PGI ਆਉਣ ਵਾਲੇ ਮਰੀਜ਼ ਦੇਣ ਧਿਆਨ, ਅੱਜ ਵੀ ਨਵੇਂ ਮਰੀਜ਼ਾਂ ਦੀ ਨਹੀਂ ਹੋਵੇਗੀ ਜਾਂਚ

Tuesday, Aug 20, 2024 - 10:06 AM (IST)

ਚੰਡੀਗੜ੍ਹ (ਪਾਲ) : ਕੋਲਕਾਤਾ ’ਚ ਰੈਜ਼ੀਡੈਂਟ ਡਾਕਟਰ ਨਾਲ ਜਬਰ-ਜ਼ਿਨਾਹ ਤੋਂ ਬਾਅਦ ਕਤਲ ਮਾਮਲੇ ਨੂੰ ਲੈ ਕੇ ਸੋਮਵਾਰ ਨੂੰ ਪੀ. ਜੀ. ਆਈ. ’ਚ ਡਾਕਟਰਾਂ ਦੀ ਹੜਤਾਲ 8ਵੇਂ ਦਿਨ ਵੀ ਜਾਰੀ ਰਹੀ। ਇਸ ਕਾਰਨ ਮਰੀਜ਼ਾਂ ਦੀ ਪਰੇਸ਼ਾਨੀ ਲਗਾਤਾਰ ਵੱਧ ਰਹੀ ਹੈ। ਓ. ਪੀ. ਡੀ. ’ਚ ਸਿਰਫ਼ ਪੁਰਾਣੇ ਮਰੀਜ਼ਾਂ ਦਾ ਹੀ ਚੈੱਕਅਪ ਕੀਤਾ ਗਿਆ। ਨਵੇਂ ਮਰੀਜ਼ਾਂ ਦੇ ਕਾਰਡ ਨਹੀਂ ਬਣਾਏ ਗਏ। ਸੋਮਵਾਰ ਨੂੰ ਆਮ ਤੌਰ ’ਤੇ ਨੂੰ ਓ. ਪੀ. ਡੀ. ਮਰੀਜ਼ਾਂ ਦੀ ਗਿਣਤੀ 10 ਹਜ਼ਾਰ ਨੂੰ ਪਾਰ ਕਰ ਜਾਂਦੀ ਸੀ ਪਰ ਹੜਤਾਲ ਕਾਰਨ ਮਰੀਜ਼ਾਂ ਦਾ ਅੰਕੜਾ ਸਿਰਫ਼ 5,168 ਤੱਕ ਹੀ ਪਹੁੰਚਿਆ। ਐਮਰਜੈਂਸੀ ਅਤੇ ਟਰਾਮਾ ਸੈਂਟਰ ’ਚ ਮਰੀਜ਼ਾਂ ਦੀ ਗਿਣਤੀ 172 ਰਹੀ, ਜਿਨ੍ਹਾਂ ’ਚੋਂ 137 ਨੂੰ ਦਾਖ਼ਲ ਕਰ ਲਿਆ ਗਿਆ। ਉੱਥੇ ਹੀ 89 ਐਮਰਜੈਂਸੀ ਸਰਜਰੀਆਂ, 14 ਕੈਥ ਲੈਬ ਪ੍ਰਕਿਰਿਆਵਾਂ, 59 ਐਂਡੋਸਕੋਪਿਕ, 10 ਡਿਲੀਵਰੀ ਤੇ 166 ਮਰੀਜ਼ਾਂ ਦੀ ਕੀਮੋਥੈਰੇਪੀ ਹੋਈ। ਇਸ ਤੋਂ ਇਲਾਵਾ 38,184 ਲੈਬ ਟੈਸਟ ਕੀਤੇ ਗਏ। ਮੰਗਲਵਾਰ ਮਤਲਬ ਕਿ ਅੱਜ ਵੀ ਸਿਰਫ਼ ਪੁਰਾਣੇ ਮਰੀਜ਼ ਹੀ ਦੇਖੇ ਜਾਣਗੇ।

ਇਹ ਵੀ ਪੜ੍ਹੋ : PGI ਆਉਣ ਵਾਲੇ ਮਰੀਜ਼ਾਂ ਲਈ ਖ਼ਾਸ ਖ਼ਬਰ, ਅੱਜ ਵੀ ਨਹੀਂ ਹੋਵੇਗੀ ਨਵੇਂ ਮਰੀਜ਼ਾਂ ਦੀ ਰਜਿਸਟ੍ਰੇਸ਼ਨ
ਜੀ. ਐੱਮ. ਸੀ. ਐੱਚ. ’ਚ ਸਿਰਫ਼ 658 ਮਰੀਜ਼ਾਂ ਦਾ ਹੋਇਆ ਚੈੱਕਅਪ
ਸੈਕਟਰ-32 ਸਥਿਤ ਜੀ. ਐੱਮ. ਸੀ. ਐੱਚ. ’ਚ ਫੈਕਲਟੀ ਨੇ ਕਲਮਛੋੜ ਹੜਤਾਲ ਕੀਤੀ। ਸੋਮਵਾਰ ਨੂੰ ਰਜਿਸਟ੍ਰੇਸ਼ਨ ਦਾ ਸਮਾਂ ਸਵੇਰੇ 8 ਤੋਂ ਸਵੇਰੇ 10 ਵਜੇ ਤੱਕ ਸੀ। ਹੜਤਾਲ ਦਾ ਓ. ਪੀ. ਡੀ. ’ਤੇ ਅਸਰ ਦਿਖਾਈ ਦਿੱਤਾ। ਫਾਲੋਅਪ ਮਰੀਜ਼ਾਂ ਦੀ ਗਿਣਤੀ ਵੀ ਕਈ ਦਿਨਾਂ ਦੇ ਮੁਕਾਬਲੇ ਘੱਟ ਰਹੀ ਤੇ ਸੋਮਵਾਰ ਨੂੰ ਕੁੱਲ 658 ਰਜਿਸਟ੍ਰੇਸ਼ਨਾਂ ਹੋਈਆਂ। ਹਸਪਤਾਲ ਪ੍ਰਸ਼ਾਸਨ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਮੰਗਲਵਾਰ ਨੂੰ ਵੀ ਸਿਰਫ਼ ਦੋ ਘੰਟੇ ਦਾ ਸਮਾਂ ਹੋਵੇਗਾ ਅਤੇ ਸਿਰਫ਼ ਪੁਰਾਣੇ ਮਰੀਜ਼ ਹੀ ਦੇਖੇ ਜਾਣਗੇ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਦੀ ਕੇਂਦਰ ਨੂੰ ਅਪੀਲ, ਗ਼ੈਰ ਬਾਸਮਤੀ ਚੌਲਾਂ ਦੀ ਬਰਾਮਦ ’ਤੇ ਲਾਈ ਪਾਬੰਦੀ ਵਾਪਸ ਲਈ ਜਾਵੇ
ਕੋਟਾਂ ’ਤੇ ਸੰਦੇਸ਼ ਲਿਖ ਕੇ ਲੋਕਾਂ ਨੂੰ ਹੜਤਾਲ ਨਾਲ ਜੋੜਨ ਦੀ ਕੋਸ਼ਿਸ਼
ਪੀ. ਜੀ. ਆਈ. ਰੈਜ਼ੀਡੈਂਟ ਡਾਕਟਰਾਂ ਦੀ ਹੜਤਾਲ ਸੋਮਵਾਰ ਨੂੰ ਵੀ ਜਾਰੀ ਰਹੀ। ਸਵੇਰੇ ਡਾਇਰੈਕਟਰ ਡਾ. ਵਿਵੇਕ ਲਾਲ ਨੂੰ ਡਾਕਟਰਾਂ ਦੀ ਸੁਰੱਖਿਆ ਸਬੰਧੀ ਮੰਗ ਪੱਤਰ ਸੌਂਪਿਆ ਗਿਆ। ਡਾਕਟਰਾਂ ਨੇ ਸਵੇਰ ਤੋਂ ਸ਼ਾਮ ਤੱਕ ਵੱਖ-ਵੱਖ ਗਤੀਵਿਧੀਆਂ ਕਰਕੇ ਰੋਸ ਪ੍ਰਦਰਸ਼ਨ ਕੀਤਾ। ਡਾਇਰੈਕਟਰ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਡਾਕਟਰਾਂ ਨੇ ਆਪਣੇ ਐਪਰਨ (ਕੋਟਾਂ) ’ਤੇ ਸੰਦੇਸ਼ ਲਿਖ ਕੇ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਹੜਤਾਲ ਕਿਉਂ ਕੀਤੀ ਜਾ ਰਹੀ ਹੈ। ਪੀ. ਜੀ. ਆਈ. ਦੇ ਡਾਕਟਰ ਆਪਣੀ ਮੁਹਿੰਮ ਨਾਲ ਲੋਕਾਂ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਡਾਕਟਰਾਂ ਨੇ ਵੀ ਪੋਸਟਰ ਬਣਾ ਕੇ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ। ਰੱਖੜੀ ਦਾ ਤਿਉਹਾਰ ਹੋਣ ’ਤੇ ਸਾਰੇ ਡਾਕਟਰ ਰੱਖੜੀ ਦੇ ਰੂਪ 'ਚ ਇਕੱਠੇ ਹੋ ਗਏ। ਦੱਸਿਆ ਕਿ ਕਿਵੇਂ ਤਿਉਹਾਰਾਂ ਦੌਰਾਨ ਭੈਣਾਂ ਤੇ ਧੀਆਂ ਦੀ ਪੂਜਾ ਕੀਤੀ ਜਾਂਦੀ ਹੈ, ਜਦੋਂ ਕਿ ਉਨ੍ਹਾਂ ਹੀ ਔਰਤਾਂ ਨਾਲ ਬਲਾਤਕਾਰ ਤੇ ਕਤਲ ਵਰਗੀਆਂ ਘਟਨਾਵਾਂ ਵਾਪਰਦੀਆਂ ਹਨ। ਡਾਕਟਰਾਂ ਨੇ ਗਰੁੱਪ ’ਚ ਵਾਰਡਾਂ ਅਤੇ ਵੱਖ-ਵੱਖ ਖੇਤਰਾਂ ਵਿਚ ਮਰੀਜ਼ਾਂ ਦੇ ਪਰਿਵਾਰਾਂ ਨੂੰ ਆਪਣਾ ਸੰਦੇਸ਼ ਦਿੱਤਾ। ਦੇਰ ਸ਼ਾਮ ਡਾਕਟਰਾਂ ਨੇ ਸੈਕਟਰ-17 ਦੇ ਪਲਾਜ਼ਾ ’ਚ ਫਲੈਸ਼ ਮੋਬ ਕੱਢਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


Babita

Content Editor

Related News