ਸੰਗਰੂਰ ਦੇ ਲੋਕਾਂ ਲਈ ਜ਼ਰੂਰੀ ਖ਼ਬਰ, ਘਰੋਂ ਨਿਕਲਣ ਤੋਂ ਪਹਿਲਾਂ ਜ਼ਰਾ ਮਾਰ ਲਓ ਇਕ ਝਾਤ

Monday, Nov 27, 2023 - 01:17 PM (IST)

ਸੰਗਰੂਰ ਦੇ ਲੋਕਾਂ ਲਈ ਜ਼ਰੂਰੀ ਖ਼ਬਰ, ਘਰੋਂ ਨਿਕਲਣ ਤੋਂ ਪਹਿਲਾਂ ਜ਼ਰਾ ਮਾਰ ਲਓ ਇਕ ਝਾਤ

ਸੰਗਰੂਰ (ਸਿੰਗਲਾ) : ਧੂਰੀ-ਮਾਲੇਰਕੋਟਲਾ ਰੋਡ 'ਤੇ ਨਿਊ ਗੋਲਡਨ ਐਵੇਨਿਊ ਧੂਰੀ ਵਿਖੇ 27 ਨਵੰਬਰ ਨੂੰ ਆਯੋਜਿਤ ਕੀਤੇ ਜਾ ਰਹੇ ਸਮਾਗਮ ਤਹਿਤ ਜ਼ਿਲ੍ਹਾ ਪੁਲਸ ਵੱਲੋਂ ਲੋਕਾਂ ਦੀ ਸੁਵਿਧਾ ਲਈ ਬਦਲਵੇਂ ਟ੍ਰੈਫਿਕ ਰੂਟ ਜਾਰੀ ਕੀਤੇ ਗਏ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਸ ਮੁਖੀ ਸਰਤਾਜ ਸਿੰਘ ਚਹਿਲ ਨੇ ਦੱਸਿਆ ਕਿ ਸੰਗਰੂਰ ਤੋਂ ਲੁਧਿਆਣਾ ਜਾਣ ਵਾਲੇ ਵਾਹਨਾਂ ਲਈ ਸੰਗਰੂਰ ਤੋਂ ਭਵਾਨੀਗੜ੍ਹ, ਨਾਭਾ, ਅਮਰਗੜ੍ਹ, ਮਲੇਰਕੋਟਲਾ ਤੋਂ ਲੁਧਿਆਣਾ ਰੂਟ ਤੈਅ ਕੀਤਾ ਗਿਆ ਹੈ ਅਤੇ ਇਸੇ ਤਰ੍ਹਾਂ ਸੰਗਰੂਰ ਤੋਂ ਵਾਇਆ ਬਰਨਾਲਾ, ਰਾਏਕੋਟ ਤੋਂ ਲੁਧਿਆਣਾ ਰੂਟ ਵੀ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਖ਼ਾਸ ਖ਼ਬਰ, ਹੁਣ ਲੱਗਣਗੀਆਂ Extra ਕਲਾਸਾਂ

ਉਨ੍ਹਾਂ ਦੱਸਿਆ ਕਿ ਛੋਟੇ ਚਾਰ ਪਹੀਆ ਵਾਹਨਾਂ ਜਿਵੇਂ ਕਾਰਾਂ, ਜੀਪਾਂ ਆਦਿ ਲਈ ਸੰਗਰੂਰ ਤੋਂ ਲੁਧਿਆਣਾ ਜਾਣ ਲਈ ਸੰਗਰੂਰ, ਬੇਨੜਾ, ਰਾਜੋਮਾਜਰਾ, ਬਮਾਲ, ਬਬਨਪੁਰ, ਮਾਲੇਰਕੋਟਲਾ ਤੋਂ ਲੁਧਿਆਣਾ ਦਾ ਰੂਟ ਨਿਸ਼ਚਿਤ ਕੀਤਾ ਗਿਆ ਹੈ। ਜਦਕਿ ਲੁਧਿਆਣਾ ਤੋਂ ਸੰਗਰੂਰ ਆਉਣ ਵਾਲਿਆਂ ਲਈ ਮਾਲੇਰਕੋਟਲਾ, ਅਮਰਗੜ੍ਹ, ਬਾਗੜੀਆਂ, ਛੀਟਾਂਵਾਲਾ, ਭਲਵਾਨ ਰਾਹੀਂ ਸੰਗਰੂਰ ਦਾ ਰਸਤਾ ਨਿਰਧਾਰਿਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਹੁਣ ਤਾਂਤਰਿਕਾਂ ਨੇ ਵਿਛਾਇਆ ਆਨਲਾਈਨ ਜਾਲ, ਲੋਕਾਂ ਨੂੰ ਬੁਰੀ ਤਰ੍ਹਾਂ ਡਰਾ ਲੁੱਟਦੇ ਨੇ ਮਿਹਨਤ ਦੀ ਕਮਾਈ

ਉਨ੍ਹਾਂ ਦੱਸਿਆ ਕਿ ਛੋਟੇ ਚਾਰ ਪਹੀਆ ਵਾਹਨਾਂ ਜਿਵੇਂ ਕਾਰਾਂ ਜੀਪਾਂ ਆਦਿ ਲਈ ਲੁਧਿਆਣਾ ਤੋਂ ਸੰਗਰੂਰ ਜਾਣ ਵਾਲਿਆਂ ਲਈ ਲੁਧਿਆਣਾ, ਮਲੇਰਕੋਟਲਾ, ਭਸੌੜ, ਰੰਚਨਾ, ਈਸੀ, ਢਡੋਗਲ ਬਾਗੜੀਆਂ ਰੋਡ ਤੋਂ ਸੰਗਰੂਰ ਦਾ ਰਸਤਾ ਨਿਰਧਾਰਿਤ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News