ਇਗਨੂੰ 'ਚ ਨਵਾਂ ਦਾਖ਼ਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ
Monday, Sep 25, 2023 - 08:55 AM (IST)
ਖੰਨਾ (ਸੁਖਵਿੰਦਰ ਕੌਰ) : ਇੰਦਰਾ ਗਾਂਧੀ ਰਾਸ਼ਟਰੀ ਮੁਕਤ ਯੂਨੀਵਰਸਿਟੀ ਖੇਤਰੀ ਕੇਂਦਰ ਖੰਨਾ ਦੀ ਖੇਤਰੀ ਨਿਰਦੇਸ਼ਕਾ ਡਾ. ਸੰਤੋਸ਼ ਕੁਮਾਰੀ ਨੇ ਕਿਹਾ ਕਿ ਜੁਲਾਈ 2023 ਸੈਸ਼ਨ ਵਿਚ ਨਵਾਂ ਦਾਖ਼ਲਾ ਲੈਣ ਲਈ ਆਖ਼ਰੀ ਤਾਰੀਖ਼ ਵਧਾਈ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਨਵ-ਪ੍ਰਵੇਸ਼ ਲੈਣ ਲਈ ਸਰਟੀਫਿਕੇਟ ਪ੍ਰੋਗਰਾਮਾਂ ਨੂੰ ਛੱਡ ਕੇ ਹੋਰ ਸਾਰੇ ਪ੍ਰੋਗਰਾਮਾਂ (ਓ. ਡੀ. ਐੱਲ. ਤੇ ਆਨਲਾਈਨ) ਵਿਚ ਇਗਨੂੰ ਦੀ ਵੈੱਬਸਾਈਟ ਦੇ ਰਾਹੀਂ ਬਿਨੈ ਕਰਨ ਦੀ ਆਨਲਾਈਨ ਪ੍ਰਕਿਰਿਆ ਨੂੰ ਜਾਰੀ ਰੱਖਦੇ ਹੋਏ ਆਖ਼ਰੀ ਤਾਰੀਖ਼ ਵਧਾ ਕੇ 30 ਸਤੰਬਰ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਐੱਨ.ਆਰ.ਆਈਜ਼ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਵਲੋਂ ਇਸ ਦਿਨ ਚੋਣ ਕਰਵਾਉਣ ਦਾ ਐਲਾਨ
ਡਾ. ਪ੍ਰਮੇਸ਼ ਚੰਦਰ, ਸਹਾਇਕ ਖੇਤਰੀ ਨਿਦੇਸ਼ਕ ਨੇ ਦੱਸਿਆ ਕਿ ਇਸ ਸੈਸ਼ਨ ਲਈ ਰੁਪਏ 200 ਰੁਪਏ ਲੇਟ ਫ਼ੀਸ ਅਦਾ ਕਰ ਕੇ ਮੁੜ ਰਜਿਸਟ੍ਰੇਸ਼ਨ ਕਰਵਾਉਣ ਲਈ ਵੀ ਵਧਾਈ ਗਈ ਮਿਤੀ 30 ਸਤੰਬਰ ਤੱਕ ਬਿਨੈ ਕੀਤੇ ਜਾ ਸਕਦੇ ਹਨ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਮੌਸਮ ਵਿਭਾਗ ਵੱਲੋਂ ਇਨ੍ਹਾਂ 7 ਜ਼ਿਲ੍ਹਿਆਂ ’ਚ ਮੀਂਹ ਦਾ ਅਲਰਟ
ਅਜਿਹੇ ਸਾਰੇ ਵਿਦਿਆਰਥੀ, ਜਿਨ੍ਹਾਂ ਨੇ ਜੁਲਾਈ 2022 ਸੈਸ਼ਨ ਵਿਚ ਸਲਾਨਾ ਕੋਰਸਾਂ (ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ) ਅਤੇ ਜਨਵਰੀ 2023 ਸੈਸ਼ਨ ਵਿਚ ਸਮੈਸਟਰ ਆਧਾਰਿਤ ਕੋਰਸਾਂ (ਬੀ. ਸੀ. ਏ., ਐੱਮ. ਸੀ. ਏ., ਪੀ. ਜੀ. ਡੀ. ਸੀ. ਏ., ਐੱਮ. ਬੀ. ਏ.) ਵਿਚ ਦਾਖ਼ਲਾ ਲਿਆ ਸੀ, ਉਹ ਸਾਰੇ ਇਸ ਜੁਲਾਈ 2023 ਸੈਸ਼ਨ ਲਈ ਲਈ ਮੁੜ ਪੰਜੀਕਰਨ (ਰਿ-ਰਜਿਸਟ੍ਰੇਸ਼ਨ) ਕਰਵਾ ਸਕਦੇ ਹਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8