'ਨੀਟ' ਦੀ ਪ੍ਰੀਖਿਆ ਦੇਣ ਵਾਲਿਆਂ ਲਈ ਅਹਿਮ ਖ਼ਬਰ, NTA ਨੇ ਖੋਲ੍ਹੀ ਕੁਰੈਕਸ਼ਨ ਵਿੰਡੋ
Tuesday, Mar 19, 2024 - 11:33 AM (IST)
ਲੁਧਿਆਣਾ (ਵਿੱਕੀ) : ਨੈਸ਼ਨਲ ਟੈਸਟਿੰਗ ਏਜੰਸੀ (ਐੱਨ. ਟੀ. ਏ.) ਨੇ ‘ਨੀਟ’ ਯੂ. ਜੀ. ਪ੍ਰੀਖਿਆ ਦੇ ਅਰਜ਼ੀ ਫਾਰਮ ’ਚ ਸੋਧ ਲਈ ਕੁਰੈਕਸ਼ਨ ਵਿੰਡੋ ਖੋਲ੍ਹ ਦਿੱਤੀ ਹੈ। ਮੈਡੀਕਲ ਕਾਲਜਾਂ ’ਚ ਐੱਮ. ਬੀ. ਬੀ. ਐੱਸ. ਸਮੇਤ ਵੱਖ-ਵੱਖ ਗ੍ਰੈਜੂਏਟ ਕੋਰਸਾਂ ’ਚ ਦਾਖ਼ਲੇ ਦੇ ਇੱਛੁਕ ਵਿਦਿਆਰਥੀ ਆਪਣੇ ਅਰਜ਼ੀ ਫਾਰਮ ’ਚ ਹੁਣ 20 ਮਾਰਚ ਤੱਕ ਸੁਧਾਰ ਕਰ ਸਕਣਗੇ। ‘ਨੀਟ’ ਯੂ. ਜੀ. ਦੇ ਫਾਰਮ ’ਚ ਸੋਧ ਆਫੀਸ਼ੀਅਲ ਵੈੱਬਸਾਈਟ ’ਤੇ ਜਾ ਕੇ ਕੀਤੇ ਜਾ ਸਕਦੇ ਹਨ। ਅਰਜ਼ੀ ਫਾਰਮ ’ਚ ਸੁਧਾਰ ਲਈ ਉਮੀਦਵਾਰਾਂ ਨੂੰ ਇਸ ਵੈੱਬਸਾਈਟ ’ਤੇ ਲਾਗਇਨ ਕਰਨ ਤੋਂ ਬਾਅਦ ਅਪਲਾਈ ਕਰਨਾ ਹੋਵੇਗਾ।
ਇਹ ਵੀ ਪੜ੍ਹੋ : ਪੁਰਾਣੇ ਸਮਿਆਂ 'ਚ ਡੱਬਿਆਂ 'ਚ ਉਮੀਦਵਾਰਾਂ ਦੇ ਨਾਂ ਲਿਖੇ ਹੁੰਦੇ ਸੀ, ਉਸੇ 'ਚ ਵੋਟ ਪਾਉਂਦੇ ਸੀ ਲੋਕ
ਐੱਨ. ਟੀ. ਏ. ਨੇ ‘ਨੀਟ’ ਲਈ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਫੀਸ਼ੀਅਲ ਵੈੱਬਸਾਈਟ ’ਤੇ ਜਾਣ ਅਤੇ ਸਬੰਧਿਤ ਸੂਚਨਾਵਾਂ ਨੂੰ ਵੈਰੀਫਾਈ ਕਰਨ ਅਤੇ ਜੇਕਰ ਕੋਈ ਸੂਚਨਾ ਗਲਤ ਸਮਝ ਆਉਂਦੀ ਹੈ ਤਾਂ ਉਸ ਨੂੰ ਸੋਧ ਕਰਨ। ਆਨਲਾਈਨ ਅਰਜ਼ੀ ਫਾਰਮਾਂ ’ਚ ਕੁਰੈਕਸ਼ਨ 20 ਮਾਰਚ ਦੀ ਰਾਤ 11.50 ਵਜੇ ਤੱਕ ਕੀਤੀ ਜਾ ਸਕਦੀ ਹੈ। ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਇਸ ਡੈੱਡਲਾਈਨ ਤੋਂ ਬਾਅਦ ਕੈਂਡੀਡੇਟਸ ਨੂੰ ਅੱਗੇ ਅਰਜ਼ੀ ਫਾਰਮ ’ਚ ਸੋਧ ਦਾ ਮੌਕਾ ਨਹੀਂ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਬੈਂਕਾਂ ਨੂੰ ਜਾਰੀ ਹੋਏ ਹੁਕਮ, ਹਰ ਪੈਸੇ ਦਾ ਹਿਸਾਬ ਰੱਖਣਾ ਹੋਇਆ ਲਾਜ਼ਮੀ
ਸੋਧ ਲਈ ਕੈਂਡੀਡੇਟਸ ਨੂੰ ਨਿਰਧਾਰਿਤ ਫ਼ੀਸ ਵੀ ਦੇਣੀ ਪਵੇਗੀ, ਜਿਸ ਦਾ ਭੁਗਤਾਨ ਡੈਬਿਟ ਕਾਰਡ, ਕ੍ਰੈਡਿਟ ਕਾਰਡ ਜਾਂ ਯੂ. ਪੀ. ਆਈ. ਆਨਲਾਈਨ ਪੇਮੈਂਟ ਜ਼ਰੀਏ ਕੀਤੀ ਜਾ ਸਕਦੀ ਹੈ। ਅਰਜ਼ੀ ਫਾਰਮ ’ਚ ਫਾਈਨਲ ਸੋਧ ਤਾਂ ਹੀ ਸਕੀਵਾਰ ਕੀਤੀ ਜਾਵੇਗੀ, ਜਦੋਂ ਇਸ ਦੇ ਲਈ ਜ਼ਰੂਰੀ ਫ਼ੀਸ ਜਮ੍ਹਾਂ ਕਰਵਾ ਦਿੱਤੀ ਜਾਵੇਗੀ। ‘ਨੀਟ’ ਯੂ. ਜੀ. ਫਾਰਮ ਮੋਬਾਇਲ ਨੰਬਰ ਅਤੇ ਈ-ਮੇਲ ਆਈ. ਡੀ. ਨੂੰ ਛੱਡ ਕੇ ਸਾਰੀ ਸੂਚਨਾ ’ਚ ਸੋਧ ਕੀਤੀ ਜਾ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਪ੍ਰੀਖਿਆ ਦੌਰਾਨ ਕੈਂਡੀਡੇਟਸ ਦਾ ਆਧਾਰ ਵੈਰੀਫਾਈ ਵੀ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ‘ਨੀਟ’ ਯੂ. ਜੀ. ਪ੍ਰੀਖਿਆ 5 ਮਈ ਨੂੰ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਲੋਕ ਸਭਾ ਚੋਣਾਂ ਕਾਰਨ ਪ੍ਰੀਖਿਆ ਦੀਆਂ ਤਾਰੀਖ਼ਾਂ ’ਚ ਬਦਲਾਅ ਹੋ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8