10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, CBSE ਨੇ ਪ੍ਰੀਖਿਆਵਾਂ ’ਚ ਕੀਤਾ ਇਹ ਬਦਲਾਅ

04/08/2023 1:24:53 AM

ਲੁਧਿਆਣਾ (ਵਿੱਕੀ)-ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਨੇ 2024 ’ਚ ਹੋਣ ਵਾਲੀਆਂ ਜਮਾਤ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਲਈ ਆਪਣੀ ਮੁਲਾਂਕਣ ਯੋਜਨਾ ਨੂੰ ਨਵਾਂ ਰੂਪ ਦਿੱਤਾ ਹੈ। ਸਾਲ 2024 ’ਚ ਐੱਮ. ਸੀ. ਕਿਊ. ’ਤੇ ਜ਼ਿਆਦਾ ਫੋਕਸ ਰਹੇਗਾ। ਸ਼ਾਟ ਅਤੇ ਲਾਂਗ ਆਂਸਰ ਪ੍ਰਸ਼ਨਾਂ ਲਈ ਵੇਟੇਜ ਘੱਟ ਕੀਤਾ ਜਾਵੇਗਾ। ਇਹ ਬਦਲਾਅ ਹਾਲਾਂਕਿ ਸਿਰਫ 2023-24 ਦੇ ਵਿੱਦਿਅਕ ਸੈਸ਼ਨ ਤੱਕ ਹੀ ਸੀਮਤ ਹੋ ਸਕਦਾ ਹੈ ਕਿਉਂਕਿ ਅਗਲੇ ਸਾਲ ਨਵੇਂ ਰਾਸ਼ਟਰੀ ਪਾਠਚਰਿਆ ਰੂਪ-ਰੇਖਾ (ਐੱਨ. ਸੀ. ਐੱਫ.) ਦੀ ਸ਼ੁਰੂਆਤ ਦੇ ਨਾਲ ਬੋਰਡ ਪ੍ਰੀਖਿਆਵਾਂ ’ਚ ਸੁਧਾਰ ਹੋਣ ਦੀ ਸੰਭਾਵਨਾ ਹੈ।

ਇਹ ਖ਼ਬਰ ਵੀ ਪੜ੍ਹੋ : ‘ਮੇਰਾ ਨਾਂ’ ਗਾਣਾ ਆਉਣ ਮਗਰੋਂ ਮੁੜ ਚਰਚਾ ’ਚ ਮੂਸੇਵਾਲਾ, ਇਨ੍ਹਾਂ ਕਲਾਕਾਰਾਂ ਨੇ ਕੀਤੀ ਫੁੱਲ ਸਪੋਰਟ

ਇਸ ਸਬੰਧੀ ਸੀ. ਬੀ. ਐੱਸ. ਈ. ਸੂਤਰਾਂ ਨੇ ਦੱਸਿਆ ਕਿ ਰਾਸ਼ਟਰੀ ਸਿੱਖਿਆ ਨੀਤੀ, 2020 ’ਚ 21ਵੀਂ ਸਦੀ ਦੀਆਂ ਚੁਣੌਤੀਆਂ ਦਾ ਸਰਗਰਮੀ ਨਾਲ ਮੁਕਾਬਲਾ ਕਰਨ ਲਈ ਵਿਦਿਆਰਥੀਆਂ ਦੀਆਂ ਰਚਨਾਤਮਕ ਅਤੇ ਮਹੱਤਵਪੂਰਨ ਸੋਚ ਸਮਰੱਥਾਵਾਂ ਨੂੰ ਵਿਕਸਿਤ ਕਰਨ ’ਤੇ ਜ਼ਿਆਦਾ ਧਿਆਨ ਕੇਂਦਰਿਤ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ : ਨੌਜਵਾਨ ਨੂੰ ਬੇਰਹਿਮੀ ਨਾਲ ਉਤਾਰਿਆ ਮੌਤ ਦੇ ਘਾਟ, ਦੋ ਭੈਣਾਂ ਦਾ ਸੀ ਇਕਲੌਤਾ ਭਰਾ

ਬੋਰਡ ਵਿੱਦਿਅਕ ਸੈਸ਼ਨ 2023-24 ਲਈ ਪ੍ਰੀਖਿਆ ਅਤੇ ਮੁਲਾਂਕਣ ਪ੍ਰਥਾਵਾਂ ’ਚ ਯੋਗਤਾ ਕੇਂਦਰਿਤ ਸਿੱਖਿਆ ਦੇ ਮੁਲਾਂਕਣ ਨੂੰ ਸ਼ਾਮਲ ਕਰਨ ਲਈ ਬਦਲਾਅ ਲਿਆ ਰਿਹਾ ਹੈ। ਅਗਲੇ ਸੈਸ਼ਨ ’ਚ ਸੀ. ਬੀ. ਐੱਸ. ਈ. ਬੋਰਡ ਪ੍ਰੀਖਿਆਵਾਂ ’ਚ ਅਸਲ ਜ਼ਿੰਦਗੀ ਦੇ ਹਾਲਾਤ ’ਚ ਧਾਰਨਾਵਾਂ ਦੇ ਅਨੁਸਾਰ ਜ਼ਿਆਦਾ ਪ੍ਰਸ਼ਨ ਹੋਣਗੇ। ਕਲਾਸ 10ਵੀਂ ’ਚ 50 ਫੀਸਦੀ ਸਵਾਲ ਐੱਮ. ਸੀ. ਕਿਊ. ’ਤੇ ਆਧਾਰਿਤ ਪ੍ਰਸ਼ਨ, ਸੋਰਸ ਬੇਸਿਡ ਇੰਟੀਗ੍ਰੇਟਿਡ ਕਵੈਸਚਨਜ਼ ਜਾਂ ਕਿਸੇ ਹੋਰ ਤਰ੍ਹਾਂ ਦੇ ਰੂਪ ’ਚ ਯੋਗਤਾ ਆਧਾਰਿਤ ਹੋਣਗੇ। ਪਿਛਲੇ ਵਿੱਦਿਅਕ ਸੈਸ਼ਨ ’ਚ ਅਜਿਹੇ ਪ੍ਰਸ਼ਨਾਂ ਦਾ ਵੇਟੇਜ 40 ਫੀਸਦੀ ਸੀ। ਆਬਜੈਕਟਿਵ ਟਾਈਪਸ ਪ੍ਰਸ਼ਨ ਹੁਣ ਜ਼ਰੂਰੀ ਰੂਪ ਨਾਲ 20 ਫੀਸਦੀ ਵੇਟੇਜ ਨਾਲ ਬਹੁ-ਬਦਲ ਹੋਣਗੇ।

12ਵੀਂ ਕਲਾਸ ’ਚ ਵੀ ਹੋਣਗੇ ਆਬਜੈਕਟਿਵ ਟਾਈਪਸ ਪ੍ਰਸ਼ਨ

12ਵੀਂ ਕਲਾਸ ’ਚ ਵੀ ਆਬਜੈਕਟਿਵ ਟਾਈਪਸ ਪ੍ਰਸ਼ਨ ਹੁਣ ਜ਼ਰੂਰੀ ਤੌਰ ’ਤੇ 20 ਫੀਸਦੀ ਵੇਟੇਜ ਨਾਲ ਬਹੁ-ਬਦਲ ਪ੍ਰਸ਼ਨ ਹੋਣਗੇ। ਸ਼ਾਰਟ ਆਂਸਰ ਅਤੇ ਲਾਂਗ ਆਂਸਰ ਪ੍ਰਸ਼ਨਾਂ ਦਾ ਵੇਟੇਜ ਪਿਛਲੇ ਸਾਲ ਤੋਂ 50 ਫੀਸਦੀ ਘਟਾ ਕੇ 40 ਫੀਸਦੀ ਕਰ ਦਿੱਤਾ ਗਿਆ ਹੈ। ਸ਼ਾਰਟ ਆਂਸਰ ਅਤੇ ਲਾਂਗ ਆਂਸਰ ਪ੍ਰਸ਼ਨਾਂ ਦਾ ਵੇਟੇਜ ਪਿਛਲੇ ਸਾਲ ਦੇ 40 ਫੀਸਦੀ ਤੋਂ ਘਟਾ ਕੇ 30 ਫੀਸਦੀ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਕਲਾਸ 12ਵੀਂ ’ਚੋਂ 40 ਫੀਸਦੀ ਪ੍ਰਸ਼ਨ ਐੱਮ. ਸੀ. ਕਿਊ. ਪ੍ਰਸ਼ਨ, ਸੋਰਸ ਬੇਸਿਡ ਇੰਟੀਗ੍ਰੇਟਿਡ ਕਵੈਸਚਨਜ਼ ਜਾਂ ਕਿਸੇ ਹੋਰ ਤਰ੍ਹਾਂ ਦੇ ਰੂਪ ’ਚ ਯੋਗਤਾ ਆਧਾਰਿਤ ਹੋਣਗੇ। ਪਿਛਲੇ ਵਿੱਦਿਅਕ ਸੈਸ਼ਨ ’ਚ ਅਜਿਹੇ ਪ੍ਰਸ਼ਨਾਂ ਦਾ ਵੇਟੇਜ 30 ਫੀਸਦੀ ਸੀ।
 


Manoj

Content Editor

Related News