ਬਸੰਤ ਪੰਚਮੀ ਮੌਕੇ ਗੁਰੂ ਕਾ ਲਾਹੌਰ ਜਾਣ ਵਾਲੀਆਂ ਸੰਗਤਾਂ ਲਈ ਅਹਿਮ ਖ਼ਬਰ

Friday, Feb 04, 2022 - 07:47 PM (IST)

ਸ੍ਰੀ ਅਨੰਦਪੁਰ ਸਾਹਿਬ (ਦਲਜੀਤ):  4 ਅਤੇ 5 ਫਰਵਰੀ ਨੂੰ ਬਸੰਤ ਪੰਚਮੀ ਮੌਕੇ ਗੁਰੂ ਕਾ ਲਾਹੌਰ ਜਾਣ ਵਾਲੀਆਂ ਸੰਗਤਾਂ ਨੂੰ ਦੋ ਦਿਨ ਟੋਲ ਪਲਾਜ਼ੇ ਤੋਂ ਵਿਸ਼ੇਸ਼ ਤੌਰ ’ਤੇ ਛੋਟ ਹੋਵੇਗੀ ਅਤੇ ਸੰਗਤਾਂ ਨੂੰ ਟੋਲ ਟੈਕਸ ਨਹੀਂ ਦੇਣਾ ਪਵੇਗਾ। ਜਾਣਕਾਰੀ ਦਿੰਦਿਆਂ ਹਿਮਾਚਲ ਪ੍ਰਦੇਸ਼ ਦੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਦਲਜੀਤ ਸਿੰਘ ਭਿੰਡਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ-ਹਿਮਾਚਲ ਸਰਹੱਦ ’ਤੇ ਲੱਗੇ ਟੋਲ ਪਲਾਜ਼ੇ ਤੋਂ ਸੰਗਤਾਂ ਨੂੰ ਛੋਟ ਮਿਲੇਗੀ ਅਤੇ ਇਸ ਦੌਰਾਨ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਸ਼ਨੀਵਾਰ ਰਾਤ 11 ਵਜੇ ਤੱਕ ਟੋਲ ਟੈਕਸ ਨਹੀਂ ਲੱਗੇਗਾ। 

ਇਹ ਵੀ ਪੜ੍ਹੋ :  CM ਚਿਹਰੇ 'ਤੇ ਸੁਨੀਲ ਜਾਖੜ ਦਾ ਵੱਡਾ ਬਿਆਨ, ਕਿਹਾ-ਲੜਾਈ ਦੇ ਮੈਦਾਨ 'ਚ ਘੋੜੇ ਨਹੀਂ ਬਦਲੇ ਜਾਂਦੇ

ਦੱਸਣਯੋਗ ਹੈ ਹਿਮਾਚਲ ਪ੍ਰਦੇਸ਼ ਵਿੱਚ ਪੈਂਦੇ ਗੁਰੂ ਕਾ ਲਾਹੌਰ ਜਾਣ ਵਾਸਤੇ ਸੰਗਤਾਂ ਨੂੰ ਹਿਮਾਚਲ ਐਂਟਰੀ ਫੀਸ ਟੋਲ ਪਲਾਜ਼ਾ ’ਤੇ ਦੇਣੀ ਪੈਂਦੀ ਹੈ ਪਰ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਹਿਮਾਚਲ ਦੇ ਸ਼੍ਰੋਮਣੀ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ ਵੱਲੋਂ ਹਰ ਸਾਲ ਹਿਮਾਚਲ ਸਰਕਾਰ ਨਾਲ ਗੱਲ ਕਰਕੇ ਬਸੰਤ ਪੰਚਮੀ ਸਮਾਗਮਾਂ ਮੌਕੇ ਟੋਲ ਪਲਾਜ਼ਾ ਬੰਦ ਕਰਵਾਇਆ ਜਾਂਦਾ ਹੈ ਜੋ ਇਸ ਵਾਰ ਵੀ ਬੰਦ ਰਹੇਗਾ।ਭਿੰਡਰ ਦੇ ਨਾਲ ਮੈਨੇਜਰ ਮਲਕੀਤ ਸਿੰਘ ਨੇ ਦੱਸਿਆ ਕਿ ਸਮਾਗਮਾਂ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਬੀਤੇ ਦਿਨ ਗੁਰਦੁਆਰਾ ਗੁਰੂ ਕਾ ਲਾਹੌਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਜਿਨ੍ਹਾਂ ਦਾ ਭੋਗ ਸ਼ਨੀਵਾਰ ਪੰਜ ਫਰਵਰੀ ਨੂੰ ਪਵੇਗਾ। ਉਨ੍ਹਾਂ ਦੱਸਿਆ ਕਿ ਸੰਗਤਾਂ ਲਈ ਤਰ੍ਹਾਂ-ਤਰ੍ਹਾਂ ਦੀਆਂ ਮਿਠਾਈਆਂ ਅਤੇ ਹੋਰ ਗੁਰੂ ਕੇ ਲੰਗਰ ਤਿਆਰ ਕਰ ਲਏ ਗਏ ਹਨ। 4 ਫਰਵਰੀ ਨੂੰ ਗੁਰੂ ਕੇ ਮਹਿਲ ਗੁਰਦੁਆਰਾ ਭੋਰਾ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋ ਕੇ ਗੁਰਦੁਆਰਾ ਸਿਹਰਾ ਸਾਹਿਬ ਵਿਖੇ ਪਹੁੰਚੇਗਾ ਜਿੱਥੋਂ ਦੂਸਰੇ ਪੜਾਅ ਗੁਰੂ ਕਾ ਲਾਹੌਰ ਲਈ ਨਗਰ ਕੀਰਤਨ ਰਵਾਨਾ ਹੋਵੇਗਾ।

ਇਹ ਵੀ ਪੜ੍ਹੋ : ਪਾਰਟੀ ਦਾ ਹੁਕਮ ਸਭ ਤੋਂ ਅਹਿਮ, ਉਮਰ ਨਾਲੋਂ ਪਾਰਟੀ ਦੇ ਹਿੱਤ ਪਿਆਰੇ: ਪ੍ਰਕਾਸ਼ ਸਿੰਘ ਬਾਦਲ

ਇਨ੍ਹਾਂ ਦਿਨਾਂ ਦੌਰਾਨ ਗੁਰੂ ਕਾ ਲਾਹੌਰ ਵਿਖੇ ਲਗਾਤਾਰ ਧਾਰਮਿਕ ਦੀਵਾਨ ਸਜਣਗੇ ਅਤੇ ਇਨ੍ਹਾਂ ਦੀਵਾਨਾਂ ਵਿਚ ਤਖ਼ਤਾਂ ਦੇ ਜਥੇਦਾਰਾਂ ਦੇ ਨਾਲ ਗੁਰੂ ਘਰ ਦੇ ਕੀਰਤਨੀਏ ਅਤੇ ਕਥਾਵਾਚਕ ਰਾਗੀ, ਢਾਡੀ ਅਤੇ ਪ੍ਰਚਾਰਕ ਸਾਹਿਬਾਨ ਸੰਗਤਾਂ ਨੂੰ ਗੁਰੂ ਜਸ ਨਾਲ ਨਿਹਾਲ ਕਰਨਗੇ। ਇਸ ਮੌਕੇ ਗੁਰੂ ਕਾ ਲਾਹੌਰ ਦੀ ਬੇਹੱਦ ਖੂਬਸੂਰਤ ਲਾਈਟਾਂ ਦੇ ਨਾਲ ਸਜਾਵਟ ਕੀਤੀ ਗਈ ਹੈ ਜੋ ਸੰਗਤਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ, ਐਡੀਸ਼ਨਲ ਮੈਨੇਜਰ ਹਰਦੇਵ ਸਿੰਘ, ਜਗਨੰਦਨ ਸਿੰਘ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ : ਸੁਨੀਲ ਜਾਖੜ ਨੂੰ ਲੈ ਕੇ ਭਖੀ ਸਿਆਸਤ, ਹੁਣ ਕੇਜਰੀਵਾਲ ਨੇ ਕਾਂਗਰਸ ਤੋਂ ਪੁੱਛਿਆ ਵੱਡਾ ਸਵਾਲ

ਨੋਟ: ਹਿਮਾਚਲ ਸਰਕਾਰ ਦੇ ਇਸ ਫ਼ੈਸਲੇ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ


Harnek Seechewal

Content Editor

Related News