿ 16 ਫਰਵਰੀ ਨੂੰ ਬੱਸ ਸਰਵਿਸ ਮੁਹੱਈਆ ਹੋਣਾ ਬੇਹੱਦ ਮੁਸ਼ਕਲ ਹੋਵੇਗਾ ਕਿਉਂਕਿ ਸਰਕਾਰੀ ਦੇ ਨਾਲ-ਨਾਲ ਨਿੱਜੀ ਬੱਸਾਂ ਵੀ ਅੱਜ ਕਰੀਬ ਬੰਦ ਰਹਿਣਗੀਆਂ। ਪਨਬੱਸ, ਪੀ. ਆਰ. ਟੀ. ਸੀ. ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਭਾਰਤ ਬੰਦ ਨੂੰ ਪੂਰਨ ਤੌਰ ’ਤੇ ਸਮਰਥਨ ਦਿੰਦੇ ਹੋਏ ਸ਼ੁੱਕਰਵਾਰ ਨੂੰ ਬੱਸਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ : CBSE ਦੇ ਵਿਦਿਆਰਥੀਆਂ ਲਈ ਜਾਰੀ ਹੋਇਆ ਨਵਾਂ Alert, ਅੱਜ ਤੋਂ ਸ਼ੁਰੂ ਹੋ ਰਹੀਆਂ ਪ੍ਰੀਖਿਆਵਾਂ
ਯੂਨੀਅਨ ਦੀ ਹੜਤਾਲ ਸ਼ੁੱਕਰਵਾਰ ਰਾਤ 12 ਵਜੇ ਤੱਕ ਰਹੇਗੀ ਅਤੇ ਇਸ ਤੋਂ ਬਾਅਦ ਹੀ ਸੇਵਾ ਬਹਾਲ ਹੋ ਸਕੇਗੀ। ਦੱਸਣਯੋਗ ਹੈ ਕਿ ਕਿਸਾਨਾਂ ਦੇ ਅੰਦੋਲਨ ਦੇ ਕਾਰਨ ਪਹਿਲਾਂ ਹੀ ਬੱਸ ਅੱਡਿਆਂ ‘ਤੇ ਸਰਕਾਰੀ ਬੱਸਾਂ ਦੀ ਆਵਾਜਾਈ ਘੱਟ ਗਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਵਿਗੜੇਗਾ ਮੌਸਮ, ਭਾਰੀ ਮੀਂਹ ਦਾ ਅਲਰਟ, ਕਿਤੇ ਜਾਣਾ ਹੈ ਤਾਂ ਸੋਚ-ਸਮਝ ਕੇ ਬਣਾਓ ਪਲਾਨ
ਇਸ ਕਾਰਨ ਪੰਜਾਬ ਤੋਂ ਇਲਾਵਾ ਕਈ ਲੰਬੀ ਦੂਰੀ ‘ਤੇ ਜਾਣ ਵਾਲੀਆਂ ਬੱਸਾਂ ਦੇ ਰੂਟ ਬੰਦ ਹੋ ਗਏ ਹਨ ਪਰ ਕਿਸੇ ਖ਼ਤਰੇ ਤੋਂ ਬਚਣ ਲਈ ਨਿੱਜੀ ਬੱਸ ਚਾਲਕ ਵੀ ਆਪਣੀਆਂ ਬੱਸਾਂ ਨੂੰ ਥੋੜ੍ਹੇ ਸਮੇਂ ਲਈ ਹੀ ਚਲਾ ਰਹੇ ਹਨ। ਇਹ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਕਿਸਾਨ ਆਪਣਾ ਧਰਨਾ ਵਾਪਸ ਨਹੀਂ ਲੈਂਦੇ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8