ਹੋਲਾ-ਮਹੱਲਾ ਮੌਕੇ ਸ੍ਰੀ ਅਨੰਦਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ

Friday, Mar 04, 2022 - 12:41 PM (IST)

ਹੋਲਾ-ਮਹੱਲਾ ਮੌਕੇ ਸ੍ਰੀ ਅਨੰਦਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ

ਸ੍ਰੀ ਅਨੰਦਪੁਰ ਸਾਹਿਬ (ਦਲਜੀਤ)- ਹੋਲਾ-ਮਹੱਲਾ 2022 ਦਾ ਤਿਉਹਾਰ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਕ੍ਰਮਵਾਰ 14 ਤੋਂ 16 ਅਤੇ 17 ਤੋਂ 19 ਮਾਰਚ ਤੱਕ ਮਨਾਇਆ ਜਾ ਰਿਹਾ ਹੈ। ਦੇਸ਼ ਵਿਦੇਸ਼ ਤੋਂ ਆਉਣ ਵਾਲੀ ਲੱਖਾਂ ਸੰਗਤਾਂ ਨੂੰ ਮੇਲਾ ਖੇਤਰ ਨਾਲ ਸਬੰਧਤ ਸਮੁੱਚੀ ਜਾਣਕਾਰੀ ਦੇਣ ਲਈ ਪ੍ਰਸ਼ਾਸਨ ਵੱਲੋਂ ਇਕ ਵਿਸ਼ੇਸ਼ ਵੈੱਬਸਾਈਟ ਤਿਆਰ ਕੀਤੀ ਜਾ ਰਹੀ ਹੈ, ਜਿਸ ਨਾਲ ਵੱਡੀ ਗਿਣਤੀ ਵਿਚ ਆਉਣ ਵਾਲੇ ਸ਼ਰਧਾਲੂਆਂ ਨੂੰ ਵਿਸ਼ੇਸ਼ ਸਹੂਲਤ ਮਿਲੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰਿ ਅਤੇ ਐੱਸ. ਐੱਸ. ਪੀ. ਵਿਵੇਕਸ਼ੀਲ ਸੋਨੀ ਨੇ ਬੀਤੇ ਦਿਨ ਹੋਲਾ-ਮਹੱਲਾ ਦੇ ਪ੍ਰਬੰਧਾਂ ਸਬੰਧੀ ਮੇਲੇ ਦੇ ਭੂਗੌਲਿਕ ਖੇਤਰ ਦਾ ਦੌਰਾ ਕਰਨ ਮੌਕੇ ਦਿੱਤੀ।

ਹੋਲਾ-ਮਹੱਲਾ ਸਬੰਧੀ ਵੱਖ-ਵੱਖ ਵਿਭਾਗਾਂ ਵੱਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਦੀ ਰੀਵਿਊ ਮੀਟਿੰਗ 4 ਮਾਰਚ ਨੂੰ ਉੱਪ ਮੰਡਲ ਦੇ ਮੀਟਿੰਗ ਹਾਲ ਵਿਚ ਰੱਖੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਹੋਲਾ-ਮਹੱਲਾ ਮੌਕੇ ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਅਤੇ ਹੋਰ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਤਾਦਾਦ ਵਿਚ ਸ਼ਰਧਾਲੂ ਇਥੇ ਪੁੱਜਦੇ ਹਨ। ਇਸ ਲਈ ਟ੍ਰੈਫਿਕ ਵਿਵਸਥਾ, ਅਮਨ ਅਤੇ ਕਾਨੂੰਨ ਨੂੰ ਬਰਕਰਾਰ ਰੱਖਣਾ, ਸਫ਼ਾਈ, ਰੋਸ਼ਨੀ, ਪੀਣ ਵਾਲਾ ਪਾਣੀ, ਪਖਾਨੇ, ਵਾਹਨਾਂ ਦੀ ਪਾਰਕਿੰਗ, ਸਿਹਤ ਸਹੂਲਤਾਂ ਆਦਿ ਦੀ ਢੁੱਕਵੀ ਵਿਵਸਥਾਂ ਕਰਨ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ।

ਇਹ ਵੀ ਪੜ੍ਹੋ: ਯੂਕ੍ਰੇਨੀ ਫ਼ੌਜ ਨੇ ਸੈਂਕੜੇ ਲੋਕਾਂ ਨੂੰ ਵੀਰਾਨ ਇਲਾਕੇ ’ਚ ਛੱਡਿਆ, ਬਲੈਕਆਊਟ ’ਚ ਕੱਟ ਰਹੇ ਰਾਤਾਂ

ਹੋਲਾ-ਮਹੱਲਾ ਖੇਤਰ ਵਿਚ ਪ੍ਰਮੁੱਖ ਧਾਰਮਿਕ ਅਸਥਾਨ, ਸਿਵਲ ਕੰਟਰੋਲ ਰੂਮ, ਪੁਲਸ ਕੰਟਰੋਲ ਰੂਮ, ਪਾਰਕਿੰਗ ਸਥਾਨ, ਟੁਆਇਲਟ ਬਲਾਕ, ਪੀਣ ਵਾਲਾ ਪਾਣੀ, ਸਿਹਤ ਕੇਂਦਰ, ਚੈਕ ਪੋਸਟ ਅਤੇ ਹੋਰ ਲੋਡ਼ੀਦੀਆਂ ਜਾਣਕਾਰੀਆਂ ਹੋਲਾ ਮਹੱਲਾ 2022 ਵੈਬਸਾਈਟ ਉਤੇ ਦਰਸਾਈਆਂ ਜਾ ਰਹੀਆਂ ਹਨ। ਜ਼ਿਲਾ ਪ੍ਰਸ਼ਾਸਨ ਦੀ ਵੈੱਬਸਾਈਟ ’ਤੇ ਇਸ ਦਾ ਲਿੰਕ ਵੀ ਪਾਇਆ ਜਾਵੇਗਾ।  ਸੋਸ਼ਲ ਮੀਡੀਆ ਰਾਹੀ ਇਸ ਨੂੰ ਹਰ ਸ਼ਰਧਾਲੂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਜਾਵੇਗਾ, ਜਿਸ ਨਾਲ ਦੂਰ ਦੂਰਾਡੇ ਤੋਂ ਆਉਣ ਵਾਲੀ ਸੰਗਤ ਨੂੰ ਰੂਟ ਪਲਾਨ, ਟ੍ਰੈਫਿਕ ਵਿਵਸਥਾ, ਲੰਗਰ, ਪਾਰਕਿੰਗ ਸਥਾਨ, ਮੈਡੀਕਲ ਡਿਸਪੈਂਸਰੀ, ਸਿਵਲ ਕੰਟਰੋਲ ਰੂਮ, ਪੁਲਸ ਕੰਟਰੋਲ ਰੂਮ ਬਾਰੇ ਜਾਣਕਾਰੀ ਉਪਲੱਬਧ ਹੋਵੇਗੀ। ਵੈਬਸਾਈਟ ਉਤੇ ਸਮੇਂ-ਸਮੇਂ 'ਤੇ ਹੋਲਾ-ਮਹੱਲਾ ਬਾਰੇ ਤਾਜਾ ਜਾਣਕਾਰੀ ਵੀ ਅਪਲੋਡ ਕੀਤੀ ਜਾਵੇਗੀ। ਸ਼ਰਧਾਲੂਆਂ ਨੂੰ ਧਾਰਮਿਕ ਸਥਾਨਾ ਅਤੇ ਦਰਸ਼ਨ ਕਰਨ ਮੌਕੇ ਸੰਗਤਾਂ ਦੀ ਆਮਦ ਬਾਰੇ ਵੀ ਜਾਣਕਾਰੀ ਮਿਲੇਗੀ। ਮੋਬਾਇਲ, ਟੈਲੀਫੋਨ ਨੈਟਵਰਕ ਨੂੰ ਨਿਰਵਿਘਨ ਚਲਾਉਣ ਲਈ ਮੋਬਾਇਲ ਕੰਪਨੀਆਂ ਨੂੰ ਮੇਲਾ ਖੇਤਰ ਵਿਚ ਲੱਗੇ ਟਾਵਰ’ਤੇ ਬੂਸਟਰ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਸ਼ਰਧਾਲੂਆਂ ਨੂੰ ਕੰਟਰੋਲ ਰੂਮ ’ਤੇ ਸੰਪਰਕ ਕਰਨ ਲਈ ਜਾਰੀ ਟੈਲੀਫੋਨ ਨੰਬਰ ਅਤੇ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਦਰਜ ਕਰਵਾਉਣ ਦੀ ਵਿਵਸਥਾ ਦਾ ਪ੍ਰਬੰਧ ਵੀ ਇਸ ਵੈੱਬਸਾਈਟ ’ਤੇ ਹੋਵੇਗਾ।

PunjabKesari

ਇਹ ਵੀ ਪੜ੍ਹੋ: ਰੂਸ-ਯੂਕ੍ਰੇਨ ਜੰਗ: 35 ਹਜ਼ਾਰ ਵਾਲੀ ਟਿਕਟ 90 ਹਜ਼ਾਰ ’ਚ ਖ਼ਰੀਦਣ ਲਈ ਮਜਬੂਰ ਹੋਏ ਵਿਦਿਆਰਥੀ

ਉਨ੍ਹਾਂ ਕਿਹਾ ਕਿ ਆਪਣੇ ਟ੍ਰੈਕਟਰਾਂ ਅਤੇ ਹੋਰ ਵਾਹਨਾਂ ’ਤੇ ਵਧੇਰੇ ਅਵਾਜ਼ ਵਾਲੇ ਬੂਫਰ, ਲਾਊਂਡ ਸਪੀਕਰ ਨਾ ਲਗਾ ਕੇ ਆਉਣ, ਮੋਟਰਸਾਈਕਲਾਂ ਦੇ ਸਾਈਲੈਸਰ ਉਤਾਰ ਕੇ ਮੇਲਾ ਖੇਤਰ ਵਿਚ ਦਾਖਲ ਹੋਣ ’ਤੇ ਵੀ ਪੂਰੀ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਮੇਲਾ ਖੇਤਰ ਵਿਚ ਸਾਫ਼-ਸਫ਼ਾਈ ਨੂੰ ਬਰਕਰਾਰ ਰੱਖਣ ਲਈ ਲੰਗਰ ਦੇ ਪ੍ਰਬੰਧਕਾਂ ਅਤੇ ਆਮ ਸੰਗਤ ਤੋਂ ਵੀ ਸਹਿਯੋਗ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਨੇ ਮੇਲਾ ਖੇਤਰ ਵਿਚ ਪਾਰਕਿੰਗ ਸਥਾਨਾਂ ਦਾ ਦੌਰਾ ਵੀ ਕੀਤਾ ਅਤੇ ਉਥੇ ਵਾਹਨ ਖੜ੍ਹੇ ਕਰਨ ਲਈ ਸਫਾਈ, ਸ਼ਰਧਾਲੂਆਂ ਲਈ ਪੀਣ ਵਾਲਾ ਪਾਣੀ, ਰੋਸ਼ਨੀ ਅਤੇ ਹੋਰ ਪ੍ਰਬੰਧ ਕਰਨ ਦੇ ਨਿਰਦੇਸ਼ ਵੀ ਦਿੱਤੇ। ਇਸ ਮੌਕੇ ਜਗਜੀਤ ਸਿੰਘ ਜੱਲਾ, ਮੇਲਾ ਅਫਸਰ ਕੇਸ਼ਵ ਗੋਇਲ ਐੱਸ. ਡੀ. ਐੱਮ. ਅਨੰਦਪੁਰ ਸਾਹਿਬ, ਡੀ. ਐੱਸ. ਪੀ. ਅਜੇ ਸਿੰਘ, ਤਹਿਸੀਲਦਾਰ ਮਨਜੀਤ ਸਿੰਘ ਰਾਜਲਾ, ਦਵਿੰਦਰ ਕੁਮਾਰ, ਹਰਜੀਤਪਾਲ ਸਿੰਘ, ਬੀ. ਐੱਸ. ਚਾਨਾ, ਵਿਵੇਕ ਦੁਰੇਜਾ ਜੀ.ਬੀ ਸ਼ਰਮਾ, ਅਨੰਦ ਸੈਣੀ, ਗੁਰਪ੍ਰੀਤ ਸਿੰਘ, ਲਵਲੀਨ, ਸੁਖਵੀਰ ਸਿੰਘ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ: BBMB ਦੇ ਮੁੱਦੇ 'ਤੇ ਸੰਸਦ ਮੈਂਬਰ ਤਿਵਾੜੀ ਨੇ ਕੇਂਦਰੀ ਬਿਜਲੀ ਮੰਤਰੀ ਨੂੰ ਲਿਖਿਆ ਪੱਤਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News