ਬੇਗਾਨੇ ਮੁਲਕ 'ਚ ਦੂਜਾ ਵਿਆਹ ਕਰਾਉਣ ਵਾਲੇ ਜ਼ਰਾ ਪੜ੍ਹ ਲੈਣ ਇਹ ਖ਼ਬਰ, Airport 'ਤੇ ਸਭ ਫੜ੍ਹੇ ਜਾਣਗੇ! (ਵੀਡੀਓ)
Wednesday, Jan 17, 2024 - 12:17 PM (IST)

ਚੰਡੀਗੜ੍ਹ : ਸਹੁਰਿਆਂ ਦਾ 28 ਲੱਖ ਰੁਪਿਆ ਖ਼ਰਚਾ ਕੇ ਮੁੱਕਰਨ ਦੇ ਇਲਜ਼ਾਮਾਂ ਵਾਲੀ ਕੁੜੀ ਦੇ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਹੋਣ ਮਗਰੋਂ ਹੁਣ ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਹੁਣ ਕੈਨੇਡਾ ਤੋਂ ਆਏ ਇਕ ਮੁੰਡੇ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਉਕਤ ਮੁੰਡੇ ਦਾ ਵਿਆਹ ਨੂਰਮਹਿਲ ਦੀ ਰਹਿਣ ਵਾਲੀ ਕੁੜੀ ਨਾਲ ਹੋਇਆ ਸੀ। ਵਿਆਹ ਮਗਰੋਂ ਮੁੰਡੇ ਨੇ ਕੈਨੇਡਾ 'ਚ ਆਪਣੇ ਸਾਰੇ ਪਰਿਵਾਰ ਨੂੰ ਸੱਦ ਲਿਆ ਪਰ ਪਤਨੀ ਦੀ ਵਾਰੀ ਆਈ ਤਾਂ ਉਸ ਨੇ ਕੁੜੀ ਦੇ ਘਰਵਾਲਿਆਂ ਨੂੰ ਫੋਨ ਕਰਕੇ ਵੱਖ-ਵੱਖ ਡਿਮਾਂਡਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਇਹ ਵੀ ਪੜ੍ਹੋ : ਕੈਪਟਨ ਦੇ ਕਰੀਬੀ ਰਹੇ ਭਰਤਇੰਦਰ ਚਹਿਲ ਨੂੰ ਹਾਈਕੋਰਟ ਤੋਂ ਮਿਲੀ ਅਗਾਊਂ ਜ਼ਮਾਨਤ
ਮੁੰਡੇ ਨੇ ਕਿਹਾ ਕਿ ਪਹਿਲਾਂ ਉਸ ਨੂੰ 30 ਲੱਖ ਰੁਪਿਆ ਦਿਓ, ਫਿਰ ਹੀ ਉਹ ਉਨ੍ਹਾਂ ਦੀ ਕੁੜੀ ਨੂੰ ਕੈਨੇਡਾ ਲੈ ਕੇ ਜਾਵੇਗਾ। ਜਦੋਂ ਕੁੜੀ ਨੇ ਮੁੰਡੇ ਨਾਲ ਗੱਲ ਕੀਤੀ ਤਾਂ ਉਹ ਨਹੀਂ ਮੰਨਿਆ ਅਤੇ ਆਪਣੀ ਘਰਵਾਲੀ ਨੂੰ ਕੈਨੇਡਾ ਤੋਂ ਤਲਾਕ ਦੇ ਪੇਪਰ ਭੇਜ ਦਿੱਤੇ। ਇਸ ਤੋਂ ਬਾਅਦ ਕੁੜੀ ਵਾਲਿਆਂ ਨੂੰ ਪਤਾ ਲੱਗਾ ਕਿ ਮੁੰਡੇ ਨੇ ਕੈਨੇਡਾ 'ਚ ਦੂਜਾ ਵਿਆਹ ਕਰਵਾਇਆ ਹੋਇਆ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਪੁਲਸ ਕੋਲ ਇਸ ਦੀ ਸ਼ਿਕਾਇਤ ਦਰਜ ਕਰਵਾਈ।
ਇਸ ਤੋਂ ਬਾਅਦ ਸਾਰੀ ਜਾਂਚ ਚੱਲੀ ਅਤੇ ਇਮੀਗ੍ਰੇਸ਼ਨ ਵਿਭਾਗ ਤੱਕ ਮੁੰਡੇ ਦੀ ਜਾਣਕਾਰੀ ਅਤੇ ਤਸਵੀਰਾਂ ਪਹੁੰਚਾਈਆਂ ਗਈਆਂ। ਹੁਣ ਜਦੋਂ ਹੀ ਮੁੰਡਾ ਕੈਨੇਡਾ ਤੋਂ ਦਿੱਲੀ ਏਅਰਪੋਰਟ ਪੁੱਜਿਆ ਤਾਂ ਪੰਜਾਬ ਪੁਲਸ ਨੇ ਆਉਂਦੇ ਸਾਰ ਹੀ ਉਸ ਨੂੰ ਹੱਥਕੜੀਆਂ ਲਾ ਦਿੱਤੀਆਂ। ਫਿਲਹਾਲ ਪੁਲਸ ਨੇ ਮੁੰਡੇ ਨੂੰ ਗ੍ਰਿਫ਼ਤਾਰ ਕਰਕੇ ਨੂਰਮਹਿਲ ਥਾਣੇ ਲਿਆਂਦਾ ਹੈ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8